Theft Incident: ਤਿੰਨ ਦੁਕਾਨਾਂ ’ਚ ਚੋਰੀ ਨੂੰ ਅੰਜ਼ਾਮ ਦੇਣ ਤੋਂ ਬਾਅਦ ਡੀਵੀਆਰ ਵੀ ਨਾਲ ਲੈ ਗਏ ਚੋਰ

Theft Incident
ਅਮਲੋਹ : ਬਾਲਾ ਜੀ ਕਮਿਉਨੀਕੇਸ਼ਨ ਦਾ ਟੁਟਿਆ ਸ਼ਟਰ ਦਿਖਾਉਂਦੇ ਹੋਏ ਦੁਕਾਨ ਮਾਲਕ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। Theft Incident ਅਮਲੋਹ ਸ਼ਹਿਰ ਦੀਆਂ ਤਿੰਨ ਦੁਕਾਨਾਂ ’ਤੇ ਅੱਜ ਸਵੇਰੇ ਤੜਕਸਾਰ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਹ ਚੋਰ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਸੁਖਵੀਰ ਮੈਡੀਕਲ ਹਾਲ ਦੇ ਮਾਲਕ ਨਗਰ ਕੌਂਸਲ ਅਮਲੋਹ ਦੇ ਸਾਬਕਾ ਪ੍ਰਧਾਨ ‘ਤੇ ਕੈਮਿਸਟ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰੀ ਵਾਰਦਾਤ ਸਬੰਧੀ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਉਹਨਾਂ ਨੂੰ ਦੱਸਿਆਂ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕਿ ਉਪਰ ਚੁੱਕਿਆ ਹੋਇਆ ਹੈ।

ਇਹ ਵੀ ਪੜ੍ਹੋ: Beekeepers: ਧੂ ਮੱਖੀ ਪਾਲਕਾਂ ਦੀ ਸਮੱਸਿਆਵਾਂ ਨੂੰ ਲੈ ਕੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ

Theft Incident
ਅਮਲੋਹ :  ਸੁਭਾਸ਼ ਆਇਰਨ ਸਟੋਰ ‘ਚ ਹੋਈ ਚੋਰੀ ਦਾ ਦਿ੍ਸ਼। ਤਸਵੀਰ: ਅਨਿਲ ਲੁਟਾਵਾ

ਉਨ੍ਹਾਂ ਕਿਹਾ ਕਿ ਇਹ ਚੋਰੀ ਸਵੇਰੇ 4 ਤੋਂ 5 ਵਜੇ ਦੇ ਕਰੀਬ ਹੋਈ ਹੈ ਅਤੇ ਚੋਰਾ ਵੱਲੋਂ ਦੁਕਾਨ ਅੰਦਰ ਲੱਗੇ ਗੱਲਿਆ ਨੂੰ ਤੋੜਿਆ ਗਿਆ ਹੈ ਅਤੇ ਦੁਕਾਨ ‘ਚ ਲੱਗੇ ਕੈਮਰਿਆਂ ਨੂੰ ਵੀ ਤੋੜ ਦਿੱਤਾ ਗਿਆ। ਉੱਥੇ ਹੀ 50 ਹਜ਼ਾਰ ਦੇ ਕਰੀਬ ਰਾਸ਼ੀ ਚੋਰੀ ਕਰਕੇ ਲੈ ਗਏ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਹੋਰ ਦੁਕਾਨਾਂ ਬਾਲਾ ਜੀ ਕਮਿਉਨੀਕੇਸ਼ਨ ‘ਤੇ ਸ਼ੁਭਾਸ ਆਇਰਨ ਸਟੋਰ ’ਚ ਵੀ ਚੋਰੀ ਹੋਈ ਹੈ ਜਿੱਥੋ ਚੋਰ ਹਜ਼ਾਰਾਂ ਦੀ ਨਗਦੀ ‘ਤੇ ਡੀਵੀਆਰ ਲੈ ਕੇ ਫਰਾਰ ਹੋਏ ਹਨ। Theft Incident

Theft Incident
ਅਮਲੋਹ : ਕੈਮਿਸਟ ਐਸੋਸੀਏਸ਼ਨ ਦੇ ਪ੍ਧਾਨ ਡਾ. ਹਰਪ੍ਰੀਤ ਸਿੰਘ ਆਪਣੀ ਦੁਕਾਨ ਤੇ ਚੋਰਾਂ ਵੱਲੋਂ ਤੋੜੇ ਗੱਲੇ ਤੇ ਕੈਮਰੇ ਦਿਖਾਉਂਦੇ ਹੋਏ।ਤਸਵੀਰ : ਅਨਿਲ ਲੁਟਾਵਾ

ਇਹ ਵੀ ਪੜ੍ਹੋ: Beekeepers: ਧੂ ਮੱਖੀ ਪਾਲਕਾਂ ਦੀ ਸਮੱਸਿਆਵਾਂ ਨੂੰ ਲੈ ਕੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨਾਲ ਮੁਲਾਕਾ…

ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰਾਂ ਅਤੇ ਨਸ਼ੇੜੀਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ ਤਾਂ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪੈ ਸਕੇ। ਉਥੇ ਹੀ ਚੋਰੀ ਦੀ ਵਾਰਦਾਤ ਵਾਲੀ ਥਾਂ ਉੱਪਰ ਪੁਲਿਸ ਪਹੁੰਚੀ ਜਿਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਮੁਖ ਥਾਣਾ ਅਫ਼ਸਰ ਅਮਲੋਹ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੀ ਜਾਂਚ ਲਈ ਕਈ ਟੀਮਾਂ ਲਗਾ ਰੱਖੀਆਂ ਹਨ ਤੇ ਲਗਾਤਾਰ ਚੋਰਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।