Kathua: ਕਠੂਆ ’ਚ ਫੌਜ ਦੀ ਗੱਡੀ ’ਤੇ ਇੱਕ ਹੋਰ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ

Kathua

5 ਫੌਜੀ ਜਵਾਨ ਹੋਏ ਹਨ ਜ਼ਖਮੀ | Kathua

  • ਸਰਚ ਆਪ੍ਰੇਸ਼ਨ ਲਗਾਤਾਰ ਦੂਜੇ ਦਿਨ ਵੀ ਜਾਰੀ
  • ਕਸ਼ਮੀਰ ਟਾਈਗਰਜ਼ ਨੇ ਲਈ ਹੈ ਜ਼ਿੰਮੇਵਾਰੀ

ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਸੋਮਵਾਰ (8 ਜੁਲਾਈ) ਨੂੰ ਹੋਏ ਅੱਤਵਾਦੀ ਹਮਲੇ ’ਚ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਹਨ। ਹਮਲੇ ’ਚ ਜਖਮੀ ਹੋਏ ਪੰਜ ਜਵਾਨਾਂ ਨੂੰ ਕਠੂਆ ਦੇ ਬਿਲਵਰ ਕਮਿਊਨਿਟੀ ਹੈਲਥ ਸੈਂਟਰ ਤੋਂ ਦੇਰ ਰਾਤ ਪਠਾਨਕੋਟ ਮਿਲਟਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹਮਲੇ ਨੂੰ ਲੈ ਕੇ ਫੌਜ ਦੇ ਵਸੀਲਿਆਂ ਤੋਂ ਲਗਾਤਾਰ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। (Kathua)

ਇਸ ਦੇ ਮੁਤਾਬਕ ਇਹ ਹਮਲਾ 3 ਅੱਤਵਾਦੀਆਂ ਨੇ ਕੀਤਾ ਸੀ। ਉਹ ਆਧੁਨਿਕ ਹਥਿਆਰਾਂ ਨਾਲ ਲੈਸ ਹਨ। ਇਨ੍ਹਾਂ ਅੱਤਵਾਦੀਆਂ ਨੇ ਹਾਲ ਹੀ ’ਚ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ’ਚ ਇੱਕ ਸਥਾਨਕ ਗਾਈਡ ਨੇ ਵੀ ਅੱਤਵਾਦੀਆਂ ਦੀ ਮਦਦ ਕੀਤੀ ਸੀ। ਦਰਅਸਲ, ਸੁਰੱਖਿਆ ਬਲ ਦੁਪਹਿਰ 3.30 ਵਜੇ ਕਠੂਆ ਦੇ ਲੋਹਾਈ ਮਲਹਾਰ ਬਲਾਕ ਦੇ ਮਛੇੜੀ ਖੇਤਰ ਦੇ ਬਦਨੋਟਾ ’ਚ ਤਲਾਸ਼ੀ ਕਰ ਰਹੇ ਸਨ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ’ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ। ਨਾਲ ਹੀ ਫਾਇਰਿੰਗ ਵੀ ਕੀਤੀ। ਇਸ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ। (Kathua)

ਮੰਗਲਵਾਰ ਨੂੰ ਦੂਜੇ ਦਿਨ ਵੀ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ ਹੈ। ਕਸ਼ਮੀਰ ਟਾਈਗਰਜ ਨਾਂਅ ਦੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰੇਮਵਾਰੀ ਲਈ ਹੈ। ਇਹ ਸੰਗਠਨ ਪਾਬੰਦੀਸ਼ੁਦਾ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਇੱਕ ਸ਼ਾਖਾ ਹੈ। ਸੰਗਠਨ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਪੋਸ਼ਟ ’ਚ ਲਿਖਿਆ ਹੈ ਕਿ ਇਹ ਹਮਲਾ 26 ਜੂਨ ਨੂੰ ਡੋਡਾ ’ਚ ਮਾਰੇ ਗਏ 3 ਅੱਤਵਾਦੀਆਂ ਦੀ ਮੌਤ ਦਾ ਬਦਲਾ ਹੈ। ਇਹ ਵੀ ਦੱਸਿਆ ਕਿ ਅੱਤਵਾਦੀਆਂ ਨੇ ਹੈਂਡ ਗ੍ਰੇਨੇਡ ਤੇ ਸਨਾਈਪਰ ਗਨ ਨਾਲ ਹਮਲਾ ਕੀਤਾ।

ਦੋ ਮਹੀਨਿਆਂ ’ਚ ਫੌਜ ਦੀ ਗੱਡੀ ’ਤੇ ਦੂਜਾ ਹਮਲਾ |Kathua

2 ਮਹੀਨਿਆਂ ’ਚ ਫੌਜ ਦੇ ਵਾਹਨ ’ਤੇ ਇਹ ਦੂਜਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ 4 ਮਈ ਨੂੰ ਪੁੰਛ ਦੇ ਸਾਹਸਿਤਰ ਇਲਾਕੇ ’ਚ ਹਵਾਈ ਫੌਜ ਦੇ ਕਾਫਲੇ ’ਤੇ ਹਮਲਾ ਹੋਇਆ ਸੀ, ਜਿਸ ’ਚ ਕਾਰਪੋਰਲ ਵਿੱਕੀ ਪਹਾੜੇ ਸ਼ਹੀਦ ਹੋ ਗਏ ਸਨ ਤੇ 4 ਹੋਰ ਜਵਾਨ ਜਖਮੀ ਹੋ ਗਏ ਸਨ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ’ਤੇ ਭਾਰੀ ਗੋਲੀਬਾਰੀ ਕੀਤੀ। ਦੋਵੇਂ ਗੱਡੀਆਂ ਸਨਾਈ ਟਾਪ ਜਾ ਰਹੀਆਂ ਸਨ। ਇਸ ਦੇ ਨਾਲ ਹੀ ਦੋ ਦਿਨਾਂ ’ਚ ਫੌਜ ’ਤੇ ਇਹ ਦੂਜਾ ਹਮਲਾ ਹੈ। 7 ਜੁਲਾਈ ਦੀ ਸਵੇਰ ਨੂੰ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ’ਚ ਅੱਤਵਾਦੀਆਂ ਨੇ ਫੌਜ ਦੇ ਕੈਂਪ ’ਤੇ ਹਮਲਾ ਕਰ ਦਿੱਤਾ ਸੀ। ਇਸ ’ਚ ਇੱਕ ਜਵਾਨ ਜਖਮੀ ਹੋ ਗਿਆ ਸੀ। ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਸੰਘਣੇ ਜੰਗਲ ’ਚ ਭੱਜ ਗਏ ਸਨ। ਫੌਜ ਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। (Kathua)

ਇਹ ਵੀ ਪੜ੍ਹੋ : Jammu Kashmir Terrorists Attack: ਜੰਮੂ ਦੇ ਕਠੂਆ ’ਚ ਫੌਜ ਦੀ ਗੱਡੀ ’ਤੇ ਹਮਲਾ, ਗਰਨੇਡ ਸੁੱਟ ਕੇ ਭੱਜੇ ਅੱਤਵਾਦੀ, ਤਲਾਸ਼ੀ ਮੁਹਿੰਮ ਜਾਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਤਾਇਆ ਦੁੱਖ | Kathua

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ (9 ਜੁਲਾਈ) ਨੂੰ ਕਠੂਆ ਹਮਲੇ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਟਵਿੱਟਰ ’ਤੇ ਲਿਖਿਆ- ਕਠੂਆ ਦੇ ਬਦਨੋਟਾ ’ਚ ਹੋਏ ਅੱਤਵਾਦੀ ਹਮਲੇ ’ਚ ਸਾਡੇ 5 ਬਹਾਦਰ ਭਾਰਤੀ ਜਵਾਨ ਸ਼ਹੀਦ ਹੋ ਗਏ। ਮੈਂ ਉਨ੍ਹਾਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਦੇਸ਼ ਇਸ ਔਖੀ ਘੜੀ ’ਚ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਮੈਂ ਇਸ ਕਾਇਰਾਨਾ ਅੱਤਵਾਦੀ ਹਮਲੇ ’ਚ ਜਖਮੀ ਹੋਏ ਸੈਨਿਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਅੱਤਵਾਦ ਵਿਰੋਧੀ ਮੁਹਿੰਮ ਚੱਲ ਰਹੀ ਹੈ। ਸਾਡੇ ਸੈਨਿਕ ਸ਼ਾਂਤੀ ਤੇ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹਨ। (Kathua)