ਨਾਭਾ (ਤਰੁਣ ਕੁਮਾਰ ਸ਼ਰਮਾ)। Nabha News : ਬਲਾਕ ਨਾਭਾ ਦੇ ਜੋਨ ਨੰਬਰ ਦੋ ਵੱਲੋਂ ਗੁਰੂ ਪੁੰਨਿਆ ਦਾ ਪਵਿੱਤਰ ਦਿਹਾੜਾ ਭਲਾਈ ਕਾਰਜ ਕਰਕੇ ਮਨਾਇਆ ਗਿਆ। ਇਸ ਮੌਕੇ ਜੋਨ ਨੰਬਰ ਦੋ ਦੀ ਸਾਧ-ਸੰਗਤ ਵੱਲੋਂ ਜਿੱਥੇ ਦਰਜਨਾਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਉੱਥੇ ਰਿਆਸਤੀ ਸ਼ਹਿਰ ਨਾਭਾ ਦੀ ਗਊਸ਼ਾਲਾ ਵਿਖੇ ਸਾਫ-ਸਫਾਈ ਅਤੇ ਸਰੀਰਕ ਪੱਖੋਂ ਲਾਚਾਰ ਗਊਆਂ ਦੀ ਸੇਵਾ ਕਰਨ ਨਾਲ ਉਨ੍ਹਾਂ ਲਈ ਖੁਰਾਕੀ ਵਸਤੂਆਂ ਦਾ ਇੰਤਜਮ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਜੋਨ ਨੰ. 02 ਤੋਂ ਸੇਵਕ ਭੰਗੀਦਾਸ ਸੁਨੀਲ ਇੰਸਾਂ, 15 ਮੈਬਰ ਜ਼ਿੰਮੇਵਾਰ ਭੈਣ ਊਸ਼ਾ ਇੰਸਾਂ, ਮਨਜੀਤ ਇੰਸਾਂ, ਸੰਤੋਸ਼ ਇੰਸਾਂ, ਨੇਹਾ ਇੰਸਾਂ ਅਤੇ ਮਲਕੀਤ ਇੰਸਾਂ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਗਿਆਨ, ਭਗਤੀ ਅਤੇ ਉੱਧਾਰ ਤਿੰਨਾਂ ਲਈ ਗੁਰੂ ਰੂਪੀ ਸਹਾਰੇ ਦੀ ਲੋੜ ਹੁੰਦੀ ਹੈ ਅਤੇ ਅਸੀਂ ਧੰਨ ਹਾਂ ਜੋ ਅਜਿਹੇ ਗੁਰੂ ਲੜ ਲੱਗੇ ਹੋਏ ਹਾਂ ਜਿਨਾਂ ਤੋਂ ਸਾਨੂੰ ਚੇਤਨਾ, ਗਿਆਨ, ਭਗਤੀ, ਨਿਮਰਤਾ ਆਦਿ ਗੁਣ ਪ੍ਰਾਪਤ ਹੁੰਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸਾਰਾ ਜੀਵਨ ਮਾਨਵਤਾ ਭਲਾਈ ਨੂੰ ਸਮਰਪਿਤ ਹੈ।
Nabha News
ਉਨ੍ਹਾਂ ਕਿਹਾ ਕਿ ਅੱਜ ਗੁਰੂ ਪੂਰਨਿਮਾ ਦੇ ਪਵਿੱਤਰ ਦਿਹਾੜੇ ਮੌਕੇ ਪੂਜਨੀਕ ਗੁਰੂ ਜੀ ਇੰਸਾਂ ਜੀ ਦੀ ਪ੍ਰੇਰਨਾ ਸਦਕਾ ਬਲਾਕ ਨਾਭਾ ਦੀ ਸਾਧ-ਸੰਗਤ ਵੱਲੋਂ ਉਪਰੋਕਤ ਸਮਾਜਿਕ ਉਪਰਾਲੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸਰਸਾ ਵੱਲੋ ਮਾਨਵਤਾ ਭਲਾਈ ਨਾਲ ਜੁੜੇ 163 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਇਨ੍ਹਾਂ ਸਮਾਜਿਕ ਕਾਰਜਾਂ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਕੇ ਸਾਨੂੰ ਅੰਦਰੂਨੀ ਊਰਜਾ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ।
Also Read : ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਸਟੇਸ਼ਨਰੀ ਵੰਡ ਕੇ ਮਨਾਇਆ ਗੁਰੂ ਪੁੰਨਿਆ ਦਿਵਸ
ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ ਹਨ ਕਿ ਜੋ ਕਿਸੇ ਦੂਜੇ ਜੀਵ ਦੀ ਕੋਈ ਵੀ ਸਹਾਇਤਾ ਕਾਰਜ ਕਰਦਾ ਹੈ ਤਾਂ ਉਹ ਜੀਵ ਪਰਮਾਤਮਾ ਦਾ ਲਾਡਲਾ ਬਣ ਜਾਂਦਾ ਹੈ। ਸਮੂਹ ਸਾਧ-ਸੰਗਤ ਨੇ ਇੱਕਸੁਰ ਹੋ ਕੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਵੱਲੋਂ ਬਖਸ਼ੇ ਗਿਆਨ ਨਾਲ ਅਸੀਂ ਇਨਾਂ ਸਮਾਜਿਕ ਕਾਰਜਾਂ ਨੂੰ ਨਿਭਾਉਣ ਵਿੱਚ ਸਮਰਥ ਹੋਏ ਹਾਂ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਜ਼ਿੰਮੇਵਾਰਾਂ ਨੇ ਕਿਹਾ ਕਿ ਸੇਵਾ ਅਤੇ ਦਾਨ ਕਰਨ ਲਈ ਸਥਾਨਕ ਗਊਸ਼ਾਲਾ ਵਿੱਚ ਬਹੁਤ ਲੋਕ ਆਉਂਦੇ ਹਨ ਪਰੰਤੂ ਜਿਸ ਪ੍ਰਕਾਰ ਦੀ ਸ਼ਰਧਾ ਅਤੇ ਭਾਵਨਾ ਡੇਰਾ ਸ਼ਰਧਾਲੂਆਂ ਵੱਲੋਂ ਦਿਖਾਈ ਜਾਂਦੀ ਹੈ ਉਹ ਕਾਬਿਲੇ ਤਾਰੀਫ ਹੈ।