ਮਲੋਟ (ਮਨੋਜ)। ਮਰੀਜ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਖੂਨਦਾਨ ਕਰਕੇ ਮਲੋਟ ਦੇ ਸੇਵਾਦਾਰ ਮਾਨਵਤਾ ਦਾ ਫਰਜ ਨਿਭਾ ਰਹੇ ਹਨ । ਇਸੇ ਕੜ੍ਹੀ ਤਹਿਤ ਮਲੋਟ ਦੇ ਸਮਾਜਸੇਵੀ ਟਿੰਕਾ ਗਰਗ ਨੇ ਇੱਕ ਇਲਾਜ ਅਧੀਨ ਮਰੀਜ ਨੂੰ ਖੂਨ ਦੀ ਲੋੜ ਪੈਣ ਤੇ ਬਿਨਾਂ ਸਮਾਂ ਗਵਾਏ ਪਹੁੰਚ ਕੇ ਆਪਣਾ 1 ਯੂਨਿਟ ਖੂਨਦਾਨ ਕੀਤਾ। ਜਾਣਕਾਰੀ ਦਿੰਦਿਆਂ ਸਮਾਜਸੇਵੀ ਟਿੰਕਾ ਗਰਗ ਨੇ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਸੁੱਚਾ ਸਿੰਘ ਨਿਵਾਸੀ ਪਿੰਡ ਸ਼ਾਮ ਖੇੜਾ ਦੀ ਆਰਥੋ ਸਰਜਰੀ ਲਈ ਖੂਨਦਾਨ ਕਰਨ ਦਾ ਜਦੋਂ ਉਸਨੂੰ ਸੁਨੇਹਾ ਲੱਗਿਆ ਤਾਂ ਉਹ ਆਪਣੇ ਕਿਸੇ ਕੰਮ ’ਚ ਰੁੱਝਿਆ ਹੋਇਆ ਸੀ। Walfare Work
Read This : ਨਾਭਾ ਦੀ ਸਾਧ-ਸੰਗਤ ਨੇ ਭਲਾਈ ਕਾਰਜ ਕਰਕੇ ਮਨਾਇਆ ਗੁਰੂ ਪੁੰਨਿਆ ਦਾ ਦਿਹਾੜਾ
ਪਰੰਤੂ ਫੇਰ ਵੀ ਮਾਨਵਤਾ ਦੀ ਸੇਵਾ ਨੂੰ ਆਪਣਾ ਫਰਜ ਸਮਝਦੇ ਹੋਏ ਆਪਣਾ ਕੰਮਕਾਰ ਛੱਡ ਕੇ ਮਲੋਟ ਦੇ ਬਲੱਡ ਬੈਂਕ ’ਚ ਪਹੁੰਚ ਕੇ ਉਕਤ ਮਰੀਜ ਲਈ ਖੂਨਦਾਨ ਕੀਤਾ। ਟਿੰਕਾ ਗਰਗ ਨੇ ਦੱਸਿਆ ਕਿ ਅੱਜ ਉਸਨੇ 42ਵੀਂ ਵਾਰ ਖੂਨਦਾਨ ਕੀਤਾ ਹੈ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਹ ਨਿਯਮਿਤ ਖੂਨਦਾਨ ਕਰ ਰਿਹਾ ਹੈ। ਬਲੱਡ ਬੈਂਕ ਮਲੋਟ ਦੇ ਇੰਚਾਰਜ ਡਾ. ਚੇਤਨ ਖੁਰਾਣਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ, ਸਮਾਜਸੇਵੀ ਸੰਸਥਾਵਾਂ ਤੇ ਖੂਨਦਾਨ ਸੰਮਤੀਆਂ ਵੱਲੋਂ ਰੋਜਾਨਾਂ ਵਾਂਗ ਐਮਰਜੈਂਸੀ ਦੌਰਾਨ ਮਰੀਜਾਂ ਨੂੰ ਖੂਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਖੂਨਦਾਨੀਆਂ ਦੀ ਪ੍ਰਸ਼ੰਸਾ ਕੀਤੀ। Walfare Work