Moga News: ਨੇਚਰ ਪਾਰਕ ਦੇ ਨੇੜੇ ਅਜਿਹਾ ਕੀ ਹੋਇਆ, ਇਲਾਕੇ ‘ਚ ਫੈਲੀ ਦਹਿਸ਼ਤ

Moga News

ਮੋਗਾ (ਵਿੱਕੀ ਕੁਮਾਰ)। Moga News : ਮੋਗਾ ਦੇ ਅੰਡਰ ਬ੍ਰਿਜ ਕੋਲ ਬਣੇ ਲੇਬਰ ਸਟੈਂਡ ਕੋਲ ਬੁਧਵਾਰ ਨੂੰ ਸਵੇਰੇ 35 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾ+ਸ਼ ਮਿਲੀ ਹੈ। ਇਸ ਮੌਕੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਮਾਜ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਮੋਰਚਰੀ ਵਿੱਚ ਰਖਵਾ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵੰਨ ਦੇ ਜਾਂਚ ਅੰਧਕਾਰੀ ਜਗਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਲਾਸ਼ ਨੈਚਰ ਪਾਰਕ ਲੈਬਰ ਸਟੈਂਡ ਕੋਲ ਪਈ ਹੈ ਅਸੀਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਤੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਨਾਮ ਜਸਵੰਤ ਸਿੰਘ 35 ਸਾਲਾਂ ਪਿੰਡ ਧੱਲੇਕੇ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ ਅਤੇ ਇਸਦੇ ਪਰਿਵਾਰਕ ਮੈਂਬਰ ਵੀ ਪਹੁੰਚ ਚੁੱਕੇ ਹਨ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਜੋ ਵੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ। Moga News

ਇਸ ਮੌਕੇ ਸਿਵਲ ਹਸਪਤਾਲ ਵਿੱਚ ਪਹੁੰਚੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਨੇ ਕਿਹਾ ਕਿ ਮੇਰਾ ਭਰਾ ਜਸਵੰਤ ਸਿੰਘ 35 ਸਾਲ ਦਾ ਹੈ ਜੋ ਕਿ ਲੇਬਰ ਦਾ ਕੰਮ ਕਰਦਾ ਹੈ ਅਤੇ ਉਹ 29 ਤਰੀਕ ਨੂੰ ਕੰਮ ਤੋ ਵਾਪਸ ਆ ਰਿਹਾ ਸੀ ਸ਼ਾਮ ਕਰੀਬ 6 ਵਜੇ ਜਸਵੰਤ ਸਿੰਘ ਦੀ ਪਤਨੀ ਦੇ ਨਾਲ ਜਸਵੰਤ ਸਿੰਘ ਦੀ ਗਲ ਵੀ ਹੋਈ ਸੀ ਤਾਂ ਉਸ ਟਾਈਮ ਉਹ ਮੋਗਾ ਵਿੱਚ ਹੀ ਸੀ ਪਰ ਉਸ ਤੋਂ ਬਾਅਦ ਸਾਡਾ ਉਸ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਪਰ ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਹੁੰਚਿਆ ਤਾਂ ਅਸੀਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।

Moga News

ਕੱਲ ਸ਼ਾਮ ਅਸੀਂ ਉਸਦੀ ਭਾਲ ਕਰਨ ਲਈ ਨੇਚਰ ਪਾਰਕ ਦੇ ਆਸ ਪਾਸ ਵੀ ਦੇਖਣ ਪਹੁੰਚੇ ਪਰ ਉਸ ਟਾਈਮ ਉਥੇ ਸਾਨੂੰ ਕੁਝ ਨਹੀਂ ਮਿਲਿਆ ਪਰ ਅੱਜ ਸਵੇਰੇ ਸਾਨੂੰ ਫੋਨ ਆਇਆ ਅਤੇ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਮੇਰੇ ਭਰਾ ਦੀ ਲਾਸ਼ ਇਸ ਥਾਂ ਤੇ ਪਈ ਮਿਲੀ ਕਿਹਾ ਕਿ ਕੱਲ ਰਾਤ ਨੂੰ ਕਿਸੇ ਨੇ ਉਸ ਦੀ ਲਾਸ਼ ਨੂੰ ਇੱਥੇ ਸੁੱਟ ਦਿੱਤਾ ਰਾਤ ਤੇ ਕੁਝ ਵੀ ਨਹੀਂ ਸੀ। Moga News

Read Also : Ladowal Toll Plaza: ਹਾਈਕੋਰਟ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਚਾਲੂ

ਇਸ ਮੌਕੇ ਪਿੰਡ ਧੱਲੇਕੇ ਦੇ ਸਾਬਕਾ ਮੈਂਬਰ ਪੰਚਾਇਤ ਜਸਪਾਲ ਸਿੰਘ ਨੇ ਕਿਹਾ ਕਿ ਜਸਵੰਤ ਸਿੰਘ ਲੇਬਰ ਦਾ ਕੰਮ ਕਰਦਾ ਹੈ ਅਤੇ ਉਹ ਦੋ ਦਿਨ ਤੋਂ ਲਾਪਤਾ ਸੀ ਅੱਜ ਸਾਨੂੰ ਸੂਚਨਾ ਮਿਲੀ ਅਤੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। Moga News