ਹਮ-ਮਸ਼ਵਰਾ ਹੋ ਕੇ ਜ਼ਿਲ੍ਹੇ ’ਚ ਨਜਾਇਜ਼ ਹਥਿਆਰਾਂ ਦੇ ਜ਼ੋਰ ’ਤੇ ਕਰਦੇ ਸਨ ਡਕੈਤੀਆਂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਰਾਈਮ ਬਰਾਂਚ ਲੁਧਿਆਣਾ ਦੀ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਨ ਗੈਂਗ ਦੇ ਚਾਰ ਗੁਰਗਿਆਂ ਨੂੰ ਨਜਾਇਜ਼ ਅਸਲੇ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਹੜੇ ਸਾਗਰ ਨਿਊਟਨ ਦੇ ਕਹਿਣ ’ਤੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਡਕੈਤੀਆਂ ਕਰਦੇ ਸਨ। Gangsters
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਾਈਮ ਬ੍ਰਾਂਚ ਏਸੀਪੀ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗੈਂਗਸਟਰ ਸਾਗਰ ਨਿਊਟਨ ਵਾਸੀ ਐੱਲਆਈਜੀ ਫਲੈਟ ਦੁੱਗਰੀ ਦੇ ਤਿੰਨ ਸਾਥੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਸਾਗਰ ਨਿਊਟਨ ਦੇ ਕਹਿਣ ’ਤੇ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਇਹਨਾਂ ਨੇ ਹੀ ਦੁੱਗਰੀ ਇਲਾਕੇ ’ਚ ਇੱਕ ਘਰ ’ਤੇ ਗੋਲੀਆਂ ਚਲਾਈਆਂ ਸਨ ਤੇ ਹੁਣ ਵੀ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕਤ ਵਿੱਚ ਸਨ।
ਇਹ ਵੀ ਪੜ੍ਹੋ: Faridkot News: ਦਿਨ ਚੜ੍ਹਦੇ ਹੀ ਵਾਪਰਿਆ ਵੱਡਾ ਹਾਦਸਾ, ਚਲਦੀ ਕਾਰ ਤੇ ਡਿੱਗਾ ਦਰੱਖਤ
ਉਹਨਾਂ ਦੱਸਿਆ ਕਿ ਮੁਖਬਰ ਦੀ ਇਤਲਾਹ ’ਤੇ ਅਲਟੋਸ ਨਗਰ ਬੇ-ਆਬਾਦ ਸੁੰਨਸਾਨ ਜਗ੍ਹਾ ਪੀਏਯੂ ਦੀ ਕੰਧ ਨਾਲ ਤ੍ਰਿਕੋਣਾ ਪਲਾਟ ਵਿਖੇ ਰੇਡ ਕੀਤੀ ਤਾਂ ਮੌਕੇ ਤੋਂ ਸਾਗਰ ਨਿਊਟਨ ਗੈਂਗ ਦੇ ਭਰਾ ਸਮਿਤ ਕੁਮਾਰ ਉਰਫ ਅਲਟਰੇਨ, ਕੀਰਤ ਕੁਮਾਰ ਉਰਫ ਸਾਹਿਲ ਵਾਸੀਆਨ ਐੱਲਆਈਜੀ ਫਲੈਟ ਦੁੱਗਰੀ ਤੇ ਗੁਰਗੇ ਮਾਹੀ ਗਿੱਲ ਵਾਸੀ ਕੁੰਦਨਪੁਰੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਾਗਰ ਨਿਊਟਨ ਦੇ ਕਹਿਣ ’ਤੇ ਨਜਾਇਜ਼ ਅਸਲਾ ਰੱਖਦੇ ਹਨ ਅਤੇ ਲੁੱਟਾਂ- ਖੋਹਾਂ ਕਰਦੇ ਹਨ ਉਹਨਾਂ ਦੱਸਿਆ ਕਿ ਮੌਕੇ ਤੋਂ ਹੀ ਮਾਹੀ ਗਿੱਲ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਟਲ ਅਤੇ ਸੁਮਿਤ ਕੁਮਾਰ ਉਰਫ ਅਲਟਰੇਨ ਦੇ ਕਬਜ਼ੇ ’ਚੋਂ ਇੱਕ ਕਿਰਚ ਅਤੇ ਕੀਰਤ ਕੁਮਾਰ ਪਾਸੋਂ ਇੱਕ ਲੋਹੇ ਦਾ ਦਾਤ ਬਰਾਮਦ ਹੋਇਆ ਹੈ। Gangsters
ਗ੍ਰਿਫਤਾਰ ਗੁਰਗਿਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤਾ ਜਾਵੇਗੀ
ਉਨ੍ਹਾਂ ਦੱਸਿਆ ਕਿ ਉਕਤ ਗ੍ਰਿਫਤਾਰ ਗੁਰਗਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਾਗਰ ਨਿਊਟਨ, ਸੁਮਿਤ ਸੱਭਰਵਾਲ ਉਰਫ ਨਾਨੂ ਵਾਸੀ ਨੇੜੇ ਦਮੋਰੀਆ ਪੁੱਲ ਲੁਧਿਆਣਾ ਤੇ ਅਭੈ ਉਰਫ ਮੱਠੀ ਵਾਸੀ ਛਾਉਣੀ ਮੁਹੱਲਾ ਲੁਧਿਆਣਾ ਵੀ ਉਹਨਾਂ ਨਾਲ ਵੱਖ-ਵੱਖ ਵਾਰਦਾਤਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਹਮ ਮਸਵਰਾ ਹੋ ਕੇ ਸ਼ਹਿਰ ਅੰਦਰ ਕਿਸੇ ਵੱਡੀ ਕੋਠੀ, ਪੈਟਰੋਲ ਪੰਪ ਜਾਂ ਆਰਥਿਕ ਤੌਰ ’ਤੇ ਮਜ਼ਬੂਤ ਅਦਾਰੇ ਨੂੰ ਲੁੱਟਣਾ ਸੀ ਜੋ ਅੱਜ ਵੀ ਅਲਟੋਸ ਨਗਰ ਬੇ-ਆਬਾਦ ਸੁੰਨਸਾਨ ਜਗ੍ਹਾ ਪੀਏਯੂ ਦੀ ਕੰਧ ਨਾਲ ਤ੍ਰਿਕੋਣਾ ਪਲਾਟ ਵਿਖੇ ਇਕੱਠੇ ਹੋ ਕੇ ਲੁੱਟ ਦੀ ਯੋਜਨਾ ਬਣਾ ਰਹੇ ਸਨ। Gangsters
ਜਦੋਂਕਿ ਸਾਗਰ ਨਿਊਟਨ, ਸੁਮਿਤ ਸੱਭਰਵਾਲ ਉਰਫ ਨਾਨੂ ਤੇ ਅਭੈ ਉਰਫ ਮੱਠੀ ਕਿਧਰੇ ਕਿਸੇ ਵੱਡੀ ਕੋਠੀ, ਪੈਟਰੋਲ ਪੰਪ ਜਾਂ ਆਰਥਿਕ ਅਦਾਰੇ ਦੀ ਰੇਕੀ ਕਰਨ ਗਏ ਹੋਏ ਹਨ ਇਹ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਥਾਣਾ ਪੀਏਯੂ ਵਿਖੇ ਮਾਮਲਾ ਰਜਿਸਟਰ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਗੁਰਗਿਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਤੋਂ ਪੁੱਛਗਿੱਛ ਤੇ ਬਾਕੀਆਂ ਦੀ ਵੀ ਸਰਗਾਮੀ ਨਾਲ ਭਾਲ ਕੀਤੀ ਜਾ ਰਹੀ ਹੈ।