ਲੋੜਵੰਦਾਂ ਨੂੰ ਮੁਫ਼ਤ ਦਿੱਤੀਆਂ ਦਵਾਈਆਂ
ਸ੍ਰੀ ਕਿੱਕਰਖੇੜਾ (Abohar News) (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ 153ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ. ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਪਸਤਾਲ ਸਰਸਾ ਤੋਂ ਆਏ ਡਾ. ਸੰਦੀਪ ਭਾਦੂ ਇੰਸਾਂ ਐੱਮਡੀ ਦੀ ਅਗਵਾਈ ’ਚ ਲਾਇਆ ਗਿਆ। (Medical Checkup Camp)
Read This : ਡੇਰਾ ਪ੍ਰੇਮੀਆਂ ਵੱਲੋਂ 2 ਯੂਨੀਟ ਖੂਨਦਾਨ ਕਰਕੇ ਇਲਾਜ ’ਚ ਕੀਤੀ ਮੱਦਦ
ਇਸ ਵਕਤ ਉਨ੍ਹਾਂ ਦੇ ਨਾਲ ਅੱਖਾਂ ਦੇ ਮਾਹਿਰ ਡਾ. ਰਾਜਿੰਦਰ ਕੁਮਾਰ ਇੰਸਾਂ ਤੇ ਕੰਨਾਂ ਦੇ ਇਲਾਜ ਲਈ ਮਾਹਿਰ ਡਾ. ਸੰਜੈ ਇੰਸਾਂ ਤੇ ਮੈਡਮ ਡਾ. ਸਾਕਸ਼ੀ ਇੰਸਾਂ ਵੀ ਮੌਜੂਦ ਸਨ। ਇਸ ਮੌਕੇ ਲੋੜਵੰਦ ਮਰੀਜਾਂ ਦੇ ਕੀਤੇ ਚੈਕਅੱਪ ’ਚ 12 ਕੰਨਾਂ ਦੇ ਮਰੀਜ਼, 43 ਅੱਖਾਂ ਵਾਲੇ ਤੇ 51 ਜਨਰਲ ਮਰੀਜ ਕੁੱਲ 106 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੰਖੇਪ ਵਿੱਚ ਡਾ. ਸੰਦੀਪ ਭਾਦੂ ਨੇ ਦੱਸਿਆ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਐੱਮਓ ਫਾਜ਼ਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮਰੀਜਾਂ ਨੂੰ ਸਲਾਹ ਦਿੱਤੀ। (Medical Checkup Camp)
ਕਿ ਜੇਕਰ ਅਸੀਂ ਸਦੀਵੀ ਤੰਦਰੁਸਤੀ ਵਾਲਾ ਜੀਵਨ ਗੁਜਾਰਨਾ ਚਾਹੁੰਦੇ ਹਾਂ, ਤਾਂ ਸਾਨੂੰ ਖਾਸਕਰ ਖਾਣ ਜਾਂ ਪੀਣ ਵੇਲੇ ਮੌਸਮ, ਰੁੱਤ ਤੇ ਸਮੇਂ ਦਾ ਖਿਆਲ ਰੱਖਣਾ ਚਾਹੀਦਾ ਹੈ, ਤੇ ਜੇਕਰ ਭੁੱਖ ਤੋਂ ਥੋੜ੍ਹਾ ਜਿਹਾ ਘੱਟ ਖਾਧਾ ਜਾਵੇ ਤਾਂ ਖਾਧਾ ਗਿਆ ਰਾਸ਼ਨ ਸਾਨੂੰ ਛੇਤੀ ਛੇਤੀ ਹਜਮ ਹੋ ਜਾਂਦਾ ਹੈ ਤੇ ਸਾਡੀ ਪਾਚਣ ਸ਼ਕਤੀ ਵੀ ਸਹੀ ਬਣੀ ਰਹਿੰਦੀ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਲਾਇਲਾਜ ਬਿਮਾਰੀਆਂ ਦਾ ਸ਼ੁਰੂ ’ਚ ਹੀ ਪਤਾ ਲੱਗਣ ’ਤੇ ਉਨ੍ਹਾਂ ਦਾ ਇਲਾਜ ਕਿਸੇ ਮਾਹਿਰ ਡਾਕਟਰ ਤੋਂ ਕਰਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ। (Medical Checkup Camp)
Read This : ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ
ਅਬੋਹਰ ਤੇ ਖੂਈਆਂ ਸਰਵਰ ਬਲਾਕਾਂ ਤੋਂ ਵੱਡੀ ਗਿਣਤੀ ਲੋਕ ਚੈਕਅੱਪ ਕਰਵਾਉਣ ਕੈਂਪ ਵਿੱਚ ਪਹੁੰਚੇ ਇਸ ਮੌਕੇ 85 ਮੈਂਬਰਾਂ ਵਿੱਚ ਸਤੀਸ਼ ਕੁਮਾਰ ਇੰਸਾਂ, ਦੁਲੀ ਚੰਦ ਇੰਸਾਂ ਜੇਈ ਕ੍ਰਿਸ਼ਨ ਲਾਲ ਇੰਸਾਂ, 85 ਮੈਂਬਰ ਭੈਣਾਂ ’ਚ ਨਿਰਮਲ ਇੰਸਾਂ, ਰਿਚਾ ਇੰਸਾਂ, ਆਸਾ ਇੰਸਾਂ, ਸੁਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਕਿੱਕਰਖੇੜਾ, ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਮੈਡੀਕਲ ਟੀਮ ’ਚ ਵਿਨੋਦ ਕੁਮਾਰ ਇੰਸਾਂ, ਕ੍ਰਿਸ਼ਨ ਕੁਮਾਰ ਕਾਲੜਾ, ਡਾ. ਗੁਰਮੁਖ ਇੰਸਾਂ, ਮੋਹਨ ਲਾਲ ਇੰਸਾਂ 15 ਮੈਂਬਰ, ਸੁਰਿੰਦਰ ਕੁਮਾਰ ਇੰਸਾਂ, ਸੁਰਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਕਿੱਕਰਖੇੜਾ, ਜਗਦੀਸ਼ ਰਾਏ ਇੰਸਾਂ, ਰਾਮ ਪ੍ਰ੍ਰਤਾਪ ਇੰਸਾਂ 15 ਮੈਂਬਰ ਨੇ ਜਿੰਮੇਵਾਰੀ ਨਿਭਾਈ। (Medical Checkup Camp)