ਜਨਮ ਦਿਨ ਦੀ ਪਾਰਟੀ ਤੋਂ ਬਾਅਦ ਰਿਟਰਨ ਗਿਫ਼ਟ ਵਜੋਂ ਆਪਣੇ ਦੋਸਤਾਂ ਨੂੰ ਬੂਟੇ ਵੰਡ ਕੇ ਵਾਤਾਵਰਣ ਬਚਾਉਣ ਦਾ ਦਿੱਤਾ ਸੁਨੇਹਾ | Malout News
ਮਲੋਟ (ਮਨੋਜ)। Malout News : ਡੇਰਾ ਸ਼ਰਧਾਲੂ ਪਰਿਵਾਰ ਦੀ ਇੱਕ ਛੋਟੀ ਜਿਹੀ ਬੱਚੀ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਮਲੋਟ ਵਿੱਚ ਇੱਕ ਨਿਵੇਕਲੀ ਪਹਿਲ ਦੀ ਸ਼ੁਰੂਆਤ ਕਰਦੇ ਹੋਏ ਨਵੀਂ ਮਿਸਾਲ ਪੇਸ਼ ਕੀਤੀ ਹੈ । ਜਾਣਕਾਰੀ ਮੁਤਾਬਕ ਜੋਨ ਨੰਬਰ 2 ਦੇ 15 ਮੈਂਬਰ ਮਹਿੰਦਰ ਸਿੰਘ ਸੋਨੀ ਇੰਸਾਂ ਅਤੇ ਅਮਰਜੀਤ ਕੌਰ ਇੰਸਾਂ ਦੀ ਪੌਤਰੀ ਅਤੇ ਸਿਟੀ ਕਰਾਊਨ ਪਲਾਜ਼ਾ (ਸੀਸੀਪੀ) ਦੇ ਸੰਚਾਲਕ ਵਿੱਕੀ ਸੋਨੀ ਇੰਸਾਂ ਅਤੇ ਅਮਨਦੀਪ ਕੌਰ ਇੰਸਾਂ ਦੀ ਸਪੁੱਤਰੀ ਵੰਸ਼ਮੀਤ ਕੌਰ ਇੰਸਾਂ ਨੇ ਆਪਣੇ ਜਨਮ ਦਿਨ ਮੌਕੇ ਸੀਸੀਪੀ ਵਿੱਚ ਆਪਣੇ ਕੁਝ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਰੱਖੀ ਹੋਈ ਸੀ।
ਪੂਜਨੀਕ ਗੁਰੂ ਜੀ ਦੁਆਰਾ ਵਾਤਾਵਰਣ ਨੂੰ ਬਚਾਉਣ ਦੀ ਦਿੱਤੀ ਪ੍ਰੇਰਣਾ ਨਾਲ ਬੂਟੇ ਵੰਡੇ ਗਏ ਹਨ : ਵੰਸ਼ਮੀਤ ਕੌਰ ਇੰਸਾਂ
ਇਸ ਮੌਕੇ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦੇਣ ਲਈ ਆਪਣੇ ਦੋਸਤਾਂ ਨੂੰ ਰਿਟਰਨ ਗਿਫ਼ਟ ਵਜੋਂ ਜਿੱਥੇ ਬੂਟੇ ਭੇਂਟ ਕੀਤੇ ਉਥੇ ਪਰਿਵਾਰ ਨਾਲ ਮਿਲ ਕੇ ਬੂਟੇ ਵੀ ਲਗਾਏ। ਇਸ ਮੌਕੇ ਵੰਸ਼ਮੀਤ ਕੌਰ ਇੰਸਾਂ ਨੇ ਆਪਣੇ ਦੋਸਤਾਂ ਨੂੰ ਬੂਟੇ ਭੇਂਟ ਕਰਨ ਮੌਕੇ ਉਨ੍ਹਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨ ਲਈ ਵੀ ਕਿਹਾ ।
Also Read : ਲਾਲ ਟਮਾਟਰ ਤੇ ਲਾਲ ਮਿਰਚ ਬਦਲੇਗਾ ਕਿਸਾਨਾਂ ਦੀ ਕਿਸਮਤ
ਵੰਸ਼ਮੀਤ ਕੌਰ ਇੰਸਾਂ ਦੇ ਪਿਤਾ ਵਿੱਕੀ ਸੋਨੀ ਇੰਸਾਂ ਨੇ ਦੱਸਿਆ ਕਿ 25 ਤੋਂ ਵੀ ਜਿਆਦਾ ਬੂਟੇ ਜਿਸ ਵਿੱਚ ਸੁਖਚੈਨ, ਕਚਨਾਰ, ਜਾਮਣ ਅਤੇ ਨਿੰਮ ਤੋਂ ਇਲਾਵਾ ਹੋਰ ਵੀ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ ਹਨ । ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਬਲਜਿੰਦਰ ਸਿੰਘ ਇੰਸਾਂ, ਮਨਵਿੰਦਰ ਕੌਰ ਇੰਸਾਂ ਅਤੇ ਕੁਲਨੂਰ ਦੀਪ ਇੰਸਾਂ ਨੇ ਵੀ ਵੰਸ਼ਮੀਤ ਨੂੰ ਜਿੱਥੇ ਜਨਮ ਦਿਨ ਦੀ ਵਧਾਈ ਦਿੱਤੀ ਉਥੇ ਭਵਿੱਖ ਵਿੱਚ ਕਾਮਯਾਬ ਹੋਣ ਦਾ ਆਸ਼ੀਰਵਾਦ ਵੀ ਦਿੱਤਾ । ਬੇਟੀ ਵੰਸ਼ਮੀਤ ਕੌਰ ਇੰਸਾਂ ਨੇ ਦੱਸਿਆ ਕਿ ਉਸਨੂੰ ਇਹ ਪ੍ਰੇਰਣਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ ।
ਜ਼ਿਕਰਯੋਗ ਹੈ ਕਿ 11 ਸਾਲ ਦੀ ਵੰਸ਼ਮੀਤ ਕੌਰ ਇੰਸਾਂ ਆਪਣੇ ਅਨੋਖੇ ਅੰਦਾਜ਼ ਵਿੱਚ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡਿਓਜ਼ ਸਮੇਂ-ਸਮੇਂ ’ਤੇ ਸ਼ੋਸ਼ਲ ਮੀਡੀਆ ’ਤੇ ਪੋਸਟ ਕਰਦੀ ਰਹਿੰਦੀ ਹੈ ਜਿਸ ਕਰਕੇ ਉਹ ਮਲੋਟ ਇਲਾਕੇ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਬਣਾ ਚੁੱਕੀ ਹੈ।