ਫੌਜ ਨੇ ਸੰਭਾਲਿਆ ਮੋਰਚਾ | Bangladesh Violence
- 405 ਭਾਰਤੀ ਵਿਦਿਆਰਥੀ ਘਰ ਵਾਪਸ ਪਰਤੇ
- 105 ਤੋਂ ਜ਼ਿਆਦਾ ਮੌਤਾਂ
ਢਾਕਾ (ਏਜੰਸੀ)। ਬੰਗਲਾਦੇਸ਼ ’ਚ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਹੁਕਮਾਂ ਖਿਲਾਫ਼ ਹਿੰਸਾ ਜਾਰੀ ਹੈ। ਇਸ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਪੂਰੇ ਦੇਸ਼ ’ਚ ਕਰਫਿਊ ਲਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨੇ ਸ਼ੁੱਕਰਵਾਰ (19 ਜੁਲਾਈ) ਦੇਰ ਰਾਤ ਕਰਫਿਊ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਿੰਸਾ ’ਤੇ ਕਾਬੂ ਪਾਉਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਪੁਲਿਸ ਤੇ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ 105 ਲੋਕ ਮਾਰੇ ਗਏ ਹਨ। (Bangladesh Violence)
ਬੰਗਲਾਦੇਸ਼ ’ਚ ਵਧਦੇ ਤਣਾਅ ਦਰਮਿਆਨ ਹੁਣ ਤੱਕ 405 ਭਾਰਤੀ ਵਿਦਿਆਰਥੀ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਢਾਕਾ ਯੂਨੀਵਰਸਿਟੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਬੁੱਧਵਾਰ ਤੱਕ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਨਰਸਿੰਗਦੀ ਜ਼ਿਲ੍ਹੇ ਦੀ ਇੱਕ ਜ਼ੇਲ੍ਹ ’ਤੇ ਹਮਲਾ ਕੀਤਾ ਸੀ। ਸੈਂਕੜੇ ਕੈਦੀਆਂ ਨੂੰ ਜ਼ੇਲ੍ਹ ’ਚੋਂ ਛੁਡਵਾ ਕੇ ਅੱਗ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਬੀਟੀਵੀ ਦਫਤਰ ਦੇ ਕੈਂਪਸ ’ਚ ਦਾਖਲ ਹੋ ਗਏ ਤੇ 60 ਤੋਂ ਜ਼ਿਆਦਾ ਵਾਹਨਾਂ ਨੂੰ ਸਾੜ ਦਿੱਤਾ। ਉਸੇ ਦਿਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੀਟੀਵੀ ਨੂੰ ਇੱਕ ਇੰਟਰਵਿਊ ਦਿੱਤਾ ਸੀ। (Bangladesh Violence)
ਹਿੰਸਾ ’ਚ ਹੁਣ ਤੱਕ 105 ਲੋਕਾਂ ਦੀ ਮੌਤ | Bangladesh Violence
ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪਾਂ ’ਚ ਹੁਣ ਤੱਕ ਘੱਟੋ-ਘੱਟ 105 ਲੋਕਾਂ ਦੀ ਮੌਤ ਹੋ ਚੁੱਕੀ ਹੈ। 2,500 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਸੁਤੰਤਰ ਟੈਲੀਵਿਜਨ ਨੇ ਇਕੱਲੇ ਸ਼ੁੱਕਰਵਾਰ ਨੂੰ 17 ਮੌਤਾਂ ਦੀ ਜਾਣਕਾਰੀ ਦਿੱਤੀ। ਇੱਕ ਐਸੋਸੀਏਟਿਡ ਪ੍ਰੈਸ ਰਿਪੋਰਟਰ ਨੇ ਢਾਕਾ ਮੈਡੀਕਲ ਕਾਲਜ ਤੇ ਹਸਪਤਾਲ ’ਚ 23 ਲਾਸ਼ਾਂ ਵੇਖੀਆਂ। ਇਸ ਤੋਂ ਪਹਿਲਾਂ ਵੀਰਵਾਰ (18 ਜੁਲਾਈ) ਨੂੰ 22 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ।
405 ਭਾਰਤੀ ਵਿਦਿਆਰਥੀ ਆਪਣੇ ਘਰ ਪਰਤੇ | Bangladesh Violence
ਹੁਣ ਤੱਕ 405 ਭਾਰਤੀ ਵਿਦਿਆਰਥੀ ਬੰਗਲਾਦੇਸ਼ ਤੋਂ ਵਾਪਸ ਆ ਚੁੱਕੇ ਹਨ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਬੰਗਲਾਦੇਸ਼ ਤੋਂ ਡੋਕੀ ਇੰਟੈਗਰੇਟਿਡ ਚੈੱਕ ਪੋਸਟ ਰਾਹੀਂ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ’ਚੋਂ 80 ਦੇ ਕਰੀਬ ਮੇਘਾਲਿਆ ਦੇ ਹਨ ਤੇ ਬਾਕੀ ਦੂਜੇ ਸੂਬਿਆਂ ਦੇ ਹਨ। ਨੇਪਾਲ ਤੇ ਭੂਟਾਨ ਦੇ ਕੁਝ ਵਿਦਿਆਰਥੀਆਂ ਤੇ ਸੈਲਾਨੀਆਂ ਨੂੰ ਵੀ ਬਾਹਰ ਕੱਢਿਆ ਗਿਆ ਹੈ। ਮੇਘਾਲਿਆ ਦੇ ਮੁੱਖ ਮੰਤਰੀ ਨੇ ਕਿਹਾ। (Bangladesh Violence)
Read This : ‘ਲਿਵ ਇਨ’ ਤੋਂ ਪਰੇਸ਼ਾਨ ਲੜਕੀਆਂ, ਹੁਣ ਮੁੰਡੇ ਨਹੀਂ ਕਰ ਰਹੇ ਵਿਆਹ
ਕਿ ਬੰਗਲਾਦੇਸ਼ ਦੇ ਈਸਟਰਨ ਮੈਡੀਕਲ ਕਾਲਜ ’ਚ ਲਗਭਗ 36 ਵਿਦਿਆਰਥੀ ਫਸੇ ਹੋਏ ਹਨ। ਅਸੀਂ ਉੱਥੋਂ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਾਂ। ਕਾਲਜ ਤੇ ਇਸ ਦੇ ਆਲੇ-ਦੁਆਲੇ ਦੀ ਹਾਲਤ ਠੀਕ ਹੈ। ਹਾਲਾਂਕਿ ਵਿਦਿਆਰਥੀਆਂ ਦੇ ਮਾਪੇ ਉੱਥੇ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ। ਸਥਿਤੀ ’ਤੇ ਨਜਰ ਰੱਖਣ ਦੀ ਜਰੂਰਤ ਹੈ ਜਦੋਂ ਤੱਕ ਭਾਰਤ ਸਰਕਾਰ ਨੂੰ ਪੂਰਾ ਭਰੋਸਾ ਨਹੀਂ ਮਿਲਦਾ ਕਿ ਰਸਤਾ ਸਾਫ ਤੇ ਸੁਰੱਖਿਅਤ ਹੈ। ਇਸ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਜਾਵੇਗਾ। ਬੰਗਲਾਦੇਸ਼ ’ਚ ਭਾਰਤੀ ਨਾਗਰਿਕਾਂ ਦੀ ਕੁੱਲ ਸੰਖਿਆ ਲਗਭਗ 15,000 ਹੈ, ਜਿਸ ’ਚ ਲਗਭਗ 8,500 ਵਿਦਿਆਰਥੀ ਸ਼ਾਮਲ ਹਨ। (Bangladesh Violence)
ਬੰਗਲਾਦੇਸ ’ਚ ਰਾਖਵੇਂਕਰਨ ਨੂੰ ਲੈ ਕੇ ਵਿਰੋਧ ਦਾ ਕਾਰਨ | Bangladesh Violence
ਬੰਗਲਾਦੇਸ਼ 1971 ’ਚ ਆਜਾਦ ਹੋਇਆ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਸਾਲ ਤੋਂ ਹੀ ਉਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ’ਚ ਆਜਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਨੌਕਰੀਆਂ ’ਚ 30 ਫੀਸਦੀ, ਪਛੜੇ ਜ਼ਿਲ੍ਹਿਆਂ ਨੂੰ 40 ਫੀਸਦੀ ਤੇ ਔਰਤਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਨਰਲ ਵਿਦਿਆਰਥੀਆਂ ਲਈ ਸਿਰਫ 20 ਫੀਸਦੀ ਸੀਟਾਂ ਰੱਖੀਆਂ ਗਈਆਂ ਸਨ। 1976 ’ਚ ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 40 ਫੀਸਦੀ ਸੀਟਾਂ ਬਚੀਆਂ ਹਨ। (Bangladesh Violence)
1985 ’ਚ, ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਨੂੰ ਹੋਰ ਘਟਾ ਕੇ 10 ਫੀਸਦੀ ਕਰ ਦਿੱਤਾ ਗਿਆ ਤੇ ਘੱਟ ਗਿਣਤੀਆਂ ਲਈ 5 ਫੀਸਦੀ ਕੋਟਾ ਜੋੜਿਆ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 45 ਫੀਸਦੀ ਸੀਟਾਂ ਬਚੀਆਂ ਹਨ। ਪਹਿਲਾਂ ਤਾਂ ਸਿਰਫ ਸੁਤੰਤਰਤਾ ਸੈਨਾਨੀਆਂ ਦੇ ਪੁੱਤਰ-ਧੀਆਂ ਨੂੰ ਹੀ ਰਾਖਵਾਂਕਰਨ ਮਿਲਦਾ ਸੀ ਪਰ 2009 ਤੋਂ ਇਸ ਵਿੱਚ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 2012 ਅਸਮਰਥਤਾ ਵਾਲੇ ਵਿਦਿਆਰਥੀਆਂ ਲਈ 1 ਫੀਸਦੀ ਕੋਟਾ ਵੀ ਜੋੜਿਆ ਗਿਆ ਸੀ। ਇਸ ਨਾਲ ਕੁੱਲ ਕੋਟਾ ਵਧ ਕੇ 56 ਫੀਸਦੀ ਹੋ ਗਿਆ। (Bangladesh Violence)