ਮਾੜੇ ਪ੍ਰਬੰਧਾਂ ਦਾ ਖਮਿਆਜ਼ਾ ਭੁਗਤਦੇ ਲੋਕ

Management

ਪੂਰਬੀ ਦਿੱਲੀ ’ਚ ਮਾਂ-ਬੇਟੇ ਦਾ ਨਾਲੇ ’ਚ ਡਿੱਗ ਕੇ ਮਰ ਜਾਣਾ ਬਹੁਤ ਹੀ ਦੁਖਦਾਈ ਤੇ ਸੰਵੇਦਨਸ਼ੀਲ ਘਟਨਾ ਹੈ। ਇਹ ਘਟਨਾ ਜਿੱਥੇ ਮਾਂ ਦੀ ਮਮਤਾ ਨੂੰ ਦਰਸਾਉਂਦੀ ਹੈ, ਉੱਥੇ ਇਹ ਵੀ ਸਾਬਤ ਕਰਦੀ ਹੈ ਕਿ ਮਾੜੇ ਪ੍ਰਬੰਧਾਂ ਦਾ ਸੰਤਾਪ ਸਭ ਤੋਂ ਵੱਧ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਮੀਂਹ ਕਾਰਨ ਇੱਕ ਖੁੱਲ੍ਹਾ ਨਾਲਾ ਤੇ ਸੜਕ ਦਾ ਪਾਣੀ ਬਰਾਬਰ ਹੋ ਗਿਆ ਸੀ।

Management

ਔਰਤ ਨਾਲੇ ਨੂੰ ਹੀ ਸੜਕ ਸਮਝ ਕੇ ਅੱਗੇ ਵਧੀ ਅਤੇ ਨਾਲੇ ’ਚ ਰੁੜ੍ਹ ਗਈ ਪਰ ਮਾਂ ਦੀ ਮਮਤਾ ਇਸ ਕਦਰ ਸੀ ਕਿ ਮਰਦੇ ਦਮ ਤੱਕ ਮਾਂ ਨੇ ਬੇਟੇ ਨੂੰ ਸੀਨੇ ਨਾਲ ਲਾਈ ਰੱਖਿਆ। ਇਹ ਘਟਨਾ ਮਾੜੇ ਪ੍ਰਬੰਧਾਂ ’ਤੇ ਵੱਡੀ ਚੋਟ ਹੈ। ਇਸ ਮਾਮਲੇ ’ਚ ਆਮ ਆਦਮੀ ਪਾਰਟੀ ਨੇ ਉਪ ਰਾਜਪਾਲ ਖਿਲਾਫ ਪ੍ਰਬੰਧਾਂ ’ਚ ਲਾਪਰਵਾਹੀ ਦੇ ਦੋਸ਼ ਲਾਏ। ਇਸ ਘਟਨਾ ਲਈ ਜਿੰਮੇਵਾਰ ਕੌਣ ਹੈ ਇਸ ਦਾ ਪਤਾ ਤਾਂ ਆਉਣ ਵਾਲੇ ਦਿਨਾਂ ’ਚ ਹੀ ਲੱਗੇਗਾ ਪਰ ਹਕੀਕਤ ਇਹ ਹੈ ਕਿ ਅਜਿਹੀਆਂ ਘਟਨਾਵਾਂ ਦਿੱਲੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਰਾਜਾਂ ’ਚ ਹੋ ਰਹੀਆਂ ਹਨ, ਜਿਨ੍ਹਾਂ ਦੀ ਅਵਾਜ਼ ਦੱਬ ਕੇ ਰਹਿ ਜਾਂਦੀ ਹੈ। ਆਮ ਬੰਦਾ ਦੁਖਾਂਤ ਭੋਗਦਾ ਹੈ।

Read Also : Sunam Police: ਸੁਨਾਮ ਪੁਲਿਸ ਵੱਲੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਸੁਧਾਰ ਦੇ ਯਤਨ ਘੱਟ ਤੇ ਸਿਆਸਤ ਦੇ ਯਤਨ ਤੇਜ਼ ਹੁੰਦੇ ਹਨ। ਆਮ ਬੰਦੇ ਨਾਲ ਹੋਇਆ ਹਾਦਸਾ ਸਿਰਫ ਪਾਰਟੀਆਂ ਦੀ ਸਿਆਸੀ ਖੇਡ ਦੀ ਖੁਰਾਕ ਹੁੰਦੀ ਹੈ। ਗੱਲ ਸਿਰਫ ਨਾਲੇ ’ਚ ਡਿੱਗੀ ਔਰਤ ਦੀ ਹੀ ਨਹੀਂ ਸਗੋਂ ਲੁੱਟਾਂ-ਖੋਹਾਂ ’ਚ ਰੋਜ਼ਾਨਾ ਮਰ ਰਹੇ ਬੱਚਿਆਂ, ਬਜ਼ੁਰਗਾਂ, ਔਰਤਾਂ ਦੀ ਵੀ ਹੈ। ਦਿਨ-ਦਿਹਾੜੇ ਕਤਲ ਹੋ ਰਹੇ ਹਨ ਪਰ ਹਮਲਾਵਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਤਕੜੇ ਦੇ ਕੁੱਤੇ ਨੂੰ ਵੀ ਕੋਈ ਵੱਟਾ ਮਾਰ ਜਾਵੇ ਤਾਂ ਗ੍ਰਿਫਤਾਰੀ ਤੁਰੰਤ ਹੁੰਦੀ ਹੈ ਦੂਜੇ ਪਾਸੇ ਆਮ ਬੰਦੇ ਦੇ ਕਾਤਲ ਸ਼ਰ੍ਹੇਆਮ ਘੁੰਮਦੇ ਹਨ। ਸਿਸਟਮ ਦੀ ਉੱਤਮਤਾ ਆਮ ਬੰਦੇ ਦੀ ਹਿਫਾਜ਼ਤ ਨਾਲ ਪਰਖੀ ਜਾਂਦੀ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੇਠਲੇ ਪੱਧਰ ’ਤੇ ਸਰਗਰਮੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਲੋਕਾਂ ਦੀ ਸਲਾਮਤੀ ਹੀ ਪ੍ਰਬੰਧ ਦੀ ਉੱਤਮਤਾ ਦੀ ਨਿਸ਼ਾਨੀ ਹੈ।