ਬੱਸ ਅੱਡੇ ਅੰਦਰ ਬੱਸਾਂ ਨਾ ਆਉਣ ਤੇ ਹੋਏ ਸਖਤ | MLA Rajnish Dahiya
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। MLA Rajnish Dahiya : ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਵੱਲੋ ਨਗਰ ਕੌਂਸਲ ਤਲਵੰਡੀ ਭਾਈ ਦੇ ਦਫ਼ਤਰ ਅੰਦਰ ਤਲਵੰਡੀ ਭਾਈ ਦੀਆ ਸਮੱਸਿਆਵਾ ਸੁਣੀਆ ਤੇ ਉਨ੍ਹਾ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਦਫਤਰ ਦੇ ਜਰਨਲ ਇਜਲਾਸ ਵਿੱਚ ਹਿੱਸਾ ਲਿਆ ਤੇ ਨਗਰ ਕੌਂਸਲ ਦੇ ਵੱਖ-ਵੱਖ ਮੁੱਦਿਆ ਤੇ ਵਿਚਾਰ ਚਰਚਾ ਕੀਤੀ ਗਈ ਤੇ ਵੱਖ ਵੱਖ ਮਸਲਿਆ ਸਬੰਧੀ ਸਬੰਧਤ ਆਧਿਕਾਰੀਆ ਨੂੰ ਮਸਲੇ ਹੱਲ ਕਰਨ ਦੀਆ ਹਦਾਇਤ ਦਿੱਤੀਆ ਗਈਆ।
ਇਸ ਮੌਕੇ ਪੱਤਰਕਾਰਾ ਨਾਲ ਵਿਕਾਸ ਕਾਰਜਾ ਤੇ ਜਨਤਕ ਮੁਸ਼ਕਲਾ ਸਬੰਧੀ ਗੱਲਬਾਤ ਕਰਦਿਆ ਵਿਧਾਇਕ ਦਹੀਆ ਨੇ ਦੱਸਿਆ ਕਿ ਤਲਵੰਡੀ ਵਾਸੀਆ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਜਲਦੀ ਇੱਥੋ ਦੀ ਢਿੱਲੋ ਵਸਤੀ ਤੇ ਸਮਸ਼ਾਨ ਘਾਟ ਦੇ ਕੋਲ ਦੋ ਨਵੀਆ ਟੈੰਕੀਆ ਦਾ ਨਿਰਮਾਣ ਕਰਵਾਇਆ ਜਾਵੇਗਾ ਤੇ ਸੈਂਟਰ ਸਰਕਾਰ ਦੀਆ ਸਕੀਮਾ ਤਹਿਤ ਲੱਗਣ ਵਾਲੇ ਪ੍ਰਾਜੈਕਟਾ ਤੇ ਵੱਖ ਵੱਖ ਵਿਕਾਸ ਕਾਰਜਾ ਨੂੰ ਬਹੁਤ ਜਲਦੀ ਨਪੇਰੇ ਚਾੜ੍ਹਿਆ ਜਾਵੇਗਾ ।
MLA Rajnish Dahiya
ਇਸ ਤੋ ਇਲਾਵਾ ਸ਼ਹਿਰ ਅੰਦਰ ਸਾਫ ਸਫਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ 12 ਸਫਾਈ ਸੇਵਕਾ ਦੀਆ ਅਸਾਮੀਆ ਨੂੰ ਬਹੁਤ ਜਲਦ ਭਰਿਆ ਜਾਵੇਗਾ । ਅਤੇ ਬੱਸ ਅੱਡੇ ਅੰਦਰ ਬੱਸਾ ਨਾ ਆਉਣ ਦੇ ਮੁੱਦੇ ਤੇ ਜਵਾਬ ਦਿੰਦਿਆ ਦੱਸਿਆ ਕਿ ਮੈਨੂੰ ਇਉ ਲਗਦਾ ਹੈ ਕਿ ਇਹ ਪ੍ਰਸਾਸ਼ਨਿਕ ਦੀ ਨਿਕਾਮੀ ਦੀ ਘਾਟ ਕਾਰਨ ਅਤੇ ਪ੍ਰਾਈਵੇਟ ਬੱਸਾ ਦੀਆ ਮਨਮਾਨੀ ਤੇ ਗੁੰਡਾਗਰਦੀ ਕਾਰਨ ਇਹ ਸਮੱਸਿਆ ਗੁੰਝਲਦਾਰ ਬਣੀ ਪਈ ਹੈ। ਇਸ ਸਮੱਸਿਆ ਸਬੰਧੀ ਸਥਾਨਿਕ ਲੋਕਾ ਦਿੱਤੇ ਗਏ ਮੰਗ ਪੱਤਰ ਨੂੰ ਸਬੰਧਤ ਆਧਿਕਾਰੀਆ ਤੱਕ ਪਹੁੰਚਦਾ ਕਰ ਦਿੱਤਾ ਗਿਆ ਤੇ ਸਬੰਧਤ ਆਧਿਕਾਰੀਆ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਦੀਆ ਸਖਤ ਤੋ ਸਖਤ ਹਦਾਇਤਾ ਜਾਰੀ ਕਰਦਿਆ ਤਲਵੰਡੀ ਭਾਈ ਦੇ ਥਾਣੇ ਦੇ ਮੁੱਖੀ ਨੂੰ ਹਦਾਇਤ ਜਾਰੀ ਕਰਦਿਆ ਕਿਹਾ ਕਿ ਚੌਕ ਵਿੱਚੋ ਬੱਸਾ ਨੂੰ ਬੱਸ ਅੱਡੇ ਜਾਣਾ ਯਕੀਨੀ ਬਣਾਇਆ ਜਾਵੇ।
ਇਸ ਤੋ ਇਲਾਵਾ 31 ਜੁਲਾਈ ਤੋ ਬਾਅਦ ਨਵੇ ਲਾਗੂ ਹੋ ਰਹੇ ਕਾਨੂੰਨ ਦੋ ਪਹੀਆ ਵਾਹਨਾ ਸਬੰਧੀ 0 – ਤੋ 18 ਸਾਲ ਦੇ ਬੱਚਿਆ ਨੂੰ ਜਾਗਰੂਕ ਕਰਨ ਲਈ ਤਲਵੰਡੀ ਭਾਈ ਤੇ ਮੁੱਦਕੀ ਤੋ ਇਲਾਵਾ ਵੱਖ-ਵੱਖ ਪਿੰਡਾ ਵਿੱਚ ਜਾਗਰੁਕਤਾ ਕੈਂਪ ਲਗਾਏ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਵਰਕਿੰਗ ਕਮੇਟੀ ਤਲਵੰਡੀ ਭਾਈ ਦੇ ਚੇਅਰਮੈਨ ਡਾ ਓਬਰਾਏ ਪੀ ਸੇਠੀ, ਹਰਪ੍ਰੀਤ ਸਿੰਘ ਕਲਸੀ ਐਮ ਸੀ, ਸੁਖਵਿੰਦਰ ਸਿੰਘ ਕਲਸੀ ਬਲਾਕ ਪ੍ਰਧਾਨ ਗੁਰਜੰਟ ਸਿੰਘ ਢਿੱਲੋ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੁਲਸ਼ਨ ਮਹਿਰਾਣਾ ਬਲਾਕ ਪ੍ਰਧਾਨ, ਰੂਪ ਲਾਲ ਵੱਤਾ ਬਲਾਕ ਪ੍ਰਧਾਨ ਕਾਂਗਰਸ, ਸੰਦੀਪ ਮੰਗਲਾ ਐਡਵੋਕੇਟ, ਗੁਰਮੰਦਰ ਸਿੰਘ ਮਹਿਰਾ, ਪ੍ਰਦੀਪ ਗੁਲਾਟੀ, ਬਲਰਾਜ ਚੌਹਾਨ ਆਦਿ ਮੌਜ਼ੂਦ ਸਨ।