IND vs SL: ਭਾਰਤ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ ‘ਚ ਹਰਾਇਆ, ਕਪਤਾਨ ਸੂਰਿਆ ਦਾ ਜੇਤੂ ਚੌਕਾ

IND vs SL
ਭਾਰਤ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ 'ਚ ਹਰਾਇਆ, ਕਪਤਾਨ ਸੂਰਿਆ ਦਾ ਜੇਤੂ ਚੌਕਾ

ਸ਼੍ਰੀਲੰਕਾਈ ਬੱਲੇਬਾਜ਼ਾਂ ਨੇ ਸਿਰਫ 3 ਦੌੜਾਂ ਦਾ ਟੀਚਾ ਦਿੱਤਾ ਸੀ | IND vs SL

  • ਸੁਪਰ ਓਵਰ ‘ਚ ਵਾਸਿੰਗਟਨ ਸੁੰਦਰ ਨੇ ਲਈਆਂ ਲਗਾਤਾਰ ਦੋ ਵਿਕਟਾਂ | IND vs SL
  • ਲੜੀ ‘ਤੇ 3-0 ਨਾਲ ਕੀਤਾ ਕਲੀਨ ਸਵੀਪ

IND vs SL: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਤੀਜਾ ਤੇ ਆਖਿਰੀ ਮੁਕਾਬਲਾ ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ ‘ਚ ਹਰਾ ਕੇ ਲੜੀ ਤੇ 3-0 ਨਾਲ ਕਬਜ਼ਾ ਕਰ ਲਿਆ। ਇਸ ਮੁਕਾਬਲੇ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਕਿਹਾ ਸੀ, ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ ਸਨ, ਜਵਾਬ ‘ਚ ਸ਼੍ਰੀਲੰਕਾਈ ਟੀਮ ਵੀ ਆਪਣੇ 20 ਓਵਰਾਂ ‘ਚ 137 ਦੌੜਾਂ ਹੀ ਬਣਾ ਸਕੀ, ਭਾਰਤੀ ਟੀਮ ਨੇ ਆਖਿਰੀ ਦੋ ਓਵਰਾਂ ‘ਚ ਸ਼੍ਰੀਲੰਕਾ ਦੇ 4 ਬੱਲੇਬਾਜ਼ਾਂ ਨੂੰ ਵਾਪਸ ਪਵੇਲੀਅਨ ਭੇਜਿਆ। ਰਿੰਕੂ ਸਿੰਘ ਨੇ 19ਵੇਂ ਓਵਰ ‘ਚ 2 ਵਿਕਟਾਂ ਲਈਆਂ, ਜਦਕਿ ਕਪਤਾਨ ਸੂਰਿਆਕੁਮਾਰ ਯਾਦਵ ਨੇ 20ਵੇਂ ਓਵਰ ‘ਚ 2 ਵਿਕਟਾਂ ਲਈਆਂ। IND vs SL

Read This : IND vs SL: IND Vs SL ਟੀ20 ਸੀਰੀਜ਼ ਦਾ ਆਖਿਰੀ ਮੈਚ ਅੱਜ

ਮੁਕਾਬਲਾ ਟਾਈ ਹੋ ਗਿਆ। ਸੁਪਰ ਓਵਰ ‘ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਸਿਰਫ 2 ਦੌੜਾਂ ਹੀ ਬਣਾ ਸਕੀ, ਭਾਰਤ ਵੱਲੋਂ ਵਾਸਿੰਗਟਨ ਸੁੰਦਰ ਨੇ ਪਹਿਲੀ ਗੇਂਦ ਵਾਈਡ ਸੁੱਟੀ, ਫਿਰ ਪਹਿਲੀ ਗੇਂਦ ‘ਤੇ ਇੱਕ ਦੌੜ ਬਣੀ, ਦੂਜੀ ਗੇਂਦ ‘ਤੇ ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਸ਼ਲ ਮੈਂਡਿਸ ਰਵਿ ਬਿਸ਼ਨੋਈ ਨੂੰ ਕੈਚ ਦੇ ਬੈਠੇ। ਬਾਅਦ ‘ਚ ਬੱਲੇਬਾਜ਼ੀ ਕਰਨ ਆਈ ਪਥੁਮ ਨਿਸਾਂਕਾ ਵੀ ਪਹਿਲੀ ਹੀ ਗੇਂਦ ‘ਤੇ ਰਿੰਕੂ ਸਿੰਘ ਨੂੰ ਕੈਚ ਦੇ ਬੈਠੇ। ਜਵਾਬ ‘ਚ ਭਾਰਤੀ ਟੀਮ ਨੇ ਇਹ ਮੁਕਾਬਲਾ ਪਹਿਲੀ ਹੀ ਗੇਂਦ ‘ਤੇ ਕਪਤਾਨ ਸੂਰਿਆਕੁਮਾਰ ਨੇ ਚੌਕਾ ਜੜਕੇ ਮੈਚ ‘ਤੇ ਕਬਜ਼ਾ ਕਰ ਲਿਆ ਤੇ ਲੜੀ 3-0 ਨਾਲ ਕਲੀਨ ਸਵੀਪ ਕਰ ਲਈ। ਹੁਣ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਵੇਗੀ। ਲੜੀ ਦਾ ਪਹਿਲਾ ਮੁਕਾਬਲਾ ਕੋਲੰਬੋ ‘ਚ ਖੇਡਿਆ ਜਾਵੇਗਾ। IND vs SL