ਚੋਰ ਲੱਖਾਂ ਰੁਪਏ ਦੇ ਸੋਨਾ ਤੇ ਚਾਂਦੀ ਦੇ ਗਹਿਣ ਲੈ ਕੇ ਫਰਾਰ

Crime News
ਸੁਨਾਮ: ਚੋਰਾਂ ਵੱਲੋਂ ਅਲਮਾਰੀ ਦਾ ਤੋੜਿਆ ਗਿਆ ਲਾਕਰ ਅਤੇ ਖਿਲ ਰਿਹਾ ਪਿਆ ਸਮਾਨ।

7 ਤੋਲੇ ਸੋਨਾ, 13 ਤੋਲੇ ਚਾਂਦੀ ਤੇ 40 ਹਜ਼ਾਰ ਰੁਪਏ ਨਗਦੀ ਚੋਰੀ (Crime News)

Crime News (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਦੀ ਤਾਜਾ ਮਿਸਾਲ ਨੇੜਲੇ ਪਿੰਡ ਕੋਠੇ ਰੋਹੀ ਰਾਮ ਛਾਜਲੀ ਰਹਿੰਦੇ ਇੱਕ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਰਾਤੀ ਨਿਸ਼ਾਨਾ ਬਣਾ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ।

ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਘਰ ਦੇ ਪਿਛਲੇ ਪਾਸੋਂ ਦੀ ਖੇਤਾਂ ਵਿੱਚ ਦੀ ਘਰ ਦੇ ਛੋਟੇ ਗੇਟ ਰਾਹੀਂ ਚੋਰਾਂ ਨੇ ਸਾਡੇ ਘਰ ਕਮਰੇ ਵਿੱਚ ਵੜ ਕੇ ਪੇਟੀ ਤੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਤੇ ਅਲਮਾਰੀ ਵਿੱਚੋਂ ਚੋਰਾਂ ਨੇ 7 ਤੋਲੇ ਸੋਨਾ ਅਤੇ 13 ਤੋਲੇ ਚਾਂਦੀ ਦੇ ਗਹਿਣੇ ਅਤੇ 40 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ। (Crime News)

ਇਹ ਵੀ ਪੜ੍ਹੋ : Cooperative Society Election: ਕਾਂਗਰਸੀ ਆਗੂਆਂ ਵੱਲੋਂ ਦਰਜ ਪਰਚੇ ਖਿਲਾਫ਼ ਰੋਸ ਪ੍ਰਦਰਸ਼ਨ

ਪੀੜਤ ਪਰਿਵਾਰ ਨੇ 40 ਹਜ਼ਾਰ ਰੁਪਏ ਆੜਤੀਏ ਤੋਂ ਝੋਨੇ ਦੀ ਲਵਾਈ ਮਜ਼ਦੂਰਾਂ ਨੂੰ ਦੇਣ ਵਾਸਤੇ ਲਿਆਂਦੇ ਸਨ। ਚੋਰ ਜਾਂਦੇ ਹੋਏ ਪਰਿਵਾਰ ਦੇ ਇਕ ਮੈਂਬਰ ਦੀਆਂ ਚੱਪਲਾਂ ਵੀ ਪਾ ਕੇ ਲੈ ਗਏ। ਉਹਨਾਂ ਦੱਸਿਆ ਕਿ ਘਰ ਵਿੱਚ ਬੰਨ੍ਹਿਆਂ ਕੁੱਤਾ ਬਹੁਤ ਅਵਾਜ਼ਾਂ ਦੇ ਰਿਹਾ ਸੀ ਪਰ ਪਰਿਵਾਰ ਨੂੰ ਚੋਰਾਂ ਦੀ ਭਿਣਕ ਨਹੀਂ ਪਈ ਪਰ ਜਦੋਂ ਉਹਨਾਂ ਸਵੇਰੇ ਉੱਠ ਕੇ ਕਮਰਾ ਦੇਖਿਆ ਤਾਂ ਕਮਰੇ ਵਿੱਚ ਕੱਪੜੇ ਖਿਲਰੇ ਪਏ ਸਨ ਅਤੇ ਪੇਟੀ, ਅਲਮਾਰੀ ਖੁੱਲੀ ਪਈ ਸੀ ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਲੋਕ ਚੈਨ ਦੀ ਨੀਂਦ ਸੋ ਸਕਣ ਅਤੇ ਉਹਨਾਂ ਦਾ ਚੋਰੀ ਕੀਤਾ ਸਮਾਨ ਵਾਪਸ ਦਿਵਾਇਆ ਜਾਵੇ।