ਵਹੀਕਲ ਮਾਲਕ ਨੂੰ ਵੀ ਨਹੀਂ ਬਖ਼ਸ਼ੇਗੀ ਪੁਲਿਸ, 1 ਅਗਸਤ ਤੋਂ ਹੋਏਗੀ ਸਖ਼ਤੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ 18 ਸਾਲ ਤੋਂ ਘੱਟ ਉਮਰ ਵਾਲੇ ਖ਼ਬਰਦਾਰ ਹੋ ਜਾਣ, ਕਿਉਂਕਿ ਹੁਣ ਜੇਕਰ ਹੁਣ ਤੋਂ ਬਾਅਦ ਉਹ ਪੰਜਾਬ ਦੀ ਸੜਕਾਂ ’ਤੇ ਸਕੂਟਰ ਮੋਟਰਸਾਇਕਲ ਜਾਂ ਫਿਰ ਕਾਰ ਚਲਾਉਂਦੇ ਹੋਏ ਨਜ਼ਰ ਆ ਗਏ ਤਾਂ ਉਨ੍ਹਾਂ ਦਾ ਨਾ ਸਿਰਫ਼ ਮੌਕੇ ’ਤੇ ਚਲਾਨ ਕੀਤਾ ਜਾਏਗਾ, ਸਗੋਂ ਉਨ੍ਹਾਂ ਦੇ ਮਾਤਾ ਪਿਤਾ ਨੂੰ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਉਣ ਦੇ ਨਾਲ ਹੀ 3 ਸਾਲ ਤੱਕ ਦੀ ਸਜਾ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਹੀ ਜਿਹੜੇ ਵਿਅਕਤੀ ਦੇ ਨਾਅ ’ਤੇ ਉਹ ਵਹੀਕਲ ਰਜਿਸਟਰਡ ਹੋਏਗਾ, ਉਸ ਨੂੰ ਵੀ ਮੁਆਫ਼ ਨਹੀਂ ਕੀਤਾ ਜਾਏਗਾ ਅਤੇ ਉਸ ਦੇ ਖ਼ਿਲਾਫ਼ ਵੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ।
ਏਡੀਜੀਪੀ ਟਰੈਫ਼ਿਕ ਪੁਲਿਸ ਨੇ ਜਾਰੀ ਕੀਤੇ ਆਦੇਸ਼, ਕਰ ਦਿਓ ਪੰਜਾਬ ਭਰ ’ਚ ਸਖ਼ਤੀ
ਇਸ ਸਬੰਧ ਵਿੱਚ ਏ.ਡੀ.ਜੀ.ਪੀ. ਟਰੈਫ਼ਿਕ ਪੁਲਿਸ ਵਲੋਂ ਪੰਜਾਬ ਭਰ ਦੇ ਐਸ.ਐਸ.ਪੀ. ਅਤੇ ਪੁਲਿਸ ਕਮਿਸ਼ਨਰ ਨੂੰ ਆਦੇਸ਼ ਜਾਰੀ ਦਿੱਤੇ ਗਏ ਹਨ। ਤਾਜ਼ਾ ਜਾਰੀ ਹੋਏ, ਇਨ੍ਹਾਂ ਆਦੇਸ਼ਾਂ ਤੋਂ ਬਾਅਦ ਪੰਜਾਬ ਵਿੱਚ ਜਲਦ ਹੀ ਇਸ ਤਰ੍ਹਾਂ ਦੀ ਸਖ਼ਤੀ ਹੋਣ ਜਾ ਰਹੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਹੁਣ ਤੋਂ ਬਾਅਦ ਬਿਨਾ ਲਾਇਸੰਸ ਵਾਹਨ ਦੇਣ ਤੋਂ ਪਹਿਲਾਂ ਇਸ ਹੋਣ ਵਾਲੀ ਕਾਰਵਾਈ ਬਾਰੇ ਜ਼ਰੂਰ ਸੋਚ ਲੈਣ।
Also Read : 24 ਘੰਟਿਆਂ ਲਈ ਇਸ ਖੇਤਰ ’ਚ ਇੰਟਰਨੈੱਟ ਸੇਵਾ ਰਹੇਗੀ ਬੰਦ, ਨਹੀਂ ਚੱਲਣਗੇ ਫੇਸਬੁੱਕ ਤੇ ਵਟਸਐਪ
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਹੋਣ ਦੇ ਚਲਦੇ 18 ਸਾਲ ਦੀ ਛੋਟੀ ਉਮਰ ਦੇ ਬੱਚੇ ਹੀ ਬਿਨਾ ਲਾਇਸੰਸ ਸਕੂਟਰ ਮੋਟਰਸਾਇਕਲ ਜਾਂ ਫਿਰ ਕਾਰ ਵੀ ਚਲਾਉਂਦੇ ਨਜ਼ਰ ਆ ਜਾਂਦੇ ਹਨ। ਪੰਜਾਬ ਵਿੱਚ ਟਰੈਫ਼ਿਕ ਪੁਲਿਸ ਵੀ ਇਨ੍ਹਾਂ ਬੱਚਿਆਂ ਨੂੰ ਫੜ੍ਹ ਕੇ ਮੌਕੇ ’ਤੇ ਹੀ ਛੱਡ ਰਹੀ ਹੈ, ਜਿਸ ਕਾਰਨ ਹੀ ਟਰੈਫ਼ਿਕ ਨਿਯਮਾਂ ਜਾਂ ਫਿਰ ਟਰੈਫ਼ਿਕ ਪੁਲਿਸ ਦਾ ਖ਼ੌਫ ਹੀ ਕਿਸੇ ਵਿੱਚ ਨਜ਼ਰ ਨਹੀਂ ਆ ਰਿਹਾ ਹੈ।
Vehicle Act
ਇਸ ਨੂੰ ਦੇਖ ਕੇ ਹੀ ਏ.ਡੀ.ਜੀ.ਪੀ. ਟਰੈਫ਼ਿਕ ਪੁਲਿਸ ਵੱਲੋਂ ਪੰਜਾਬ ਭਰ ਦੇ ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਪੱਤਰ ਜਾਰੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ਅਧੀਨ ਤਾਇਨਾਤ ਟਰੈਫ਼ਿਕ ਐਜੂਕੇਸ਼ਨ ਸੈਲ ਅਤੇ ਟਰੈਫ਼ਿਕ ਸਟਾਫ਼ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ ’ਤੇ ਸਕੂਲਾਂ ਵਿੱਚ ਜਾ ਕੇ ਬਚਿਆ ਨੂੰ ਇੱਕ ਮਹੀਨੇ ਤੱਕ ਮੋਟਰ ਵਹੀਕਲ ਐਕਟ ਸੋਧ 2019 ਦੀ ਧਾਰਾ 199-ਏ ਅਤੇ 199-ਬੀ ਬਾਰੇ ਜਾਗਰੂਕ ਕੀਤਾ ਜਾਵੇ ਕਿ ਕੋਈ ਨਾਬਾਲਗ ਬੱਚਾ 31 ਜੁਲਾਈ ਤੋਂ ਬਾਅਦ 2 ਪਹੀਆਂ ਅਤੇ 4 ਪਹੀਆਂ ਵਹੀਕਲ ਚਲਾਉਂਦੇ ਦੌਰਾਨ ਚੈਕਿੰਗ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।
ਜਿਸ ਵਿੱਚ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ 25 ਹਜ਼ਾਰ ਜ਼ੁਰਮਾਨਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋਂ 2 ਪਹੀਆਂ ਜਾਂ ਫਿਰ 4 ਪਹੀਆਂ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਇਨ੍ਹਾਂ ਆਦੇਸ਼ਾਂ ਤੋਂ ਸਾਫ਼ ਹੈ ਕਿ 1 ਅਗਸਤ ਤੋਂ ਬਾਅਦ ਪੰਜਾਬ ਵਿੱਚ ਕਾਫ਼ੀ ਜਿਆਦਾ ਸਖ਼ਤੀ ਹੋਣ ਜਾ ਰਹੀ ਹੈ ਅਤੇ ਇਸ ਨਾਲ ਨਾਬਾਲਗ ਬੱਚਿਆ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਗਲਤੀ ਦੀ ਸਜ਼ਾ ਨੂੰ ਭੁਗਤਣਾ ਪਏਗਾ।