ਆਮ ਜਨਤਾ ਨੂੰ ਜਾਗਰੂਕ ਕਰਨ ਲਈ ਐੱਸਡੀਐੱਮ ਵੱਲੋਂ ਪੋਸਟਰ ਕਰਵਾਇਆ ਜਾਰੀ | Kotakpura News
Kotakpura News : ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੀ ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਆਮ ਲੋਕਾਂ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੜੀ ਦੇ ਤਿਉਹਾਰ ਦਾ ਸਹਾਰਾ ਲਿਆ ਹੈ। ਇਸ ਸਬੰਧ ’ਚ ਐਸੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਬਿੱਟੂ ਦੀ ਅਗਵਾਈ ਹੇਠ ਇਕ ਪੋਸਟਰ ਬਣਾਇਆ ਗਿਆ ਹੈ। ਇਸ ਸਬੰਧੀ ਐਸੋਸੀਏਸ਼ਨ ਦਾ ਇੱਕ ਵਫਦ ਅੱਜ ਵੀਰਪਾਲ ਕੌਰ ਐੱਸਡੀਐੱਮ ਕੋਟਕਪੂਰਾ ਨੂੰ ਮਿਲਿਆ ਤੇ ਜਨਤਕ ਮੁੱਦਿਆਂ ਬਾਰੇ ਜਾਗਰੂਕ ਕਰਦਾ ਹੋਇਆ ਇਹ ਪੋਸਟਰ ਉਨ੍ਹਾਂ ਤੋਂ ਜਾਰੀ ਕਰਵਾਇਆ ਗਿਆ, ਇਸ ਸਬੰਧ ਵਿੱਚ ਪ੍ਰਧਾਨ ਵਿਪਨ ਬਿੱਟੂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ’ਤੇ ਹਰ ਤਿਉਹਾਰ ਮੌਕੇ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਕੋਈ ਅਹਿਮ ਸੁਨੇਹਾ ਦੇਣ ਲਈ ਅਪੀਲ ਕੀਤੀ ਜਾਂਦੀ ਹੈ। Kotakpura News
Read This : Kotakpura News: ਨਿਸ਼ਕਾਮ ਸੇਵਾ ਸੰਮਤੀ ਦੇ ਨੇਕ ਕਾਰਜ ਦੀ ਇਲਾਕੇ ‘ਚ ਹੋ ਰਹੀ ਐ ਸ਼ਲਾਘਾ
ਉਨ੍ਹਾਂ ਦੱਸਿਆ ਕਿ ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ’ਤੇ ਇਸ ਪੋਸਟਰ ਰਾਹੀਂ ਹਰ ਰੱਖੜੀ ਬੰਨ੍ਹਣ ਲੱਗੀ ਭੈਣ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਰਾ ਨੂੰ ਰੱਖੜੀ ਬੰਨਣ ਤੋਂ ਪਹਿਲਾਂ ਤਿੰਨ ਵਚਨ ਜ਼ਰੂਰ ਲਵੇ, ਜਿਨ੍ਹਾਂ ’ਚ ਕੋਈ ਵੀ ਭਰਾ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਨਹੀਂ ਦੇਵੇਗਾ, ਵਾਤਾਵਰਣ ਨੂੰ ਬਚਾਉਣ ਲਈ ਇੱਕ ਪੌਦਾ ਜ਼ਰੂਰ ਲਾਵੇਗਾ ਤੇ ਉਸ ਦੀ ਸੰਭਾਲ ਵੀ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਮਰਚੈਂਟਸ ਐਸ਼ੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਕੁਮਾਰ (ਬਿੱਟੂ), ਜਨਰਲ ਸਕੱਤਰ ਮੋਹਿਤ ਸਿੰਗਲਾ, ਸੰਗਠਨ ਸਕੱਤਰ ਗਗਨ ਆਹੂਜਾ, ਜੁਆਇੰਟ ਕੈਸ਼ੀਅਰ ਅਮਿਤ ਮਿੱਤਲ ਆਦਿ ਵੀ ਹਾਜ਼ਰ ਸਨਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਤਿੰਨ ਜਨਤਕ ਮੁੱਦਿਆਂ ਸਬੰਧੀ ਹੋਰ ਉਪਰਾਲਾ ਵਿਡਿਆ Kotakpura News