How to apply in Jawahar Navodaya Vidyalaya
ਮਾਪਿਆਂ ਨੂੰ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਆਪਣੇ ਬੱਚਿਆਂ ਦਾ ਐਡਮਿਸ਼ਨ ਕਿੱਥੇ ਕਰਵਾਇਆ ਜਾਵੇ, ਜਿੱਥੇ ਫੀਸ ਨਾ ਦੇ ਬਰਾਬਰ ਲੱਗੇ ਅਤੇ ਪੜ੍ਹਾਈ ਵੀ ਚੰਗੀ ਮਿਲੇ। ਅਜਿਹਾ ਹੀ ਇੱਕ ਸਕੂਲ ਹੈ ਨਵੋਦਿਆ ਸਕੂਲ। ਇਹ ਦੇਸ਼ ਦੇ ਬਿਹਤਰੀਨ ਸਕੂਲਾਂ ’ਚੋਂ ਇੱਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਐਡਮਿਸ਼ਨ ਇੱਥੇ ਕਰਵਾਉਣਾ ਚਾਹੁੰਦੇ ਹੋ, ਤਾਂ ਇਸ ਲਈ JNVST ਦੀ ਪ੍ਰੀਖਿਆ ਨੂੰ ਪਾਸ ਕਰਨੀ ਹੁੰਦੀ ਹੈ। ਇਸ ਨੂੰ ਬਿਨਾਂ ਪਾਸ ਕੀਤੇ ਇੱਥੇ ਐਡਮਿਸ਼ਨ ਮਿਲਣਾ ਮੁਸ਼ਕਲ ਹੈ। ਜੇਐਨਵੀਐਸਟੀ ਲਈ ਬਿਨੈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਐਡਮਿਸ਼ਨ ਲਈ ਜਵਾਹਰ ਨਵੋਦਿਆ ਸਕੂਲ ਲਈ ਅਪਲਾਈ ਕਰ ਰਹੇ ਹੋ, ਤਾਂ ਹੇਠਾਂ ਦਿੱਤੀਆਂ ਗਈਆਂ ਗੱਲਾਂ ਨੂੰ ਧਿਆਨ ਨਾਲ ਪੜ੍ਹੋ।
ਨਵੋਦਿਆ ਸਕੂਲ ਕਮੇਟੀ ਨੇ 17 ਜੁਲਾਈ 2024 ਤੋਂ ਜਵਾਹਰ ਨਵੋਦਿਆ ਸਕੂਲ ਚੋਣ ਪ੍ਰੀਖਿਆ 2025 ਲਈ ਰਜਿਸ਼ਟੇ੍ਰਸ਼ਨ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰ ਜੋ ਵੀ ਜੇਐਨਵੀਐਸਟੀ 2025 ਲਈ ਬਿਨੈ ਕਰਨ ਦੇ ਇੱਛੁਕ ਅਤੇ ਯੋਗ ਹਨ, ਉਹ ਨਵੋਦਿਆ ਸਕੂਲ ਦੀ ਅਧਿਕਾਰਕ ਵੈੱਬਸਾਈਟ navodaya.gov.in ਜ਼ਰੀਏ ਵਿੱਦਿਅਕ ਸੈਸ਼ਨ 2025-26 ਲਈ ਨਵੋਦਿਆ ਸਕੂਲ ’ਚ ਜ਼ਮਾਤ 6 ’ਚ ਐਡਮਿਸ਼ਨ ਲਈ ਅਪਲਾਈ ਕਰ ਸਕਦੇ ਹਨ। (JNVST)
Also Read : ਢਾਈ ਸਾਲ ਕਾਰਜਕਾਲ ਵਾਲੇ ਸ਼ੀਤਲ ਅੰਗੁਰਾਲ ਨੂੰ ਮਿਲੇਗੀ 6-7 ਵਾਰ ਦੇ ਵਿਧਾਇਕਾਂ ਬਰਾਬਰ 83 ਹਜ਼ਾਰ Pension
ਜੇਐਨਵੀਐਸਟੀ 2025 ਐਡਮਿਸ਼ਨ ਲਈ ਬਿਨੈ ਪ੍ਰਕਿਰਿਆ 16 ਸਤੰਬਰ ਤੱਕ ਜਾਰੀ ਰਹੇਗੀ। ਉਮੀਦਵਾਰਾਂ ਦਾ ਜਨਮ 1 ਮਈ, 2013 ਅਤੇ 31 ਜੁਲਾਈ, 2015 ਵਿਚਕਾਰ ਹੋੋਣਾ ਚਾਹੀਦਾ ਹੈ। ਐਡਮਿਸ਼ਨ ਚਾਹੁਣ ਵਾਲੇ ਬਿਨੈਕਾਰ ਜਮਾਤ ਰਿਪੀਟਰ ਨਹੀਂ ਹੋਣੇ ਚਾਹੀਦੇ ਅਰਥਾਤ ਵਿੱਦਿਅਕ ਸੈਸ਼ਨ 2024-25 ਤੋਂ ਪਹਿਲਾਂ ਜਮਾਤ 6 ਪਾਸ ਨਹੀਂ ਹੋਣੀ ਚਾਹੀਦੀ। (JNVST)