(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪਵਿੱਤਰ ਗੁਰੂ ਪੁੰਨਿਆ ਨੂੰ ਸਮਰਪਿਤ ਬਲਾਕ ਤਲਵੰਡੀ ਭਾਈ ਸ਼ਹਿਰ ਦੀ ਨਾਮ ਚਰਚਾ ਬੀਤੇ ਦਿਨ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਤਲਵੰਡੀ ਭਾਈ ਵਿਖੇ ਹੋਈ। ਜਿਸ ਵਿੱਚ ਸ਼ਹਿਰ ਦੀ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ। Welfare Work
ਇਹ ਵੀ ਪੜ੍ਹੋ: ਸੋਨਾ ਦੇ ਭਾਅ ’ਚ ਭਾਰੀ ਗਿਰਾਵਟ, ਆਮ ਲੋਕਾਂ ਦੇ ਚਿਹਰਿਆਂ ’ਤੇ ਪਰਤੀ ਕੁਝ ਰੌਣਕ
ਨਾਮ ਚਰਚਾ ਦੀ ਕਾਰਵਾਈ ਪ੍ਰੇਮੀ ਸੇਵਕ ਅਸ਼ੋਕ ਕੁਮਾਰ ਇੰਸਾਂ ਨੇ ਪਵਿੱਤ ਨਾਅਰਾ ’ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੀਤੀ। ਇਸ ਤੋਂ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਧਾਰਮਿਕ ਗ੍ਰੰਥਾਂ ‘ਚੋਂ ਸ਼ਬਦ ਬਾਣੀ ਕੀਤੀ ਤੇ ਸੰਤਾਂ-ਮਹਾਤਮਾਵਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। Welfare Work
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਜੈ ਇੰਸਾਂ 85 ਮੈਂਬਰ ਪੰਜਾਬ, ਸੱਘੜ ਸਿੰਘ ਇੰਸਾਂ 85 ਮੈਂਬਰ ਪੰਜਾਬ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰੂ ਪੁੰਨਿਆ ਨੂੰ ਸਮਰਪਿਤ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਬੋਲ ਕੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਪੂਰਨ ਗੁਰੂ ਮਿਲਿਆ ਹੋਇਆ ਹੈ। ਜਿਸ ਕਰਕੇ ਸਮੁੱਚੀ ਸਾਧ-ਸੰਗਤ ਹਮੇਸ਼ਾ ਹੀ ਹਰ ਖੁਸ਼ੀ ਗਮੀ ਦੇ ਮੌਕੇ ’ਤੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੀ ਹੈ। ਅੱਜ ਵੀ ਤਲਵੰਡੀ ਭਾਈ ਦੀ ਸਾਧ-ਸੰਗਤ ਨੇ ਪਵਿੱਤਰ ਗੁਰੂ ਪੁੰਨਿਆ ਨੂੰ ਸਮਰਪਿਤ 12 ਜ਼ਰੂਰਤਮੰਦਾਂ ਨੂੰ ਕੱਪੜੇ, ਕਾਪੀਆਂ ਤੇ ਪੈਨ ਵੰਡੇ ਗਏ। ਇਸ ਮੌਕੇ ਜ਼ਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਕੀਤੇ ਜਾ ਰਹੇ 163 ਮਾਨਵਤਾ ਭਲਾਈ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਜਗਸੀਰ ਸਿੰਘ ਇੰਸਾਂ, ਡਾ ਜੈਕਰਨ ਇੰਸਾਂ, ਮੁਰਲੀਧਰ ਇੰਸਾਂ, ਪਿਆਰਾ ਸਿੰਘ ਇੰਸਾਂ, ਮਨਮੋਹਨ ਸਿੰਘ ਇੰਸਾਂ, ਬਾਬੂ ਮਲੋਟ ਵਾਲੇ, ਦਲੀਪ ਕੁਮਾਰ ਇੰਸਾਂ, ਸੋਨੂੰ ਇੰਸਾਂ ਤੇ ਭੈਣ ਨਵੀਤਾ ਇੰਸਾਂ, ਭੈਣ ਇੰਸਾਂ ਤੋਂ ਇਲਾਵਾ ਸਮੁੱਚੇ ਪੰਦਰਾਂ ਮੈਂਬਰ ਭੈਣਾਂ ਤੇ ਬਾਈ ਤੇ ਸੰਮਤੀਆਂ ਦੇ ਜਿੰਮੇਵਾਰ ਮੌਜੂਦ ਸਨ।