ਜਲੰਧਰ। Passport Applicants : ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਕੰਮ ਵੇਖ ਰਹੇ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਮੁਸ਼ਕਿਲ ਤੋਂ ਬਚਣ ਲਈ ਪਾਸਪੋਰਟ ਅਪਲਾਈ ਕਰਨ ਵਾਲੇ ਲੋਕ ਆਪਣੈ ਡਿਜ਼ੀਲੌਕਰ ਐਪ ’ਚ ਅਪਲੋਡ ਕਰਕੇ ਰੱਖ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
ਅਭਿਸ਼ੇਕ ਸ਼ਰਮਾ ਨੇ ਡਿਜ਼ੀਲੌਕਰ ਐਪ ’ਚ ਅਪਲੋਡ ਕਰਕੇ ਰੱਖੇ ਜਾਣ ਵਾਲੇ ਦਸਤਾਵੇਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ’ਚ ਆਧਾਰ ਕਾਰਡ, ਡਰਾਇਵਿੰਗ ਲਾਇਸੰਸ, ਵੋਟਰ ਆਈਡੀ ਕਾਰਡ, ਪੈਨ ਕਾਰਡ, ਜਨਮ ਸਰਟੀਫਿਕੇਟ, ਰਾਸ਼ਨ ਕਾਰਡ, 10ਵੀਂ ਜਮਾਤ ਦਾ ਸਰਟੀਫਿਕੇਟ, ਬਿਜਲੀ ਦਾ ਬਿੱਲ, ਟੈਲੀਫੋਨ ਬਿੱਲ ਰੱਖੇ ਜਾ ਸਕਦੇ ਹਨ।
Read Also : ਮੁਫ਼ਤ ’ਚ ਕ੍ਰੈਡਿਟ ਕਾਰਡ ਬਣਾਉਣ ਲਈ ਓਟੀਪੀ ਦੇਣਾ ਪਿਆ ਮਹਿੰਗਾ
ਉਨ੍ਹਾਂ ਦੱਸਿਆ ਕਿ ਤੁਰੰਤ ਅਤੇ ਮੁਸ਼ਕਿਲ ਰਹਿਤ ਪਾਸਪੋਰਟ ਐਪਲੀਕੇਸ਼ਨ ਪ੍ਰੋਸੈਸਿੰਗ ਸੇਵਾ ਦਾ ਲਾਭ ਲੈਣ ਲਈ ਸਾਰੇ ਬਿਨੈਕਾਰ ਉਹ ਜਾਂ ਤਾਂ ਆਪਣਾ ਪਾਸਪੋਰਟ ਬਿਨੈ ਪੱਤਰ ਫਾਰਮ ਭਰਦੇ ਸਮੇਂ ਆਪਣੇ ਡਿਜ਼ੀਲੈਕਰ ਖਾਤੇ ਤੋਂ ਆਪਣੇ ਸਹਾਇਕ ਦਸਤਾਵੇਜਾਂ ਨੂੰ ਪਾਸਪੋਰਟ ਸੇਵਾ ਪ੍ਰਣਾਲੀ ਵਿੱਚ ਸਾਂਝਾ ਕਰਨ ਜਾਂ ਡਿਜ਼ੀਲੌਕਰ ਐਪ ਵਿੱਚ ਅਪਲੋਡ ਕਰਕੇ ਆਪਣੇ ਦਸਤਾਵੇਜ਼ ਆਪਣੇ ਕੋਲ ਰੱਖਣ। ਇਹ ਨਾ ਸਿਰਫ਼ ਕਿਸੇ ਵੀ ਟਾਲਣ ਯੋਗ ਇਤਰਾਜ ਅਤੇ ਦਸਤਾਵੇਜ਼ਾਂ ਨੂੰ ਤਸਦੀਕ ਲਈ ਸਬੰਧਤ ਵਿਭਾਗ ਨੂੰ ਭੇਜਣ ਲਈ ਪਾਸਪੋਰਟ ਮੇਨ ਆਫ਼ਿਸ ਨੂੰ ਫਾਈਲ ਅੱਗੇ ਭੇਜਦ ਤੋਂ ਰੋਕੇਗਾ ਸਗੋਂ ਦਸਤਾਵੇਜ਼ਾਂ ਵਿੱਚ ਕਿਸੇ ਵੀ ਸੰਭਾਵਿਤ ਜਾਅਲਸਾਜ਼ੀ ਨੂੰ ਵੀ ਰੋਕਣ ਵਿੱਚ ਸਹਾਇਤ ਹੋਵਗਾ। (Passport Applicants)