ਭਾਰਤੀ ਟੀਮ ਨੂੰ ਫਾਈਨਲ ’ਚ 8 ਵਿਕਟਾਂ ਨਾਲ ਹਰਾਇਆ
- ਅਟਾਪੱਟੂ-ਹਰਸ਼ਿਤਾ ਦੇ ਅਰਧਸੈਂਕੜੇ | Woman Asia Cup Final
ਸਪੋਰਟਸ ਡੈਸਕ। Woman Asia Cup Final : ਸ਼੍ਰੀਲੰਕਾਈ ਮਹਿਲਾ ਟੀਮ ਨੇ ਇਤਿਹਾਸ ਰਚਦੇ ਹੋਏ ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਫਾਈਨਲ ’ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਵੱਲੋਂ ਕਪਤਾਨ ਅਟਾਪੱਟੂ ਨੇ 61 ਤੇ ਹਰਸ਼ਿਤਾ ਨੇ 69 ਦੌੜਾਂ ਦੀਆਂ ਪਾਰੀਆਂ ਖੇਡੀਆਂ। ਦੋਵਾਂ ਵਿਚਕਾਰ 87 ਦੌੜਾਂ ਦੀ ਸਾਂਝੇਦਾਰੀ ਹੋਈ। 2004 ’ਚ ਸ਼ੁਰੂ ਹੋਏ ਮਹਿਲਾ ਏਸ਼ੀਆ ਕੱਪ ਤੋਂ ਬਾਅਦ ਹੁਣ ਇਸ ਵਾਰ ਸ਼੍ਰੀਲੰਕਾ ਪਹਿਲੀ ਵਾਰ ਚੈਂਪੀਅਨ ਬਣੀ ਹੈ, ਟੀਮ ਇਸ ਤੋਂ ਪਹਿਲਾਂ 5 ਵਾਰ ਫਾਈਨਲ ’ਚ ਹਾਰੀ ਹੈ। ਨਾਲ ਹੀ ਭਾਰਤ ਨੇ ਦੂਜੀ ਵਾਰ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਗੁਆਇਆ ਹੈ। ਟੀਮ ਨੂੰ ਇਸ ਤੋਂ ਪਹਿਲਾਂ 2018 ’ਚ ਬੰਗਲਾਦੇਸ਼ ਨੇ ਹਰਾਇਆ ਸੀ। ਭਾਰਤ ਨੇ 7 ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ। Woman Asia Cup Final
ਭਾਰਤ ਵੱਲੋਂ ਸਮ੍ਰਿਤੀ ਮੰਧਾਨਾਂ ਦਾ ਅਰਧਸੈਂਕੜਾ | Woman Asia Cup Final
ਦਾਂਬੁਲਾ ’ਚ ਭਾਰਤ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ’ਚ 165 ਦੌੜਾਂ ਦਾ ਸਕੋਰ ਬਣਾਇਆ। ਸਮ੍ਰਿਤੀ ਮੰਧਾਨਾ ਨੇ ਅਰਧਸੈਂਕੜਾ ਜੜਿਆ। ਜੇਮਿਮਾ ਰੌਡਰਿਗਜ਼ ਨੇ 29 ਤੇ ਰਿਚਾ ਘੋਸ਼ ਨੇ 30 ਦੌੜਾਂ ਬਣਾਈਆਂ। ਸ਼੍ਰੀਲੰਕਾ ਵੱਲੋਂ ਕਵਿਸ਼ਾ ਦਿਲਹਾਰੀ ਨੇ 2 ਵਿਕਟਾਂ ਲਈਆਂ। ਜਵਾਬ ’ਚ ਸ਼੍ਰੀਲੰਕਾਈ ਮਹਿਲਾ ਟੀਮ ਨੇ ਇਹ ਟੀਚਾ 19 ਓਵਰਾਂ ’ਚ ਹੀ 2 ਵਿਕਆਂ ਗੁਆ ਕੇ ਹਾਸਲ ਕਰ ਲਿਆ। ਟੀਮ ਵੱਲੋਂ ਕਵਿਸ਼ਾ ਦਿਲਹਾਰੀ 30 ਦੌੜਾਂ ਬਣਾ ਕੇ ਨਾਟਆਊਟ ਰਹੀ, ਉਨ੍ਹਾਂ ਨੇ ਪੂਜਾ ਵਸਤਰਕਾਰ ਖਿਲਾਫ ਜੇਤੂ ਛੱਕਾ ਜੜਿਆ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਇੱਕ ਵਿਕਟ ਲਈ। ਇੱਕ ਬੱਲੇਬਾਜ਼ ਰਨਆਊਟ ਹੋਈ। Woman Asia Cup Final