ਲੜੀ ਦਾ ਪਹਿਲਾ ਮੁਕਾਬਲਾ ਰਿਹਾ ਸੀ ਟਾਈ
- ਵਨਿੰਦੂ ਹਸਾਰੰਗਾ ਜ਼ਖਮੀ ਹੋਣ ਕਾਰਨ ਸੀਰੀਜ਼ ਤੋਂ ਬਾਹਰ
India vs Sri Lanka: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ 3 ਮੈਚਾਂ ਦੀ ਇੱਕਰੋਜ਼ਾ ਲੜੀ ਦਾ ਦੂਜਾ ਮੁਕਾਬਲਾ ਅੱਜ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ। ਦੂਜੇ ਇੱਕਰੋਜਾ ਮੁਕਾਬਲੇ ’ਚ ਵੀ ਸ਼੍ਰੀਲੰਕਾ ਦੇ ਕਪਤਾਲ ਅਸਾਲੰਕਾ ਨੇ ਟਾਸ ਜਿੱਤਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਟੀਮਾਂ ਵਿਚਕਾਰ ਖੇਡਿਆ ਗਿਆ ਪਹਿਲਾ ਮੁਕਾਬਲਾ ਟਾਈ ਰਿਹਾ ਸੀ, ਜਿਸ ਮੈਚ ’ਚ ਸ਼੍ਰੀਲੰਕਾ ਦੀ ਟੀਮ ਨੇ ਵੀ 230 ਦੌੜਾਂ ਬਣਾਈਆਂ ਸਨ, ਜਵਾਬ ’ਚ ਭਾਰਤੀ ਟੀਮ ਵੀ 230 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ।
ਪਿੱਛਲੇ ਮੁਕਾਬਲੇ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਦੀਆਂ 6 ਵਿਕਟਾਂ ਜਲਦੀ ਲੈਣ ਤੋਂ ਬਾਅਦ ਢਿੱਲ ਦੇ ਦਿੱਤੀ ਪਰ ਅੱਜ ਕਪਤਾਨ ਇਹ ਗਲਤੀ ਦੋਵਾਰਾ ਨਹੀਂ ਦੁਹਰਾਉਣਾ ਚਾਹੁਣਗੇ। ਦੂਜੇ ਪਾਸੇ ਸ਼੍ਰੀਲੰਕਾਈ ਟੀਮ ਭਾਰਤ ਤੋਂ ਟੀ20 ਸੀਰੀਜ਼ ਹਾਰਨ ਤੋਂ ਬਾਅਦ ਪਿੱਛਲੇ ਮੁਕਾਬਲੇ ਦੇ ਪ੍ਰਦਰਸ਼ਨ ਕਰਕੇ ਆਤਮਵਿਸ਼ਵਾਸ਼ ’ਚ ਹੈ। ਪਰ ਸ਼੍ਰੀਲੰਕਾ ਦੇ ਸਪਿਨਰ ਵਨਿੰਦੂ ਹਸਾਰੰਗਾ ਜ਼ਖਮੀ ਹੋਣ ਕਾਰਨ ਇਸ ਸੀਰੀਜ਼ ਤੋਂ ਬਾਹਰ ਹੋ ਗਏ ਹਨ। India vs Sri Lanka
Read This : SL Vs IND: ਰੋਮਾਂਚਕ ਹੋ ਨਿਬੜਿਆ ਪਹਿਲਾ ਮੈਚ, ਰੋਹਿਤ ਸ਼ਰਮਾ ਨੇ ਲਾਇਆ ਅਰਧ ਸੈਂਕੜਾ, Sri Lanka vs India
ਮੈਚ ਸਬੰਧੀ ਜਾਣਕਾਰੀ | India vs Sri Lanka
- ਫਾਰਮੈਟ : 3 ਮੈਚਾਂ ਦੀ ਵਨਡੇ ਸੀਰੀਜ਼
- ਮੈਚ : ਦੂਜਾ ਮੁਕਾਬਲਾ
- ਕਦੋਂ : 4 ਅਗਸਤ 2024
- ਟਾਸ : ਦੁਪਹਿਰ 2 ਵਜੇ, ਮੈਚ ਸ਼ੁਰੂ : 2:30 ਵਜੇ
- ਸਟੇਡੀਅਮ : ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ
ਅੱਜ ਬਣ ਸਕਦੇ ਹਨ ਇਹ ਰਿਕਾਰਡ | India vs Sri Lanka
- ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਨਡੇ ’ਚ 10767 ਦੌੜਾਂ ਬਣਾ ਚੁੱਕੇ ਹਨ। 2 ਦੌੜਾਂ ਬਣਾਉਂਦੇ ਹੀ ਉਹ ਵਨਡੇ ’ਚ ਭਾਰਤੀ ਟੀਮ ਦੇ ਚੌਥੇ ਟਾਪ ਸਕੋਰਰ ਬਣ ਜਾਣਗੇ। ਫਿਲਹਾਲ ਰਾਹੁਲ ਦ੍ਰਾਵਿੜ ਨੇ ਉਨ੍ਹਾਂ ਤੋਂ ਜ਼ਿਆਦਾ 10768 ਦੌੜਾਂ ਬਣਾਈਆਂ ਹਨ।
- ਵਿਰਾਟ ਕੋਹਲੀ ਵਨਡੇ ’ਚ 14 ਹਜ਼ਾਰ ਦੌੜਾਂ ਬਣਾਉਣ ਦੇ ਕਰੀਬ ਹਨ। ਉਨ੍ਹਾਂ ਦੇ ਨਾਂਅ 281 ਵਨਡੇ ਮੈਚਾਂ ’ਚ 13872 ਦੌੜਾਂ ਹਨ। 128 ਦੌੜਾਂ ਹੋਰ ਬਣਾਉਂਦੇ ਹੀ ਉਹ 14 ਹਜ਼ਾਰ ਵਨਡੇ ਦੌੜਾਂ ਪੂਰੀਆਂ ਕਰ ਲੈਣਗੇ। ਹੁਣ ਤੱਕ ਸਿਰਫ 2 ਬੱਲੇਬਾਜ਼ਾਂ ਨੇ ਹੀ ਅਜਿਹਾ ਕੀਤਾ ਹੈ। ਪਹਿਲੇ ਨੰਬਰ ’ਤੇ ਸਚਿਨ ਤੇਂਦੁਲਕਰ ਹਨ ਤੇ ਦੂਜੇ ਨੰਬਰ ’ਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ।
- ਕੋਲੰਬੋ ’ਚ 3 ਖਿਡਾਰੀਆਂ ਦੇ ਨਾਂਅ 4-4 ਵਨਡੇ ਸੈਂਕੜੇ ਹਨ। ਜੈਸੂਰੀਆ, ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ। ਜੈਸੂਰੀਆ ਤੇ ਤੇਂਦੁਲਕਰ ਤਾਂ ਸੰਨਿਆਸ ਲੈ ਚੁੱਕੇ ਹਨ, ਵਿਰਾਟ ਜੇਕਰ ਸੀਰੀਜ਼ ’ਚ ਇੱਕ ਵੀ ਸੈਂਕੜਾ ਜੜਦੇ ਹਨ ਤਾਂ ਉਹ ਕੋਲੰਬੋ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਵਾਲੇ ਖਿਡਾਰੀ ਬਣ ਜਾਣਗੇ।
ਦੋਵਾਂ ਟੀਮਾਂ ਦੀ ਪਲੇਇੰਗ-11 | India vs Sri Lanka
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ਼।
ਸ਼੍ਰੀਲੰਕਾ : ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸ਼ਲ ਮੈਂਡਿਸ (ਵਿਕਟਕੀਪਰ), ਸਦਿਰਾ ਸਮਰਾਵਿਕਰਮਾ, ਜੈਨਿਥ ਲਿਆਨਾਗੇ, ਕਮਿੰਡੂ ਮੈਂਡਿਸ, ਡੁਨਿਥ ਵੇਲਾਲਾਘੇ, ਜੈਫਰੀ ਵੈਂਡਰਸੇ, ਅਕਿਲਾ ਦਾਨੰਜਯਾ ਤੇ ਅਸਿਥਾ ਫਰਨਾਂਡੋ।