Delhi News: ਦਿੱਲੀ ਦੀ IAS ਕੋਚਿੰਗ ’ਚ 3 ਵਿਦਿਆਰਥੀਆਂ ਦੀ ਮੌਤ

Delhi News

3 ਮਿੰਟਾਂ ’ਚ 13 ਫੁੱਟ ਭਰਿਆ ਪਾਣੀ | Delhi News

  • ਬਿਜਲੀ ਦੇ ਕੱਟ ਕਾਰਨ ਬੇਸਮੇਂਟ ’ਚ ਲਾਇਬ੍ਰੇਰੀ ਦਾ ਬਾਇਓਮੈਟ੍ਰਿਕ ਗੇਟ ਜਾਮ | Delhi News

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ’ਚ ਸ਼ਨਿੱਚਰਵਾਰ ਸ਼ਾਮ ਨੂੰ ਪਏ ਮੀਂਹ ਕਾਰਨ ਪੁਰਾਣੇ ਰਾਜੇਂਦਰ ਨਗਰ ’ਚ ਰਾਉ ਆਈਏਐੱਸ ਕੋਚਿੰਗ ਸੈਂਟਰ ਦੇ ਬੇਸਮੈਂਟ ’ਚ ਪਾਣੀ ਭਰ ਗਿਆ। ਪਾਣੀ ਭਰਨ ਕਾਰਨ 3 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ਾਮ 7 ਵਜੇ ਸੂਚਨਾ ਮਿਲਣ ਤੋਂ ਬਾਅਦ ਐਨਡੀਆਰਐੱਫ ਨੂੰ ਬੁਲਾਇਆ ਗਿਆ। ਦੇਰ ਰਾਤ 3 ਵਿਦਿਆਰਥੀਆਂ ਦੀਆਂ ਲਾਸ਼ਾਂ ਤੇ 14 ਹੋਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸ਼ਨਿੱਚਰਵਾਰ ਰਾਤ ਨੂੰ ਇਮਾਰਤ ਵਿੱਚ ਬਿਜਲੀ ਕੱਟ ਲੱਗਣ ਕਾਰਨ ਬੇਸਮੈਂਟ ਲਾਇਬ੍ਰੇਰੀ ਦਾ ਬਾਇਓਮੈਟ੍ਰਿਕ ਗੇਟ ਜਾਮ ਹੋ ਗਿਆ। ਵਿਦਿਆਰਥੀ ਹਨੇਰੇ ’ਚ ਲਾਇਬ੍ਰੇਰੀ ਅੰਦਰ ਹੀ ਫਸ ਗਏ। ਪਹਿਲਾਂ ਤਾਂ ਗੇਟ ਬੰਦ ਹੋਣ ਕਾਰਨ ਬੇਸਮੈਂਟ ’ਚ ਪਾਣੀ ਨਹੀਂ ਵੜਿਆ। Delhi News

Read This : ਪੇਪਰ ਦੇਣ ਜਾ ਰਹੀਂ ਲੜਕੀ ਨਾਲ ਰੇਲ ਚੜ੍ਹਨ ਸਮੇਂ ਵਾਪਰਿਆ ਹਾਦਸਾ, ਮੋਤ

ਪਰ ਕੁਝ ਮਿੰਟਾਂ ਬਾਅਦ ਪਾਣੀ ਦਾ ਦਬਾਅ ਵਧ ਗਿਆ ਤੇ ਗੇਟ ਟੁੱਟ ਗਿਆ। ਗੇਟ ਟੁੱਟਣ ਤੋਂ ਬਾਅਦ ਬੇਸਮੈਂਟ ’ਚ ਪਾਣੀ ਤੇਜੀ ਨਾਲ ਭਰਨਾ ਸ਼ੁਰੂ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਵਹਾਅ ਇੰਨਾ ਤੇਜ ਸੀ ਕਿ ਪੌੜੀਆਂ ਚੜ੍ਹਨਾ ਮੁਸ਼ਕਲ ਸੀ। ਕੁਝ ਸਕਿੰਟਾਂ ’ਚ ਹੀ ਪਾਣੀ ਗੋਡਿਆਂ ਤੱਕ ਡੂੰਘਾ ਹੋ ਗਿਆ। ਅਜਿਹੇ ’ਚ ਵਿਦਿਆਰਥੀ ਬੈਂਚ ’ਤੇ ਖੜ੍ਹੇ ਹੋ ਗਏ। ਸਿਰਫ 2-3 ਮਿੰਟਾਂ ’ਚ ਹੀ ਪੂਰੀ ਬੇਸਮੈਂਟ 10-12 ਫੁੱਟ ਪਾਣੀ ਨਾਲ ਭਰ ਗਈ। ਬਾਅਦ ’ਚ ਬੱਚਿਆਂ ਨੂੰ ਬਚਾਉਣ ਲਈ ਰੱਸੀ ਸੁੱਟੀ ਗਈ ਪਰ ਪਾਣੀ ਗੰਦਾ ਸੀ, ਇਸ ਲਈ ਰੱਸੀ ਦਿਖਾਈ ਨਹੀਂ ਦਿੱਤੀ। ਕੋਚਿੰਗ ਦੇ ਮਾਲਕ ਅਭਿਸ਼ੇਕ ਗੁਪਤਾ ਤੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Delhi News

ਸੜਕ ’ਤੇ ਪਾਣੀ ਭਰ ਜਾਣ ਕਾਰਨ ਬੇਸਮੈਂਟ ’ਚੋਂ ਪਾਣੀ ਕੱਢਣ ’ਚ ਹੋ ਰਹੀ ਦੇਰੀ | Delhi News

ਫਾਇਰ ਅਫਸਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਭੇਜੀਆਂ ਗਈਆਂ ਹਨ। ਪਹਿਲਾਂ ਤਾਂ ਸੜਕ ’ਤੇ ਪਾਣੀ ਭਰਨ ਕਾਰਨ ਬੇਸਮੈਂਟ ’ਚੋਂ ਪਾਣੀ ਨਹੀਂ ਨਿਕਲ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਸੜਕ ਤੋਂ ਪਾਣੀ ਦਾ ਪੱਧਰ ਘੱਟ ਗਿਆ ਤਾਂ ਬੇਸਮੈਂਟ ’ਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਅਸੀਂ ਪੰਪ ਲਾ ਕੇ ਪਾਣੀ ਕੱਢਿਆ। ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ। ਪੁਲਿਸ ਨੇ ਦੱਸਿਆ ਕਿ ਬਚਾਅ ਦੌਰਾਨ ਬੈਂਚ ਪਾਣੀ ’ਚ ਤੈਰ ਰਿਹਾ ਸੀ। ਇਸ ਕਰਕੇ ਬੱਚਿਆਂ ਨੂੰ ਬਾਹਰ ਕੱਢਣ ’ਚ ਮੁਸ਼ਕਲਾਂ ਆਈਆਂ। ਦੇਰ ਰਾਤ ਜਦੋਂ ਬਚਾਅ ਕਾਰਜ ਆਪਣੇ ਅੰਤਿਮ ਪੜਾਅ ’ਤੇ ਸੀ, ਉਦੋਂ ਵੀ ਅੰਦਰ 7 ਫੁੱਟ ਪਾਣੀ ਸੀ। 14 ਬੱਚਿਆਂ ਨੂੰ ਰੱਸੀਆਂ ਦੀ ਮਦਦ ਨਾਲ ਸੁਰੱਖਿਅਤ ਬਚਾਇਆ ਗਿਆ। Delhi News

ਮਰਨ ਵਾਲੇ 3 ਵਿਦਿਆਰਥੀਆਂ ’ਚ ਇੱਕ ਵਿਦਿਆਰਥੀ ਜੇਐਨਯੂ ਤੋਂ ਪੀਐਚਡੀ ਕਰ ਰਿਹਾ ਸੀ | Delhi News

ਹਾਦਸੇ ’ਚ ਜਾਨ ਗਵਾਉਣ ਵਾਲੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਲਿਆਂਦਾ ਗਿਆ ਹੈ। ਤਿੰਨੋਂ ਵਿਦਿਆਰਥੀਆਂ ਦੀ ਪਛਾਣ ਹੋ ਗਈ ਹੈ। ਇੱਕ ਵਿਦਿਆਰਥੀ ਦਾ ਨਾਂਅ ਨੇਵਿਨ ਡਾਲਵਿਨ (28) ਹੈ। ਉਹ ਕੇਰਲ ਦਾ ਰਹਿਣ ਵਾਲਾ ਸੀ। ਉਹ ਪਿਛਲੇ ਅੱਠ ਮਹੀਨਿਆਂ ਤੋਂ ਆਈਏਐਸ ਦੀ ਤਿਆਰੀ ਕਰ ਰਿਹਾ ਸੀ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੋਂ ਪੀਐਚਡੀ ਵੀ ਕਰ ਰਿਹਾ ਸੀ। ਇਸ ਤੋਂ ਇਲਾਵਾ ਮਰਨ ਵਾਲੀਆਂ ਵਿਦਿਆਰਥਣਾਂ ਦੀ ਪਛਾਣ ਤਾਨਿਆ ਸੋਨੀ (25) ਤੇ ਸ਼੍ਰੇਆ ਯਾਦਵ (25) ਵਜੋਂ ਹੋਈ ਹੈ। ਸ਼੍ਰੇਆ ਨੇ ਇੱਕ ਮਹੀਨਾ ਪਹਿਲਾਂ ਹੀ ਰਾਉ ਕੋਚਿੰਗ ਸੈਂਟਰ ’ਚ ਦਾਖਲਾ ਲਿਆ ਸੀ। ਉਹ ਅੰਬੇਡਕਰਨਗਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਤਾਨਿਆ ਸੋਨੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। Delhi News