IND vs SL: ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੀ ਮੱਦਦ ਨਾਲ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ, ਸੂਰਿਆ ਦਾ ਅਰਧਸੈਂਕੜ, ਰਿਆਨ ਨੂੰ 3 ਵਿਕਟਾਂ

IND vs SL

ਸੂਰਿਆ ਕੁਮਾਰ ਯਾਦਵ ਦਾ ਤੂਫਾਨੀ ਅਰਧਸੈਂਕੜਾ | IND vs SL

  • ਪਹਿਲੇ ਵਿਕਟ ਲਈ ਸ਼ੁਭਮਨ ਤੇ ਯਸ਼ਸਵੀ ਵਿਚਕਾਰ 75 ਦੌੜਾਂ ਦੀ ਸਾਂਝੇਦਾਰੀ | IND vs SL

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਪੱਲੇਕੇਲੇ ਦੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ।। ਜਿੱਥੇ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿੱਥੇ ਭਾਰਤੀ ਟੀਮ ਨੇ ਬੱਲੇਬਾਜ਼ਾਂ ਅੱਗੇ ਸ਼੍ਰੀਲੰਕਾ ਦੇ ਗੇਂਦਬਾਜ਼ ਬੇਵੱਸ ਦਿਖੇ। ਭਾਰਤੀ ਟੀਮ ਨੇ ਕਪਤਾਨ ਸੂਰਿਆਕੁਮਾਰ ਯਾਦਵ ਦੇ ਅਰਧਸੈਂਕੜੇ ਤੇ ਯਸ਼ਸਵੀ ਜਾਇਸਵਾਲ ਦੀਆਂ 40 ਦੌੜਾਂ ਦੀ ਮੱਦਦ ਨਾਲ ਆਪਣੇ 20 ਭਾਰਤ ਨੇ ਆਪਣੀਆਂ 7 ਵਿਕਟਾਂ ਗੁਆ ਕੇ ਓਵਰਾਂ ‘ਚ 213 ਦੌੜਾਂ ਦੌੜਾਂ ਬਣਾਈਆਂ ਸਨ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਆਖਿਰੀ ‘ਚ 49 ਦੌੜਾਂ ਦੀ ਪਾਰੀ ਖੇਡੀ, ਪਰ ਊਹ ਇੱਕ ਦੌੜ ਤੋਂ ਆਪਣੇ ਅਰਧਸੈਂਕੜੇ ਤੋਂ ਖੁੰਝ ਗਏ। IND vs SL

ਭਾਰਤੀ ਟੀਮ ਵੱਲੋਂ ਪਹਿਲੇ ਵਿਕਟ ਲਈ ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਨੇ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਅਦ ‘ਚ ਕਪਤਾਨ ਸੂਰਿਆਕੁਮਾਰ ਨੇ ਸਿਰਫ 26 ਗੇਂਦਾਂ ਦਾ ਸਾਹਮਣਾ ਕੀਤਾ ਤੇ 58 ਦੌੜਾਂ ਦੀ ਪਾਰੀ ਖੇਡੀ। ਸ਼ੁਭਮਨ ਗਿੱਲ 34 ਦੌੜਾਂ ਦਾ ਯੋਗਦਾਨ ਦਿੱਤਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਵਧੀਆ ਪਾਰੀ ਖੇਡੀ। ਸ਼੍ਰੀਲੰਕਾ ਦੀ ਟੀਮ ਵੱਲੋਂ ਮਥੀਥਾ ਪਥਿਰਾਨਾ ਨੇ 4 ਵਿਕਟਾਂ ਲਈਆਂ, ਜਦਕਿ ਮਦੁਸ਼ੰਕਾ ਤੇ ਹਸਰੰਗਾ ਨੇ 1-1 ਵਿਕਟ ਲਈ। ਪਥਿਰਾਨਾ ਨੇ ਸੂਰਿਆਕੁਮਾਰ, ਹਾਰਦਿਕ ਪੰਡਯਾ, ਰਿਸ਼ਭ ਪੰਤ ਤੇ ਰਿਆਨ ਪਰਾਗ ਨੂੰ ਵਾਪਸ ਭੇਜਿਆ। IND vs SL

ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਤੇ 19.2 ਓਵਰਾਂ ‘ਚ ਆਲਆਊਟ ਹੋ ਗਈ। ਭਾਰਤ ਨੇ ਇਹ ਮੈਚ 43 ਦੌੜਾਂ ਨਾਲ ਜਿੱਤ ਲਿਆ ਤੇ ਲੜੀ ‘ਚ 1-0 ਦਾ ਵਾਧਾ ਕਰ ਲਿਆ। ਭਾਰਤੀ ਟੀਮ ਵੱਲੋਂ ਰਿਆਨ ਪਰਾਗ ਨੇ 3, ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ, ਜਦਕਿ ਰਵਿ ਬਿਸ਼ਨੋਈ ਤੇ ਮੁਹੰਮਦ ਸਿਰਾਜ ਨੂੰ 1-1 ਵਿਕਟ ਮਿਲੀ ਤੇ ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਵੱਲੋਂ ਸਿਰਫ ਓਪਨਰ ਪਥੁਮ ਨਿਸਾਂਕਾ ਨੇ 79 ਦੌੜਾਂ ਦੀ ਪਾਰੀ ਖੇਡੀ। ਲੜੀ ਦਾ ਦੂਜਾ ਮੁਕਾਬਲਾ ਭਲਕੇ ਹੀ ਪੱਲੇਕੇਲੇ ਸਟੇਡੀਅਮ ‘ਚ ਖੇਡਿਆ ਜਾਵੇਗਾ। IND vs SL