ਡਾਕਟਰਾਂ ਨੇ ਦੱਸੀਆਂ ਕਿੰਨੀ ਗੰਭੀਰ ਸਨ ਸੱਟਾਂ
(ਸੱਚ ਕਹੂੰ ਨਿਊਜ਼) ਲੁਧਿਆਣਾ। ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ (Sandeep Gora Thapar) ਨੂੰ ਅੱਜ ਡੀਐਮਸੀ ਹਸਪਤਾਲ ਤੋਂ ਛੁੱਟੀ ਦੇ ਦੇ ਦਿੱਤੀ।। ਥਾਪਰ ‘ਤੇ 5 ਜੁਲਾਈ ਨੂੰ ਸਿਵਲ ਹਸਪਤਾਲ ਦੇ ਬਾਹਰ ਕੁਝ ਨਿਹੰਗਾਂ ਨੇ ਹਮਲਾ ਕੀਤਾ ਸੀ। ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ। ਹਮਲਵਾਰਾਂ ਨੇ ਗੋਰਾ ਥਾਪਰ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਇਸ ਹਮਲੇ ’ਚ ਥਾਪਰ ਦੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਸਨ ਅਤੇ ਮਾਸਪੇਸ਼ੀਆਂ ਦੀਆਂ ਨਾੜਾਂ ਵੀ ਕੱਟੀਆਂ ਗਈਆਂ ਸਨ। ਸਿਰ ਅਤੇ ਬਾਹਾਂ ‘ਤੇ ਕਈ ਡੂੰਘੇ ਜ਼ਖਮ ਸਨ। ਡਾਕਟਰਾਂ ਦੀ ਅਥਾਹ ਕੋਸ਼ਿਸ਼ ਸਦਕਾ ਉਨ੍ਹਾਂ ਦੀ ਹਾਲਾਤ ਠੀਕ ਹੈ ਤੇ ਜਖਮ ਵੀ ਠੀਕ ਹੋਣ ਲੱਗੇ ਹਨ।
ਇਹ ਵੀ ਪੜ੍ਹੋ: Employees Pension: ਸਰਕਾਰੀ ਮੁਲਾਜ਼ਮਾਂ ਦੀ ਹੋ ਗਈ ਮੌਜ਼, ਮੋਦੀ ਸਰਕਾਰ ਦੇਣ ਜਾ ਰਹੀ ਇਹ ਵੱਡਾ ਤੋਹਫਾ, ਜਾਣੋ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ.ਸੀ ਦੇ ਡਾ.ਅਨੁਭਵ ਸ਼ਰਮਾ ਨੇ ਆਖਇਆ ਕਿ ਉਹ ਆਰਥੋਪੈਡਿਕ ਸਰਜਨ ਹਨ। ਉਸਨੇ ਕੋਚੀ (ਕੇਰਲ) ਅਤੇ ਨਵੀਂ ਦਿੱਲੀ ਵਿੱਚ ਪ੍ਰਮੁੱਖ ਸੰਸਥਾਵਾਂ ਵਿੱਚ ਕੰਮ ਕੀਤਾ ਹੈ। ਡਾਕਟਰ ਅਨੁਭਵ ਅਨੁਸਾਰ ਸੰਦੀਪ ਥਾਪਰ 8 ਦਿਨਾਂ ਵਿੱਚ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਸ ਦਾ ਆਪਰੇਸ਼ਨ ਦੋ ਪੜਾਵਾਂ ਵਿੱਚ ਕੀਤਾ ਗਿਆ।