ਦੋਵਾਂ ਟੀਮਾਂ ਨੇ ਇਸ ਟੂਰਨਾਮੈਂਟ ਦੇ ਸਾਰੇ ਮੈਚ ਜਿੱਤੇ | Woman Asia Cup Final
- ਟੂਰਨਾਮੈਂਟ ’ਚ ਭਾਰਤੀ ਟੀਮ ਦਾ ਪੱਲਾ ਭਾਰੀ
- ਪਿੱਛਲੀ ਵਾਰ ਦੀ ਚੈਂਪੀਅਨ ਹੈ ਭਾਰਤੀ ਟੀਮ
ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅੱਜ ਦੁਪਹਿਰ 3 ਵਜੇ ਰੰਗੀਰੀ ਦਾਂਬੁਲਾ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ ਸਟੇਡੀਅਮ ’ਚ ਖੇਡਿਆ ਜਾਵੇਗਾ। ਟੂਰਨਾਮੈਂਟ ’ਚ ਅੱਜੇ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੋਵੇਂ ਹੀ ਟੀਮਾਂ ਨੇ ਇਸ ਏਸ਼ੀਆ ਕੱਪ ’ਚ ਇੱਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤੀ ਟੀਮ ਨੌਵੀਂ ਵਾਰ ਏਸ਼ੀਆ ਕੱਪ ਦਾ ਫਾਈਨਲ ਖੇਡ ਰਹੀ ਹੈ, ਜਦਕਿ ਸ਼੍ਰੀਲੰਕਾ ਛੇਵੀਂ ਵਾਰ ਫਾਈਨਲ ’ਚ ਪਹੁੰਚੀ ਹੈ। ਦੋਵੇਂ ਟੀਮਾਂ ਲਗਾਤਾਰ ਦੂਜੀ ਵਾਰ ਤੇ ਕੁੱਲ ਛੇਵੀਂ ਵਾਰ ਫਾਈਨਲ ’ਚ ਆਹਮੋ-ਸਾਹਮਣੇ ਹੋਣਗੀਆਂ। ਏਸ਼ੀਆ ਕੱਪ ਦੇ ਹਰ ਫਾਈਨਲ ’ਚ ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਦੀ ਮਹਿਲਾ ਟੀਮ ਨੂੰ ਹਰਾਇਆ ਹੈ। Woman Asia Cup Final
ਹੁਣ ਮੈਚ ਸਬੰਧੀ ਜਾਣਕਾਰੀ | Woman Asia Cup Final
- ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ
- ਮੈਚ : ਫਾਈਨਲ ਮੁਕਾਬਲਾ
- ਟੀਮਾਂ : ਭਾਰਤ ਬਨਾਮ ਸ਼੍ਰੀਲੰਕਾ
- ਮਿਤੀ : 28 ਜੁਲਾਈ
- ਟਾਸ : ਦੁਪਹਿਰ 2:30 ਵਜੇ, ਮੈਚ ਸ਼ੁਰੂ : ਦੁਪਹਿਰ 3:00 ਵਜੇ
- ਸਟੇਡੀਅਮ : ਰੰਗੀਰੀ ਦਾਂਬੁਲਾ ਕੌਮਾਂਤਰੀ ਸਟੇਡੀਅਮ, ਸ਼੍ਰੀਲੰਕਾ
ਦੋਵੇਂ ਟੀਮਾਂ ਇਸ ਟੂਰਨਾਮੈਂਟ ’ਚ ਅਜੇਅ
ਭਾਰਤੀ ਮਹਿਲਾ ਟੀਮ ਹੁਣ ਫਾਰਮ ’ਚ ਹੈ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ’ਚ ਪਾਕਿਸਤਾਨ ਨੂੰ, ਦੂਜੇ ਮੈਚ ’ਚ ਯੂਏਈ ਨੂੰ, ਤੀਜੇ ਮੈਚ ’ਚ ਨੇਪਾਲ ਨੂੰ ਤੇ ਸੈਮੀਫਾਈਨਲ ਮੁਕਾਬਲੇ ’ਚ ਬੰਗਲਾਦੇਸ਼ ਨੂੰ ਹਰਾਇਆ ਹੈ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ, ਦੂਜੇ ਮੈਚ ’ਚ ਮਲੇਸ਼ੀਆ, ਤੀਜੇ ਮੈਚ ’ਚ ਥਾਈਲੈਂਡ ਤੇ ਸੈਮੀਫਾਈਨਲ ’ਚ ਪਾਕਿਸਤਾਨ ਨੂੰ ਹਰਾਇਆ ਹੈ।
ਮੌਸਮ ਸਬੰਧੀ ਰਿਪੋਰਟ
ਮੈਚ ਵਾਲੇ ਦਿਨ ਭਾਵ ਅੱਜ ਇਸ ਦਿਨ ਮੀਂਹ ਦੀ ਸੰਭਾਵਨਾ ਹੈ। ਮਹਿਲਾ ਏਸ਼ੀਆ ਕੱਪ 2024 ਫਾਈਨਲ ਮੈਚ ਦੌਰਾਨ ਮੌਸਮ ਥੋੜਾ-ਬਹੁਤ ਬਦਲੇਗਾ। ਮੈਚ ਵਾਲੇ ਦਿਨ ਦਾ ਤਾਪਮਾਨ 29 ਤੋਂ 23 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਟਾਸ ਦਾ ਰੋਲ ਤੇ ਪਿੱਚ ਰਿਪੋਰਟ
ਰੰਗੀਰੀ ਦਾਂਬੁਲਾ ਕ੍ਰਿਕੇਟ ਸਟੇਡੀਅਮ ’ਚ ਅੱਜ ਤੱਕ ਕੁੱਲ 17 ਮਹਿਲਾ ਟੀ20 ਕੌਮਾਂਤਰੀ ਕ੍ਰਿਕੇਟ ਮੁਕਾਬਲੇ ਖੇਡੇ ਗਏ ਹਨ। ਇਹ ਮੈਦਾਨ ’ਤੇ ਟਾਸ ਜਿੱਤਣ ਵਾਲੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 11 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਦੋਵਾਂ ਹੀ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨਾ ਚਾਹੁਣਗੇ। ਦਾਂਬੁਲਾ ਕ੍ਰਿਕੇਟ ਸਟੇਡੀਅਮ ਦੀ ਪਿੱਚ ਗੇਂਦਬਾਜ਼ਾਂ ਲਈ ਸਹੀ ਮੰਨੀ ਜਾਂਦੀ ਹੈ। Woman Asia Cup Final
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਉਮਾ ਛੇਤਰੀ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ ਤੇ ਤਨੁਜਾ ਕੰਵਰ।
ਸ਼੍ਰੀਲੰਕਾ : ਚਮਾਰੀ ਅਥਾਰਪੱਥੂ (ਕਪਤਾਨ), ਵਿਸ਼ਮੀ ਗੁਣਾਰਤਨ, ਹਰਸ਼ਿਤਾ ਸਮਰਾਵਿਕਰਮਾ, ਹਸੀਨੀ ਪਰੇਰਾ, ਅਨੁਸ਼ਕਾ ਸੰਜੀਵਨੀ (ਵਿਕਟਕੀਪਰ), ਕਵੀਸ਼ਾ ਦਿਲਹਾਰੀ, ਨੀਲਾਕਸ਼ੀ ਡੀ ਸਿਲਵਾ, ਇਨੋਸ਼ੀ ਪ੍ਰਿਯਾਦਰਸ਼ਿਨੀ, ਉਦੇਸ਼ਿਕਾ ਪ੍ਰਬੋਧਨੀ, ਸੁਗੰੰਧਿਕਾ ਕੁਮਾਰੀ ਤੇ ਅਚਿਨੀ ਕੁਲਸੁਰਿਆ। Woman Asia Cup Final