(ਸੁਖਜੀਤ ਮਾਨ) ਬਠਿੰਡਾ। ਸਰਕਲ ਸਟਾਇਲ ਕਬੱਡੀ ਦੀ ਪਹਿਲੀ ‘ਬਠਿੰਡਾ ਕਬੱਡੀ ਲੀਗ’ ਦਾ ਅੱਜ ਆਗਾਜ਼ ਹੋ ਗਿਆ। ਲੀਗ ਦਾ ਮਕਸਦ ਨਵੇਂ ਖਿਡਾਰੀਆਂ ਨੂੰ ਮੁਕਾਬਲੇਬਾਜ਼ੀ ਲਈ ਯੋਗ ਬਣਾਉਣਾ ਤੇ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਨਾ ਹੈ। ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਬੱਡੀ ਕੋਚ ਪ੍ਰੋ. ਮਦਨ ਲਾਲ ਦੀ ਅਗਵਾਈ ਵਿੱਚ ਸਥਾਨਕ ਡੀਏਵੀ ਕਾਲਜ ਵਿਖੇ ਹੋਈ ਬਠਿੰਡਾ ਕਬੱਡੀ ਲੀਗ ਦਾ ਆਗਾਜ਼ ਸੇਵਾ ਮੁਕਤ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਸੈਕਟਰੀ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨੇ ਸਮੂਹ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕੀਤਾ। Bathinda Kabaddi League
ਇਹ ਵੀ ਪੜ੍ਹੋ: IND Vs ZIM : ਭਾਰਤ ਨੇ ਕੀਤਾ ਲਡ਼ੀ ’ਤੇ ਕਬਜ਼ਾ, ਜ਼ਿੰਬਾਬਾਵੇ ਨੂੰ 10 ਵਿਕਟਾਂ ਨਾਲ ਹਰਾਇਆ
ਅੱਜ ਖੇਡੇ ਗਏ ਪਹਿਲੇ ਮੈਚ ਵਿੱਚ ਸੰਤ ਹਜ਼ਾਰਾ ਸਿੰਘ ਕਬੱਡੀ ਕਲੱਬ ਤੁੰਗਵਾਲੀ ਨੇ ਡੀਏਵੀ ਰੈੱਡ ਨੂੰ ਸਾਢੇ 46-27 ਅੰਕਾਂ ਦੇ ਫ਼ਰਕ ਨਾਲ ਹਰਾਇਆ। ਦੂਜੇ ਮੁਕਾਬਲੇ ਵਿੱਚ ਬਾਪੂ ਘੁੰਮਣ ਸ਼ਾਹ ਕਬੱਡੀ ਕਲੱਬ ਜੀਦਾ ਨੇ ਅਮੋਹਾ ਲੀਫ਼ ਦੀ ਟੀਮ ਨੂੰ 38-ਸਾਢੇ 33 ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਤੀਜੇ ਮੈਚ ਵਿੱਚ ਦੀਪ ਸਿੱਧੂ ਕਬੱਡੀ ਕਲੱਬ ਕਾਲੌਕੇ ਨੇ ਡੀਏਵੀ ਓਰੈਂਜ ਨੂੰ 38- ਸਾਢੇ 28 ਅੰਕਾਂ ਨਾਲ ਮਾਤ ਦਿੱਤੀ ਜਦਕਿ ਚੌਥੇ ਮੈਚ ਵਿੱਚ ਪੀਜੇ ਟਾਈਗਰ ਦੀ ਟੀਮ ਨੇ ਬਾਜ਼ੀ ਮਾਰੀ, ਜਿਸ ਨੇ ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟਫੱਤਾ ਖਿਲਾਫ਼ ਸਾਢੇ 42-29 ਅੰਕਾਂ ਨਾਲ ਜਿੱਤ ਦਰਜ ਕੀਤੀ ਹੈ। ਆਖਰੀ ਮੈਚ ਵਿਚ ਮੀਰੀ ਪੀਰੀ ਕਬੱਡੀ ਕਲੱਬ ਬਠਿੰਡਾ ਨੇ ਭਾਗੀਵਾਂਦਰ ਕਲੱਬ ਨੂੰ ਸਾਢੇ 41-29 ਦੇ ਅੰਤਰ ਨਾਲ ਹਰਾਇਆ ਹੈ। Bathinda Kabaddi League
ਇਸ ਮੌਕੇ ਉਨ੍ਹਾਂ ਨਾਲ ਡੀਏਵੀ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਪ੍ਰਵੀਨ ਕੁਮਾਰ ਗਰਗ, ਪ੍ਰੋ. ਮਦਨ ਲਾਲ, ਪ੍ਰੋ. ਨਿਰਮਲ ਸਿੰਘ, ਗੁਰਜੀਤ ਮਾਨ ਤੁੰਗਵਾਲੀ, ਸੁਖਮੰਦਰ ਖਾਨ ਕੋਟਫੱਤਾ, ਲੈਕਚਰਾਰ ਵਰਿੰਦਰ ਬਨੀ, ਛਿੰਦਾ ਪੱਕਾ, ਗੁਰਸ਼ਰਨ ਗੋਲਡੀ, ਹਰਪ੍ਰੀਤ ਪੱਕਾ, ਜਸਵੀਰ ਸੇਖੂ, ਪ੍ਰਿਤਪਾਲ ਸਿੰਘ ਬੀਬੀਵਾਲਾ ਵੀ ਮੌਜੂਦ ਰਹੇ।