ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ, ਸਕੂਲਾਂ ਕਾਲਜਾਂ ਨੂੰ ਕਰਨਾ ਪਿਆ ਬੰਦ

Holidays

ਕੋਲਹਾਪੁਰ/ਰਤਨਾਗਿਰੀ (ਏਜੰਸੀ)। school closed : ਮਹਾਂਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ’ਚ ਬੀਤੇ ਸ਼ੁੱਕਰਵਾਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਭਾਰੀ ਮੀਂਹ ਕਾਰਨ ਸਕੂਲ ਤੇ ਕਾਲਜ ਬੰਦ ਕਰਨੇ ਪਏ। ਜ਼ਿਲ੍ਹਾ ਕਲੈਕਟਰ ਐੱਮ ਦੇਵੇਂਦਰ ਸਿੰਘ ਨੇ ਪਿਛਲੇ ਸ਼ੁੱਕਰਵਾਰ ਤੋਂ ਜ਼ਿਲ੍ਹੇ ’ਚ ਪੈ ਰਹੇ ਭਾਰੀ ਮੀਂਹ ਨੂੰ ਦੇਖਦੇ ਹੋਏ ਆਫ਼ਤ ਪ੍ਰਬੰਧਨ ਦੇ ਤਹਿਤ ਜ਼ਿਲ੍ਹੇ ਦੇ ਸਕੂਲ ਤੇ ਕਾਲਜ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਜ਼ਿਲ੍ਹੇ ਦੇ ਸੰਗਮੇਸ਼ਵਰ ਤਹਿਸੀਲ ਦੇ ਕੋਂਡ, ਅੰਬੇਡ-ਡਿੰਗਾਨੀ-ਕਰਜੁਵੇ, ਘਾਮਨੀ, ਕਸਾਬਾ ਤੇ ਫੰਸਵਾਨੇ ਇਲਾਕਿਆਂ ’ਚ ਸੜਕਾਂ ’ਤੇ ਆਏ ਹੜ੍ਹ ਤੋਂ ਬਾਅਦ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਹੈ। ਹੜ੍ਹ ਦੇ ਪਾਣੀ ਕਾਰਨ ਸਾਰੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ’ਚ ਰੈੱਡ ਅਲਰਟ ਜਾਰੀ ਕੀਤਾ। ਜਗਬੂਦੀ ਨਦੀ ਪਹਿਲਾਂ ਹੀ ਉਫਾਨ ’ਤੇ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ ਪਾਰ ਵਗ ਰਹੀ ਹੈ। ਜਦੋਂਕਿ ਚਿਪਲੂਨ ’ਚ ਵਸ਼ਿਸ਼ਟ, ਰਾਜਾਪੁਰ ’ਚ ਕੋਂਡਾਵਲੀ ਨਦੀ ਅਤੇ ਲਾਂਜਾ ’ਚ ਮੁਚਕੁੰਡੀ ਨਦੀ ਵੀ ਚੇਤਾਵਨੀ ਦੇ ਪੱਧਰ ਨੂੰ ਪਾਰ ਕਰ ਚੁੱਕੀਆਂ ਹਨ ਅਤੇ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਗੰਭੀਰ ਹੜ੍ਹ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ। (school closed)