ਸੰਨ 1957, ਬੁੱਧਰਾਵਾਲੀ (ਰਾਜਸਥਾਨ) | Motivational Quotes
ਸਤਿਗੁਰੂ ’ਤੇ ਦ੍ਰਿੜ ਵਿਸ਼ਵਾਸ : ਲੜਕਾ ਹੋਇਆ ਜਿੰਦਾ | Motivational Quotes
ਰਾਜਸਥਾਨ ਦੇ ਪਿੰਡ ਬੁੱਧਰਾਵਾਲੀ ’ਚ 27 ਸਤੰਬਰ, 1957 ਦੀ ਰਾਤ ਨੂੰ ਸਹਿਨਸ਼ਾਹ ਮਸਤਾਨਾ ਜੀ ਸਤਿਸੰਗ ਫਰਮਾ ਰਹੇ ਸਨ ਸਾਧ-ਸੰਗਤ ਬੜੇ ਹੀ ਪ੍ਰੇਮ ਅਤੇ ਮਸਤੀ ਨਾਲ ਸਤਿਸੰਗ ਸੁਣ ਰਹੀ ਸੀ ਇਸ ਪਿੰਡ ਦਾ ਮਾੜੂ ਰਾਮ ਨਾਮਕ ਵਿਅਕਤੀ ਮਿਹਨਤ-ਮਜ਼ਦੂਰੀ ਕਰਕੇ ਹੱਕ-ਹਲਾਲ ਦੀ ਖਾਣ ਵਾਲਾ ਸ਼ਰਧਾਪੂਰਕ ਸਤਿਸੰਗ ਸੁਣ ਰਿਹਾ ਸੀ ਉਸ ਦਾ ਇਕਲੌਤਾ ਲੜਕਾ ਕੁਝ ਮਹੀਨੇ ਪਹਿਲਾਂ ਹੀ ਪੈਦਾ ਹੋਇਆ ਸੀ ਆਪਣੇ ਗੁਆਂਢੀ ਰਾਹੀਂ ਸਤਿਸੰਗ ਦੌਰਾਨ ਮਾੜੂ ਰਾਮ ਕੋਲ ਸੁਨੇਹਾ ਆਇਆ ਕਿ ਤੇਰਾ ਲੜਕਾ ਬਹੁਤ ਬਿਮਾਰ ਹੈ ਉਸ ਨੇ ਉਸ ਆਦਮੀ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਲੜਕੇ ਨੂੰ ਦਵਾਈ ਦਵਾ ਦਿਓ ਮੈਂ ਅਜੇ ਥੋੜ੍ਹੀ ਦੇਰ ਬਾਅਦ ਆਵਾਂਗਾ, ਕਿਉਂਕਿ ਉਸ ਨੂੰ ਅੰਦਰੋਂ ਆਪ ਜੀ ਦੇ ਦਰਸ਼-ਦੀਦਾਰ ਦਾ ਸੱਚਾ ਰਸ ਆ ਰਿਹਾ ਸੀ ਥੋੜ੍ਹੀ ਦੇਰ ਬਾਅਦ ਸਮਾਚਾਰ ਆਇਆ। Ram Rahim
ਕਿ ਤੇਰਾ ਲੜਕਾ ਮਰ ਗਿਆ ਹੈ ਅਤੇ ਤੈਨੂੰ ਤੁਰੰਤ ਘਰੇ ਸੱਦਿਆ ਹੈ ਇਹ ਸੁਣ ਕੇ ਉਸ ਨੇ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਮੇਰਾ ਲੜਕਾ ਤਾਂ ਮਰ ਹੀ ਗਿਆ ਹੈ ਤਾਂ ਹੁਣ ਮੈਂ ਕੀ ਕਰ ਸਕਦਾ ਹਾਂ? ਤੁਸੀਂ ਘਰ ਚੱਲੋ ਅਤੇ ਮੈਂ ਹੁਣ ਪੂਰਾ ਸਤਿਸੰਗ ਸੁਣ ਕੇ ਹੀ ਆਵਾਂਗਾ ਸੱਚਮੁੱਚ ਹੀ ਉਸ ਨੂੰ ਇਲਾਹੀ ਸਤਿਸੰਗ ਦਾ ਇੰਨਾ ਜਬਰਦਸਤ ਅਨੰਦ ਆ ਰਿਹਾ ਸੀ ਜਿਸ ਕਰਕੇ ਉਹ ਕਿਸੇ ਵੀ ਕੀਮਤ ’ਤੇ ਛੱਡਣ ਲਈ ਤਿਆਰ ਨਹੀਂ ਸੀ ਇਕਲੌਤੇ ਲੜਕੇ ਦੀ ਮੌਤ ਦੀ ਦੁਖਦਾਈ ਖਬਰ ਸੁਣ ਕੇ ਵੀ ਉਹ ਸਤਿਸੰਗ ’ਚੋਂ ਨਹੀਂ ਉੱਠਿਆ ਸਤਿਸੰਗ ਦੀ ਸਮਾਪਤੀ ’ਤੇ ਸਾਧ-ਸੰਗਤ ਉੁਠ ਕੇ ਆਪਣੇ-ਆਪਣੇ ਘਰਾਂ ਨੂੰ ਜਾਣ ਲੱਗੀ ਤਾਂ ਕਿਸੇ ਸੇਵਾਦਾਰ ਭਾਈ ਨੇ ਮਾੜੂ ਰਾਮ ਦੇ ਲੜਕੇ ਦੀ ਮੌਤ ਵਾਲੀ ਖਬਰ ਪੂਜਨੀਕ ਮਸਤਾਨਾ ਜੀ ਨੂੰ ਵੀ ਦੱਸ ਦਿੱਤੀ। Ram Rahim
Read This : ਕਲਿਯੁਗ ‘ਚ ਸੇਵਾ ਅਤੇ ਭਗਤੀ ਕਰਨਾ ਬੇਮਿਸਾਲ : Saint Dr MSG
ਪੂਰੀ ਗੱਲ ਸੁਣ ਕੇ ਦਾਤਾਰ ਜੀ ਨੇ ਫਰਮਾਇਆ, ‘‘ਮਾੜੂ ਰਾਮ, ਸੁਣਿਆ ਹੈ ਤੇਰਾ ਲੜਕਾ ਚੱਲ ਵੱਸਿਆ ਹੈ ਤੇ ਤੂੰ ਉੱਠ ਕੇ ਆਪਣੇ ਘਰ ਕਿਉਂ ਨਹੀਂ ਗਿਆ?’’ ਉਸ ਨੇ ਦੱਸਿਆ ਕਿ ਬਾਬਾ ਜੀ, ਆਪ ਜੀ ਦੇ ਪ੍ਰੇਮ ’ਚ ਇੰਨਾ ਰਸ ਆ ਰਿਹਾ ਸੀ ਕਿ ਉਸ ਨੂੰ ਛੱਡ ਕੇ ਕਿਵੇਂ ਚਲਾ ਜਾਂਦਾ? ਮੇਰਾ ਲੜਕਾ ਤਾਂ ਮਰ ਹੀ ਗਿਆ ਹੈ ਮੈਂ ਇਸ ਵਿੱਚ ਕੀ ਕਰ ਸਕਦਾ ਸੀ? ਇਹ ਤਾਂ ਆਪ ਜੀ ਦੀ ਹੀ ਅਮਾਨਤ ਹੈ ਆਪ ਜੀ ਦਾ ਬਚਨ ਹੀ ਸਤਿ ਬਚਨ ਹੈ ਆਪ ਜੀ ਨੇ ਆਪਣੀ ਤਵੱਜੋਂ ਭਗਤ ਮਾੜੂ ਰਾਮ ’ਤੇ ਪਾਉਂਦੇ ਹੋਏ ਫ਼ਰਮਾਇਆ, ‘‘ਪੁੱਟਰ, ਘਬਰਾਉਣਾ ਨਹੀਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਬੋਲ ਕੇ ਬੱਚੇ ਨੂੰ ਹਿਲਾ-ਡੁਲਾ ਕੇ ਦੇਖ ਲੈਣਾ, ਜ਼ਲਦਬਾਜ਼ੀ ਨਹੀਂ ਕਰਨੀ ਕੀ ਪਤਾ ਉਸ ਦੇ ਸਵਾਸ ਕਿਤੇ ਰੁਕੇ ਹੋਏ ਹੋਣ’’ ਸੱਚੇ ਪਾਤਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਉਹ ਜਦੋਂ ਆਪਣੇ ਘਰ ਪਹੁੰਚਿਆ।
ਤਾਂ ਘਰ ’ਚ ਹਾਹਾਕਾਰ ਮੱਚੀ ਹੋਈ ਸੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਕੇ ਤਾਅਨੇ ਮਾਰਨ ਲੱਗੇ ਉਦੋਂ ਤੱਕ ਉਸ ਦੇ ਲੜਕੇ ਨੂੰ ਮਰੇ ਹੋਏ ਤਿੰਨ ਘੰਟੇ ਹੋ ਚੁੱਕੇ ਸੀ ਮਾੜੂ ਰਾਮ ਆਪਣੇ ਲੜਕੇ ਦੇ ਕੋਲ ਬੈਠ ਕੇ ਰੋਣ ਲੱਗਾ ਉਸ ਸਮੇਂ ਉਸ ਨੂੰ ਸ਼ਹਿਨਸ਼ਾਹ ਜੀ ਦੇ ਇਲਾਹੀ ਬਚਨ ਯਾਦ ਆ ਗਏ ਬਚਨਾਂ ਅਨੁਸਾਰ ਉਸ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾ ਕੇ ਬੱਚੇ ਨੂੰ ਹਿਲਾਇਆ-ਡੁਲਾਇਆ ਅਤੇ ਬੇਪਰਵਾਹ ਜੀ ਅੱਗੇ ਬੇਨਤੀ ਕੀਤੀ ਕਿ ਸਾਈਂ ਜੀ ਆਪ ਜੀ ਸਾਡੇ ਜੀਵਾਂ ਦੇ ਉੱਧਾਰ ਲਈ ਪਧਾਰੇ ਹੋ, ਮੇਰਾ ਇਹ ਅਭਾਗਾ ਲੜਕਾ ਆਪ ਜੀ ਦੇ ਦਰਸ਼ਨ ਵੀ ਨਹੀਂ ਕਰ ਸਕਿਆ ਉਦੋਂ ਹੀ ਬੱਚੇ ਦੀ ਲੱਤ ਹਿੱਲੀ ਅਚਾਨਕ ਉਸ ਦੇ ਸਰੀਰ ’ਚ ਕੁਝ ਹਰਕਤ ਮਹਿਸੂਸ ਹੁੰਦੀ ਦੇਖ ਕੇ ਸਭ ਦੀਆਂ ਅੱਖਾਂ ਬੱਚੇ ’ਤੇ ਟਿਕ ਗਈਆਂ ਹੌਲੀ-ਹੌਲੀ ਲੜਕੇ ਦਾ ਰੰਗ ਬਦਲਣ ਲੱਗਾ। Ram Rahim
ਆਪ ਜੀ ਦੀ ਮਹਿਮਾ ਹੋ ਰਹੀ ਸੀ
ਥੋੜ੍ਹੀ ਦੇਰ ਬਾਅਦ ਸਭ ਦੇ ਦੇਖਦੇ ਹੀ ਦੇਖਦੇ ਬੱਚੇ ਨੇ ਅੱਖਾਂ ਖੋਲ੍ਹ ਲਈਆਂ ਆਪਣੇ ਸਤਿਗੁਰੂ ਜੀ ਦੀ ਇਸ ਅਪਾਰ ਰਹਿਮਤ ਨੂੰ ਪ੍ਰਤੱਖ ਦੇਖ ਸਭ ਨੇ ਪ੍ਰਸੰਨਤਾ ਪੂਰਵਕ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾਇਆ ਅਤੇ ਆਪਣੇ ਮੁਰਸ਼ਿਦ ਦਾ ਧੰਨਵਾਦ ਕਰਨ ਲੱਗੇ ਪਿੰਡ ਦੇ ਘਰ-ਘਰ ਇਹ ਖਬਰ ਫੈਲ ਚੁੱਕੀ ਸੀ ਚਾਰੇ ਪਾਸੇ ਆਪ ਜੀ ਦੀ ਮਹਿਮਾ ਹੋ ਰਹੀ ਸੀ ਸਵੇਰੇ-ਸਵੇਰੇ ਹੀ ਮਾੜੂ ਰਾਮ ਆਪਣੇ ਪੂਰੇ ਪਰਿਵਾਰ ਤੇ ਕਈ ਪਿੰਡ ਵਾਲਿਆਂ ਦੇ ਨਾਲ ਸਤਿਗੁਰੂ ਜੀ ਦਾ ਧੰਨਵਾਦ ਕਰਨ ਆਸ਼ਰਮ ’ਚ ਆ ਗਿਆ ਭਗਤ ਤਾਂ ਖੁਸ਼ੀ ’ਚ ਬੋਲ ਹੀ ਨਹੀਂ ਸਕੇ ਆਪ ਜੀ ਨੇ ਫ਼ਰਮਾਇਆ, ‘‘ਪੁੱਤਰ, ਕਿਵੇਂ ਆਉਣਾ ਹੋਇਆ?’’ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਜੀ, ਮਾੜੂ ਰਾਮ ਦਾ ਲੜਕਾ ਰਾਤ ਨੂੰ ਸਰੀਰ ਛੱਡ ਗਿਆ ਸੀ ਆਪ ਜੀ ਦੀ ਦਇਆ-ਮਿਹਰ ਨਾਲ ਉਹ ਫਿਰ ਤੋਂ ਜਿੰਦਾ ਹੋ ਗਿਆ। Ram Rahim
ਉਹ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਹਨ ਅੰਤਰਯਾਮੀ ਦਾਤਾਰ ਜੀ ਨੇ ਫਰਮਾਇਆ, ‘‘ਇਹ ਸਭ ਝੂਠ ਹੈ ਮਰਿਆ ਹੋਇਆ ਵੀ ਕਦੇ ਦੁਬਾਰਾ ਜਿੰਦਾ ਹੋ ਸਕਦਾ ਹੈ?’’ ਮਾੜੂ ਰਾਮ ਦੇ ਨਾਲ ਆਏ ਸਾਰੇ ਭਗਤਾਂ ਨੇ ਦੱਸਿਆ ਕਿ ਲੜਕਾ ਆਪ ਜੀ ਦੀ ਰਹਿਮਤ ਨਾਲ ਜਿੰਦਾ ਹੋਇਆ ਹੈ ਇਸ ’ਤੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਮੁਸਕੁਰਾਉਂਦੇ ਹੋਏ ਫਰਮਾਇਆ, ‘‘ਸਭ ਦੀ ਇੱਕ ਰਾਏ ਹੈ? ਪੁੱਟਰ ਤੇਰੀ ਸੇਵਾ ਤੇ ਸੱਚੀ ਭਗਤੀ ਕਾਰਨ ਹੀ ਸੱਚੇ ਪਾਤਸ਼ਾਹ ਦਾਤਾ ਸਾਵਣ ਸ਼ਾਹ ਜੀ ਮਹਾਰਾਜ ਨੇ ਤੇਰੇ ਬੱਚੇ ਦੀ ਜ਼ਿੰਦਗੀ ਬਖਸ਼ੀ ਹੈ ਇਸ ਦਾ ਇਹ ਨਵਾਂ ਜਨਮ ਹੋਇਆ ਹੈ ਹੁਣ ਅਸੀਂ ਇਸ ਦਾ ਨਾਂਅ ਗੰਗਾ ਰਾਮ ਰੱਖਦੇ ਹਾਂ’’ ਇਸ ਅਦਭੁੱਤ ਕਰਿਸ਼ਮੇ ਨੂੰ ਦੇਖ ਕੇ ਸਾਰੀ ਸਾਧ-ਸੰਗਤ ਬਹੁਤ ਖੁਸ਼ ਹੋਈ।
ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ ਸੇਵਾ ਕਾਰਜ ਮੁਕੰਮਲ ਹੋਇਆ | Dera Sacha Sauda
ਪਿਛਲੇ ਅੰਕ ਤੋਂ ਅੱਗੇ :
ਚਰੂੰਡਾ ਪਿੰਡ ਦੇ ਸਰਪੰਚ ਨੂਰਦੀਨ ਤੇ ਪੰਚ ਲਾਲੂਦੀਨ, ਗੁਲਾਮ ਰਸੂਲ ਤੇ ਨੂਰਦੀਨ ਪੁੱਤਰ ਸ੍ਰੀ ਮੋਮਦਾ ਨੇ ਸੇਵਾਦਾਰਾਂ ਦੇ ਕਾਰਜ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ ਇੱਕ ਬਜ਼ੁਰਗ ਚਰੂੰਡਾ ਨਿਵਾਸੀ ਮੁਹੰਮਦਦੀਨ ਨੇ ਸੇਵਾਦਾਰਾਂ ਤੇ ਪੂਜਨੀਕ ਹਜ਼ੂਰ ਪਿਤਾ (Ram Rahim) ਜੀ ਦਾ ਬੇਹੱਦ ਧੰਨਵਾਦ ਪ੍ਰਗਟ ਕਰਦਿਆਂ ਅੱਲ੍ਹਾ-ਤਾਅਲਾ ਨੂੰ ਦੁਆ ਕਰਦਿਆਂ ਕਿਹਾ ਕਿ ਜਿਸ ਨੇ ਤੁਹਾਨੂੰ ਐਨੀ ਤੌਫ਼ੀਕ ਦਿੱਤੀ ਹੈ ਹਿੰਦੁਸਤਾਨ ਦੇ ਇਸ ਕੋਨੇ ’ਚ ਜੋ ਸਾਮਾਨ ਸਾਨੂੰ ਪਹੁੰਚਾਇਆ ਹੈ, ਅਸੀਂ ਪੀਰੋ-ਮੁਰਸ਼ਿਦ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ-ਖੁਸ਼ ਰਹੋ! ਸੇਵਾਦਾਰ ਭਾਈਆਂ ਨੇ ਦੱਸਿਆ ਕਿ ਇੱਕ ਦਿਨ ਉਹ ਚਰੂੰਡਾ ’ਚ ਸਕੂਲੀ ਵਿਦਿਆਰਥੀਆਂ ਨੂੰ ਜਰਸੀਆਂ ਆਦਿ ਵੰਡਣਾ ਚਾਹੁੰਦੇ ਸਨ ਚਰੂੰਡਾ ’ਚ ਤਿੰਨ ਸਕੂਲ ਹਨ ਉਨ੍ਹਾਂ ਤਿੰਨੇ ਸਕੂਲਾਂ ਦੇ ਬੱਚਿਆਂ ਨੂੰ ਇੱਕ ਸੈਂਟਰ ’ਚ ਇਕੱਠੇ ਕਰ ਲਿਆ ਬੱਚੇ ਸਨ। Ram Rahim
118 ਪਰ ਜਦੋਂ ਉਨ੍ਹਾਂ ਸਾਮਾਨ ਦੀ ਪੜਤਾਲ ਕੀਤੀ ਤਾਂ ਉਨ੍ਹਾਂ ਦੇ ਕੋਲ ਸਿਰਫ਼ 30 ਜਰਸੀਆਂ ਤੇ ਕੁਝ ਦਸਤਾਨੇ ਤੇ ਟੋਪੀਆਂ ਸਨ ਹੁਣ ਕਿਵੇਂ ਪੂਰਾ ਕਰਾਂਗੇ? ਇਹ ਸਵਾਲ ਸੇਵਾਦਾਰਾਂ ਦੇ ਸਾਹਮਣੇ ਇੱਕ ਉਲਝਣ ਬਣ ਕੇ ਖੜ੍ਹਾ ਸੀ ਸੇਵਾਦਾਰਾਂ ਦੀ ਟੀਮ ਨੂੰ ਵਿਸ਼ਵਾਸ ਸੀ ਕਿ ਸਾਮਾਨ ਦੂਜੀ ਟੀਮ ਲੈ ਕੇ ਉਦੋਂ ਤੱਕ ਪਹੁੰਚ ਜਾਵੇਗੀ ਪਰ ਉਹ ਵੀ ਕਿਸੇ ਕਾਰਨ ਨਹੀਂ ਪਹੁੰਚ ਸਕੀ ਹੁਣ ਬੱਚਿਆਂ ਨੂੰ ਇੰਨੀ ਜ਼ਿਆਦਾ ਦੇਰ ਤੱਕ ਬਿਠਾਇਆ ਨਹੀਂ ਜਾ ਸਕਦਾ ਸੀ ਆਖਰਕਾਰ ਉਨ੍ਹਾਂ ਇਹ ਫੈਸਲਾ ਲਿਆ ਕਿ 30 ਜਰਸੀਆਂ ਸਿਰਫ਼ ਲੜਕੀਆਂ ’ਚ ਹੀ ਅੱਜ ਵੰਡ ਦਿੰਦੇ ਹਾਂ ਕੱਲ੍ਹ ਨੂੰ ਬਾਕੀ ਬੱਚਿਆਂ ਨੂੰ ਲਿਆ ਕੇ ਦੇ ਦੇਵਾਂਗੇ 118 ਬੱਚਿਆਂ ’ਚ ਸਿਰਫ਼ 30-35 ਲੜਕੀਆਂ ਹੀ ਸਨ ਇਸ ਤਰ੍ਹਾਂ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਯਾਦ ਕਰਕੇ ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਆਪਣੇ ਕੋਲ ਮੌਜ਼ੂਦ ਗਰਮ ਕੱਪੜੇ, ਜਰਸੀਆਂ, ਦਸਤਾਨੇ, ਟੋਪੀਆਂ ਆਦਿ ਬੱਚਿਆਂ ਨੂੰ ਇੱਕ ਸਿਰੇ ਤੋਂ ਹੀ ਵੰਡਣੇ ਸ਼ੁਰੂ ਕਰ ਦਿੱਤੇ ਕੀ ਵੇਖਦੇ ਹਨ।
ਪ੍ਰਸੰਸਾ ਪੱਤਰ ਤੇ ਆਪਣੇ ਵੱਲੋਂ ਸਨਮਾਨ ਚਿੰਨ੍ਹ
ਕਿ ਸਾਰੇ 118 ਬੱਚਿਆਂ ਨੂੰ ਤਾਂ ਸਾਮਾਨ ਦਿੱਤਾ ਹੀ ਨਾਲ ਹੀ ਕੁਝ ਅਧਿਆਪਕ ਸਾਹਿਬਾਨਾਂ ਨੂੰ ਵੀ ਜਰਸੀਆਂ, ਟੋਪੀਆਂ ਤੇ ਦਸਤਾਨੇ ਆਦਿ ਦਿੱਤੇ ਗਏ ਆਖਰ ’ਚ ਡਿਊਟੀ ’ਤੇ ਤਾਇਨਾਤ ਸੀਓ ਸਾਹਿਬ ਐਮਆਰ ਪ੍ਰਵੀਨ ਸ਼ਰਮਾ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰਾਂ ਦੇ ਕਾਰਜ, ਸੇਵਾ ਭਾਵਨਾ ਅਤੇ ਬਹੁਤ ਹੀ ਜ਼ੋਖਮ ਭਰੇ ਇਲਾਕੇ ’ਚ ਰਾਹਤ ਕਾਰਜਾਂ ਨੂੰ ਸਫ਼ਲਤਾਪੂਰਵਕ ਅੰਜ਼ਾਮ ਦੇਣ ਦੀ ਸਮਰੱਥਾ ਤੋਂ ਪ੍ਰਭਾਵਿਤ ਹੁੰਦਿਆਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਨਾਂਅ ਪ੍ਰਸੰਸਾ ਪੱਤਰ ਤੇ ਆਪਣੇ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਤੇ ਕਿਹਾ ਕਿ ਜਦੋਂ ਤੁਸੀਂ ਲੋਕ ਇਨ੍ਹਾਂ ਭੂਚਾਲ ਪੀੜਤਾਂ ਨੂੰ ਬੀਤੇ ਅਕਤੂਬਰ ’ਚ ਸਾਮਾਨ ਵੰਡਣ ਆਏ ਸੀ ਤਾਂ ਤੁਹਾਡੀ ਇੰਨੀ ਜ਼ਿਆਦਾ ਸੇਵਾ ਭਾਵਨਾ ਨੂੰ ਵੇਖ ਕੇ ਸਾਡੇ ਮਨ ’ਚ ਵੀ ਸੇਵਾ ਭਾਵਨਾ ਪੈਦਾ ਹੋਈ ਹੈ।
ਅਸੀਂ ਵੀ ਸਮੇਂ ਤੇ ਹਾਲਾਤਾਂ ਅਨੁਸਾਰ ਲੋੜਵੰਦਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ 22 ਦਸੰਬਰ ਨੂੰ ਆਪਣੇ ਨਿਸ਼ਚਿਤ ਸੇਵਾ ਅਭਿਆਨ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰਾਂ ਦੀ ਇਸ ਟੀਮ ਨੇ ਡੇਰਾ ਸੱਚਾ ਸੌਦਾ ’ਚ ਆਪਣੇ ਪੂਜਨੀਕ ਮੁਰਸ਼ਿਦ-ਏ-ਕਾਮਿਲ ਦੀ ਪਵਿੱਤਰ ਰਹਿਨੁਮਾਈ ’ਚ ਪਿਆਰ ਸਮੇਤ ਸਜਦਾ ਕੀਤਾ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਤੋਂ ਬੇਸ਼ੁਮਾਰ ਖੁਸ਼ੀਆਂ ਹਾਸਲ ਕੀਤੀਆਂ ਕਰਨਲ ਸ੍ਰੀ ਐਨ. ਪਾਲ ਸਿੰਘ ਤੂਰ ਅਤੇ ਉਨ੍ਹਾਂ ਦੀ ਧਰਮ ਪਤਨੀ ਵੀ ਨਾਲ ਸਨ, ਜਿਨ੍ਹਾਂ ਨੇ ਸੇਵਾਦਾਰਾਂ ਨੂੰ ਆਪਣਾ ਪਲ-ਪਲ ਭਰਪੂਰ ਸਹਿਯੋਗ ਦਿੱਤਾ ਸੀ ਆਪਣੇ ਖੁਦਾ ਪਿਆਰੇ ਦਾਤਾ ਜੀ ਦੇ ਪਿਆਰ ਨੂੰ ਪਾ ਕੇ ਸੇਵਾਦਾਰਾਂ ਦੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ ਸਨ ਉਹ ਆਪਣੇ ਪੂਜਨੀਕ ਹਜ਼ੂਰ ਪਿਤਾ ਜੀ ਦਾ ਤਹਿਦਿਲੋਂ ਧੰਨਵਾਦ ਕਰ ਰਹੇ ਸਨ ਕਿ ਪੂਜਨੀਕ ਦਾਤਾਰ ਜੀ ਨੇ ਅਪਾਰ ਰਹਿਮਤ ਕੀਤੀ ਹੈ ਜੋ ਸਾਨੂੰ ਸੇਵਾ ਦੇ ਇਸ ਕਾਬਲ ਬਣਾਇਆ ਹੈ। ਸਮਾਪਤ