ਨਕਲੀ ਖਾਦ ਦਾ ਧੰਦਾ

Artificial Fertilizer
ਫਾਈਲ ਫੋਟੋ।

ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਸੂਬੇ ’ਚ ਨਕਲੀ ਖਾਦ ਬਣਾਉਣ ਵਾਲੀਆਂ ਦੋ ਕੰਪਨੀਆਂ ਖਿਲਾਫ ਕਾਰਵਾਈ ਕੀਤੀ ਹੈ, ਜਿਨ੍ਹਾਂ ਦੇ ਨਮੂਨੇ ਫੇਲ੍ਹ ਹੋ ਗਏ ਹਨ ਇਹ ਹਾਲ ਸਿਰਫ ਪੰਜਾਬ ਦਾ ਨਹੀਂ ਸਗੋਂ ਦੇਸ਼ ਦੇ ਕਈ ਹੋਰ ਸੂਬਿਆਂ ਅੰਦਰ ਵੀ ਇਹ ਕਾਲਾ ਧੰਦਾ ਜਾਰੀ ਹੈ ਇਫਕੋ ਦੀਆਂ ਬੋਰੀਆਂ ’ਚ ਨਕਲੀ ਖਾਦ ਮਾਰਕੀਟ ’ਚ ਆਉਣ ਦੀਆਂ ਵੀ ਖਬਰਾਂ ਹਨ ਪਿਛਲੇ ਸਾਲ ਵੀ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ ਸਵਾਲ ਇਹ ਉੱਠਦਾ ਹੈ ਕਿ ਆਖਰ ਇਹ ਮਾੜਾ ਧੰਦਾ ਰੁਕਣ ਦਾ ਨਾਂਅ ਕਿਉਂ ਨਹੀਂ ਲੈ ਰਿਹਾ ਸੂਬਾ ਸਰਕਾਰਾਂ ਦਾ ਖੇਤੀ ਵਿਭਾਗ ਜੋ ਕਿਸਾਨਾਂ ਨੂੰ ਅਸਲੀ ਖਾਦ ਮੁਹੱਈਆ ਕਰਨ ਤੇ ਨਕਲੀ ਖਾਦ ਬਣਾਉਣ ਵਾਲੇ ਫੈਕਟਰੀ ਮਾਲਕਾਂ ਤੋਂ ਲੈ ਕੇ ਦੁਕਾਨਦਾਰਾਂ ਤੱਕ ਕਾਰਵਾਈ ਕਰਨ ਦਾ ਭਰੋਸਾ ਦਿੰਦਾ ਹੈ। ਫਿਰ ਵੀ ਇਹ ਧੰਦਾ ਹਰ ਸਾਲ ਚੱਲਦਾ ਹੈ। Artificial Fertilizer

Read This : Global Health Magazine Lecent: ਬਿਮਾਰ ਨਾ ਬਣੇ ਭਾਰਤ

ਦਰਅਸਲ ਪ੍ਰਸ਼ਾਸਨਿਕ ਕਮੀਆਂ ਕਾਰਨ ਠੋਸ ਕਾਰਵਾਈ ਨਾ ਹੋਣ ਕਾਰਨ ਦੋਸ਼ੀ ਬਚ ਨਿੱਕਲਦੇ ਹਨ ਕੇਂਦਰ ਤੇ ਸੂਬਾ ਸਰਕਾਰਾਂ ਖੇਤੀ ਸਬੰਧੀ ਠੋਸ ਨੀਤੀਆਂ ਬਣਾਉਣ ਤਾਂ ਕਿ ਫੈਕਟਰੀ ਮਾਲਕ ਜਾਂ ਵਿਕਰੇਤਾ ਨਕਲੀ ਖਾਦ ਬਣਾਉਣ ਤੋਂ ਪਹਿਲਾਂ ਸੌ ਵਾਰ ਸੋਚਣ ਫਿਰ ਵੀ ਇਸ ਮਾਹੌਲ ’ਚ ਕਿਸਾਨਾਂ ਨੂੰ ਖੁਦ ਵੀ ਜਾਗਰੂਕ ਹੋਣਾ ਪਵੇਗਾ ਕਿਸਾਨਾਂ ਨੂੰ ਨਕਲੀ ਖਾਦ ਦੀ ਜਾਂਚ ਲਈ ਸਾਰੇ ਨੁਕਤੇ ਜ਼ਰੂਰ ਸਿੱਖ ਲੈਣੇ ਚਾਹੀਦੇ ਹਨ ਕਿਸਾਨਾਂ ਨੂੰ ਖਾਦ ਦੀ ਬੋਰੀ ਦੇ ਲੇਬਲ, ਖਾਦ ਦੀ ਗੰਧ, ਘੁਲਣਸ਼ੀਲਤਾ ਤੇ ਬਨਾਵਟ ਆਦਿ ਦੀ ਜਾਂਚ ਕਰਨ ’ਚ ਪੂਰੀ ਮੁਹਾਰਤ ਹਾਸਲ ਕਰ ਲੈਣੀ ਜ਼ਰੂਰੀ ਹੈ ਨਕਲੀ ਖਾਦ ਦੇ ਧੰਦੇ ਨੂੰ ਰੋਕਣ ਲਈ ਸਰਕਾਰ ਤਕਨੀਕ ਦੇ ਪ੍ਰਸਾਰ ’ਤੇ ਜ਼ੋਰ ਦੇਵੇ ਸਫਲ ਖੇਤੀ ਲਈ ਗਿਆਨ-ਵਿਗਿਆਨ ’ਚ ਵਾਧਾ ਜ਼ਰੂਰੀ ਹੈ ਜਾਗਰੂਕ ਤੇ ਤਕਨੀਕ ਨਾਲ ਲੈਸ ਕਿਸਾਨ ਹੀ ਸਫਲ ਕਿਸਾਨ ਬਣ ਸਕੇਗਾ। Artificial Fertilizer

LEAVE A REPLY

Please enter your comment!
Please enter your name here