IND-W vs UAE-W: ਭਾਰਤੀ ਮਹਿਲਾ ਟੀਮ ਨੇ ਯੂਏਈ ਮਹਿਲਾ ਟੀਮ ਨੂੰ 78 ਦੌੜਾਂ ਨਾਲ ਹਰਾਇਆ

India Women vs UAE Women

ਭਾਰਤੀ ਟੀਮ ਨੇ ਦਿੱਤਾ ਸੀ 202 ਦੌੜਾਂ ਦਾ ਟੀਚਾ | India Women vs UAE Women

  • ਇੱਕ ਸਮੇਂ ਭਾਰਤੀ ਟੀਮ ਦੀਆਂ ਪਾਵਰਪਲੇ ’ਚ ਡਿੱਗ ਗਈਆਂ ਸਨ 3 ਵਿਕਟਾਂ
  • ਰਿਚਾ ਘੋਸ਼ ਦਾ ਤੂਫਾਨੀ ਅਰਧਸੈਂਕੜਾ

ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ 5ਵਾ ਮੁਕਾਬਲਾ ਅੱਜ ਭਾਰਤ ਤੇ ਯੂਏਈ ਵਿਚਕਾਰ ਸ਼੍ਰੀਲੰਕਾ ਤੇ ਰੰਗੀਰੀ ਦਾਂਬੁਲਾ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਨੇ ਯੂਏਈ ਮਹਿਲਾ ਟੀਮ ਨੂੰ 78 ਦੌੜਾਂ ਨਾਲ ਹਰਾ ਦਿੱਤਾ। ਯੂਏਈ ਦੀ ਕਪਤਾਨ ਨੇ ਟਾਸ ਜਿੱਤ ਕੇ ਪਹਿਨਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 5 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ। ਜਵਾਬ ‘ਚ ਯੂਏਈ ਦੀ ਮਹਿਲਾ ਟੀਮ ਆਪਣੇ 20 ਓਵਰਾਂ ‘ਚ 123 ਦੌੜਾਂ ਹੀ ਬਣਾ ਸਕੀ। ਭਾਰਤੀ ਮਹਿਲਾ ਟੀਮ ਵੱਲੋਂ ਪੂਜਾ ਵਸਤਰਾਕਾਰ ਨੇ ਸਭ ਤੋਂ ਜਿ਼ਆਦਾ 4 ਵਿਕਟਾਂ ਲਈਆਂ। ਰਾਧਾ ਯਾਦਵ ਨੂੰ ਇੱਕ ਵਿਕਟ ਮਿਲੀ।

Read This : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ

ਭਾਰਤੀ ਟੀਮ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 220 ਦੇ ਸਟ੍ਰਾਈਕ ਰੇਟ ਨਾਲ ਤੂਫਾਨੀ ਅਰਧਸੈਂਕੜਾ ਜੜਿਆ। ਉਨ੍ਹਾਂ ਨੇ 64 ਦੌੜਾਂ ਬਣਾਈਆਂ। ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ (66) ਦੌੜਾਂ ਬਣਾਈਆਂ। ਇੱਕ ਸਮੇਂ ਭਾਰਤੀ ਟੀਮ ਨੇ ਪਾਵਰਪਲੇ ’ਚ ਹੀ ਆਪਣੀਆਂ ਸ਼ੁਰੂਆਤੀ 3 ਵੱਡੀਆਂ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਨੇ ਹੇਮਲਤਾ (2), ਸ਼ੈਫਾਲੀ ਵਰਮਾ (37) ਤੇ ਸਮ੍ਰਿਤੀ ਮੰਧਾਨਾ (13) ਦੌੜਾਂ ਬਣਾ ਕੇ ਆਊਟ ਹੋਈ। India Women vs UAE Women

ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ ਆਪਣੀਆਂ 2 ਵਿਕਟਾਂ 24 ਦੌੜਾਂ ਦੇ ਸਕੋਰ ‘ਤੇ ਗੁਆ ਦਿੱਤੀਆਂ।

ਹੁਣ 8 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 43/3 ਹੈ।

ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ 50 ਦੌੜਾਂ ਅੰਦਰ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਹਨ। ਰੇਣੁਕਾ ਸਿੰਘ, ਪੂਜਾ ਵਸਤਰਾਕਰ ਤੇ ਦੀਪਤੀ ਸ਼ਰਮਾ ਨੇ ਇੱਕ-ਇੱਕ ਵਿਕਟ ਲਈ ਹੈ। ਫਿਲਹਾਲ ਟੀਮ ਦਾ ਸਕੋਰ ਇਸ ਸਮੇਂ 9 ਓਵਰਾਂ ਦੀ ਸਮਾਪਤੀ ਤੱਕ 53/3 ਹੈ।

10 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 67/3 ਹੈ।

ਟੀਚੇ ਦਾ ਪਿੱਛਾ ਕਰਦੇ ਹੋਏ ਯੂਏਈ ਦੀ ਬੱਲੇਬਾਜ਼ੀ ਜਾਰੀ ਹੈ। ਹੁਣ ਫਿਲਹਾਲ 12 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 75/3 ਦਾ ਹੈ।

13 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 77/4 ਦਾ ਹੈ। ਡੇਬਿਊ ਕਰ ਰਹੀ ਤਨੁਜਾ ਤੰਵਰ ਨੇ ਲਈ ਪਹਿਲੀ ਕੌਮਾਂਤਰੀ ਕ੍ਰਿਕੇਟ ਵਿਕਟ

14 ਓਵਰਾਂ ਬਾਅਦ ਟੀਮ ਦਾ ਸਕੋਰ 86/4 ਦਾ ਹੈ।

16 ਓਵਰਾਂ ਦੀ ਸਮਾਪਤੀ ਤੱਕ ਯੂਏਈ ਦੀ ਟੀਮ ਦਾ ਸਕੋਰ 99/5 ਦਾ ਹੈ।

17 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 106/5 ਦਾ ਹੈ।