ਕਮਿਸ਼ਨਰ ਪੁਲਿਸ ਨੇ ਇੱਕ ਡਰੱਗ ਸਮੱਗਲਰ ਦੀ ਸਾਢੇ 8 ਕਰੋੜ ਦੀ ਪ੍ਰਾਪਰਟੀ ਕੀਤੀ ਅਟੈਚ

Action Against Drugs
ਲੁਧਿਆਣਾ ਵਿਖੇ ਥਾਣਾ ਲਾਡੋਵਾਲ ਦੇ ਇਲਾਕੇ ’ਚ ਨਸ਼ਾ ਸਮੱਗਲਰ ਦੀ ਪ੍ਰਾਪਰਟੀ ਫਰੀਜ ਕਰਨ ਸਮੇਂ ਏਡੀਸੀਪੀ ਸ਼ੁਭਮ ਅੱਗਰਵਾਲ।

Action Against Drugs| ਵੱਖਰੇ 32 ਕੇਸ ਹੋਰ ਕੋਮਪਟੈਂਟ ਅਥਾਰਟੀ ਦਿੱਲੀ ਨੂੰ ਮਨਜ਼ੂਰੀ ਲਈ ਭੇਜੇ ਗਏ ਹਨ : ਤੇਜਾ

(ਜਸਵੀਰ ਸਿੰਘ ਗਹਿਲ) ਲੁਧਿਆਣਾ। Action Against Drugs ਨਸ਼ਾ ਸਮੱਗਲਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸਮੱਗਲਰ ਦੀ ਸਾਢੇ 8 ਕਰੋੜ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਹੈ। ਇਹ ਕਾਰਵਾਈ ਪੁਲਿਸ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਅਮਲ ਵਿੱਚ ਲਿਆਂਦੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਸਮੱਗਲਰਾਂ ਨੂੰ ਸਬਕ ਸਿਖਾਉਣ ਦੇ ਮੰਤਵ ਨਾਲ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਥਾਣਾ ਲਾਡੋਵਾਲ ਦੇ ਏਰੀਆਂ ਦੇ ਰਹਿਣ ਵਾਲੇ ਇੱਥੇ ਡਰੱਗ ਸਮੱਗਲਰ ਦੀ ਪ੍ਰਾਪਰਟੀ ਅਟੈਚ ਕੀਤੀ ਹੈ। ਜਿਸ ਵਿੱਚ ਇੱਕ ਹਜ਼ਾਰ ਵਰਗ ਗਜ ਦਾ ਇੱਕ ਰਿਹਾਇਸ਼ੀ ਮਕਾਨ, 1210 ਵਰਗ ਗਜ ਦਾ ਇੱਕ ਰਿਹਾਇਸ਼ੀ ਪਲਾਟ ਅਤੇ ਵਹੀਕਲ ਸ਼ਾਮਲ ਹਨ। ਜਿਸ ਦੀ ਕੁੱਲ ਕੀਮਤ 8,41, 85 ਕਰੋੜ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ: ਖ਼ਬਰ ਦਾ ਅਸਰ: ਨਾਇਬ ਤਹਿਸੀਲਦਾਰ ਤੋਂ ਰਜਿਸਟਰੀਆਂ ਕਰਨ ਦੀਆਂ ਪਾਵਰਾਂ ਖੋਹੀਆਂ

ਉਨ੍ਹਾਂ ਅੱਗੇ ਦੱਸਿਆ ਕਿ ਅਮ੍ਰਿੰਤਰਾਜ ਸਿੰਘ ਦਿਉਲ ਉਰਫ਼ ਅਮ੍ਰਿੰਤਪਾਲ ਸਿੰਘ ਉਰਫ਼ ਅੰਮ੍ਰਿਤ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਧੌਲ੍ਹਾ (ਜ਼ਿਲ੍ਹਾ ਲੁਧਿਆਣਾ) ਦੇ ਖਿਲਾਫ਼ ਥਾਣਾ ਲਾਡੋਵਾਲ ਵਿਖੇ ਐਨਡੀਪੀਐੱਸ ਐਕਟ ਤਹਿਤ 27 ਮਾਰਚ 2024 ਨੂੰ ਇੱਕ ਮੁੁਕੱਦਮਾ ਦਰਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਕਤ ਦੇ ਕਬਜ਼ੇ ਵਿੱਚੋਂ 260 ਗ੍ਰਾਮ ਹੈਰੋਇਨ, ਇੱਕ 32 ਬੋਰ ਦੇਸੀ ਪਿਸਟਲ, 2 ਜਿੰਦਾ ਕਾਰਤੂਸ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕਰਵਾਈ ਗਈ ਸੀ ਜੋ ਉਕਤ ਨਸ਼ਾ ਸਮੱਗਲਰ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਸੀ। (Action Against Drugs)

ਹੋਰ ਡਰੱਗ ਸਮੱਗਲਰਾਂ ਦੀ ਜਾਇਦਾਦ ਨੂੰ ਫਰੀਜ ਕਰਵਾਉਣ ਸਬੰਧੀ ਕੁੱਲ 32 ਕੇਸ ਤਿਆਰ

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਨਸ਼ਾ ਸਮੱਗਲਰ ਦੀ ਪ੍ਰਾਪਰਟੀ ਕੋਮਪਟੈਂਟ ਅਥਾਰਟੀ ਅਤੇ ਐਡਮਨਿਸਟਰੇਟਰ ਸੇਫੇਮ (ਐਫ.ਓ.ਪੀ.) ਐਕਟ ਅਤੇ ਐੱਨਡੀਪੀਐੱਸ ਐਕਟ ਦਿੱਲੀ ਕੋਲੋਂ ਫਰੀਜ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਤੋਂ ਇਲਾਵਾ ਹੋਰ ਡਰੱਗ ਸਮੱਗਲਰਾਂ ਵੱਲੋਂ ਵੀ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਫਰੀਜ ਕਰਵਾਉਣ ਸਬੰਧੀ ਕੁੱਲ 32 ਕੇਸ ਤਿਆਰ ਕਰਕੇ ਕੋਮਪਟੈਂਟ ਅਥਾਰਟੀ ਅਤੇ ਐਡਮਨਿਸਟਰੇਟਰ ਸੇਫੇਮ (ਐਫ.ਓ.ਪੀ.) ਐਕਟ ਅਤੇ ਐੱਨਡੀਪੀਐੱਸ ਐਕਟ ਦਿੱਲੀ ਨੂੰ ਭੇਜੇ ਗਏ ਹਨ। ਮੰਨਜ਼ੂਰੀ ਮਿਲਣ ’ਤੇ ਹੋਰ ਡਰੱਗ ਸਮੱਗਲਰਾਂ ਦੀ ਵੀ ਜਾਇਦਾਦ ਫਰੀਜ਼ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਏਡੀਸੀਪੀ ਸ਼ੁਭਮ ਅੱਗਰਵਾਲ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਅਮ੍ਰਿੰਤਰਾਜ ਸਿੰਘ ਦਿਉਲ ਉਰਫ਼ ਅਮ੍ਰਿੰਤਪਾਲ ਸਿੰਘ ਉਰਫ਼ ਅੰਮ੍ਰਿਤ ਦੀ ਥਾਣਾ ਲਾਡੋਵਾਲ ਦੇ ਅਧਿਕਾਰ ਖੇਤਰ ਅਧੀਨ ਪੈਂਦੀ ਪ੍ਰੋਪਰਟੀ ਨੂੰ ਫਰੀਜ ਕਰਵਾਇਆ ਗਿਆ ਹੈ।