ਸੱਚਖੰਡਵਾਸੀ ਜੀਐੱਸਐੱਮ ਆਤਮਾ ਸਿੰਘ ਇੰਸਾਂ ਨਮਿੱਤ ਹੋਈ ਨਾਮ ਚਰਚਾ

Sadiq-News
ਸਾਦਿਕ : ਨਾਮ ਚਰਚਾ ’ਚ ਸ਼ਬਦਬਾਣੀ ਸਰਵਣ ਕਰਦੀ ਹੋਈ ਸਾਧ-ਸੰਗਤ, ਇਨਸੈੱਟ ’ਚ ਸੰਬੋਧਨ ਕਰਦਾ ਹੋਇਆ ਬੁਲਾਰਾ।

ਸਾਦਿਕ (ਅਜੈ ਮਨਚੰਦਾ/ਹਰਦੀਪ ਸਿੰਘ ਸਾਦਿਕ/ਗੁਰਪ੍ਰੀਤ ਪੱਕਾ)। Sadiq News : ਜੀਐੱਸਐੱਮ ਆਤਮਾ ਸਿੰਘ ਇੰਸਾਂ ਪਿਛਲੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰੂ ਨਾਲ ਓੜ ਨਿਭਾ ਗਏ। ਅੱਜ ਉਨ੍ਹਾਂ ਨਮਿੱਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਦਿਕ ਵਿਖੇ ਨਾਮ ਚਰਚਾ ਹੋਈ। ਨਾਮ ਚਰਚਾ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ, ਸਕੇ-ਸਬੰਧੀਆਂ ਸਮੇਤ ਅਨੇਕ ਧਾਰਮਿਕ ਤੇ ਸਿਆਸੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਸੱਚਖੰਡਵਾਸੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ। ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਸਤਿਸੰਗ ਵਾਲੀ ਰਿਕਾਰਡਡ ਵੀਡੀਓ ਸਾਧ-ਸੰਗਤ ਨੇ ਸਰਵਣ ਕੀਤੀ।

ਸਾਰੀ ਉਮਰ ਮਾਨਵਤਾ ਦੀ ਸੇਵਾ ’ਚ ਲਾ ਦਿੱਤੀ | Sadiq News

ਇਸ ਦੌਰਾਨ ਅਜੀਤ ਸਿੰਘ ਇੰਸਾਂ ਸਲਾਬਤਪੁਰਾ ਨੇ ਆਤਮਾ ਸਿੰਘ ਇੰਸਾਂ ਦੇ ਜੀਵਨ ਬਾਰੇ ਪੂਰੇ ਵਿਸਥਾਰ ’ਚ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ 1972 ’ਚ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਵੱਖ-ਵੱਖ ਡੇਰਿਆਂ ’ਚ ਬੜੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਸੇਵਾ ਨਿਭਾਈ। ਉਨ੍ਹਾਂ ਨੇ ਸਾਰੀ ਉਮਰ ਮਾਨਵਤਾ ਦੀ ਸੇਵਾ ’ਚ ਲਾ ਦਿੱਤੀ ਤੇ ਸਾਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ। ਅੱਜ ਉਨ੍ਹਾਂ ਦਾ ਪੂਰਾ ਪਰਿਵਾਰ ਮਾਨਵਤਾ ਭਲਾਈ ਦੇ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। (Sadiq News)

ਪਰਮਾਤਮਾ ਦੀ ਮਿਹਰ ਦਾ ਕਮਾਲ

ਐਡਵੋਕੇਟ ਬਸੰਤ ਸਿੰਘ 85 ਮੈਂਬਰ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਆਤਮਾ ਸਿੰਘ ਇੰਸਾਂ ਨੇ ਜ਼ਿਆਦਾਤਰ ਸੇਵਾ ਦੀ ਡਿਊਟੀ ਸ੍ਰੀ ਗੁਰੂਸਰ ਮੋਡੀਆ ’ਚ ਹੀ ਕੀਤੀ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਮਿਹਰ ਦਾ ਕਮਾਲ ਹੀ ਹੁੰਦਾ ਹੈ ਕਿ ਕੋਈ ਆਰਥਿਕ ਪੱਖੋਂ ਖੁਸ਼ਹਾਲ ਪਰਿਵਾਰ ਭਗਤੀ ਤੇ ਮਾਨਵਤਾ ਦੀ ਭਲਾਈ ਦੇ ਰਾਹ ’ਤੇ ਚਲਦਾ ਹੈ। ਇਸ ਪਰਿਵਾਰ ’ਤੇ ਸਤਿਗੁਰੂ ਜੀ ਦੀ ਅਪਾਰ ਰਹਿਮਤ ਹੈ ਜਿਨ੍ਹਾਂ ਦੇ ਪਰਿਵਾਰ ’ਚੋਂ ਸੇਵਾਦਾਰ ਬਣ ਕੇ ਦਰਬਾਰ ਨਾਲ ਜੁੜੇ। ਉਨ੍ਹਾਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਸੇਵਾ ’ਚ ਲਾ ਦਿੱਤੀ। ਆਪਣੇ ਆਪ ਨੂੰ ਸੇਵਾ ਦੇ ਸਮਰਪਿਤ ਕਰ ਦੇਣਾ ਬਹੁਤ ਇਸ ਮੌਕੇ ਆਤਮਾ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ 6 ਲੋੜਵੰਦ ਪਰਿਵਾਰਾਂ ਨੂੰ ਡੇਰਾ ਸੱਚਾ ਸੌਦਾ ਦੀ ਸਿੱਖਿਆ ਤਹਿਤ ਘਰੇਲੂ ਵਰਤੋਂ ਦਾ ਰਾਸ਼ਨ ਵੀ ਵੰਡਿਆ।

Sadiq-News
ਸਾਦਿਕ : ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।

Also Read : ਸੱਚਖੰਡ ਵਾਸੀ ਜੀਐੱਸਐੱਮ ਆਤਮਾ ਸਿੰਘ ਇੰਸਾਂ ਦੀ ਯਾਦ ’ਚ ਬੂਟੇ ਲਾਏ

ਇਸ ਮੌਕੇ ਜ਼ੋਰਾ ਸਿੰਘ ਇੰਸਾਂ ਸਲਾਬਤਪੁਰਾ, ਸਹਦੇਵ ਇੰਸਾਂ, ਗਗਨਦੀਪ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਸਰਸਾ, ਮੱਖਣ ਸਿੰਘ ਇੰਸਾਂ ਸਰਸਾ, ਗੁਰਸੇਵਕ ਸਿੰਘ ਇੰਸਾਂ ਸਾਦਿਕ, ਐਡਵੋਕੇਟ ਬਸੰਤ ਸਿੰਘ ਇੰਸਾਂ, ਲਖਵਿੰਦਰ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ (ਸਾਰੇ 85 ਮੈਂਬਰ), ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਆਮ ਆਦਮੀ ਪਾਰਟੀ ਫ਼ਰੀਦਕੋਟ ਦੇ ਵਾਈਸ ਪ੍ਰਧਾਨ ਜਸਦੇਵ ਪਾਲ ਸਿੰਘ, ਸੁਖਦੇਵ ਸਿੰਘ ਪੱਖੋਂ, ਕਰਮ ਸਿੰਘ ਇੰਸਾਂ ਠੇਕੇਦਾਰ ਫ਼ਰੀਦਕੋਟ, ਬਲਾਕ ਸਾਦਿਕ ਦੇ ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਤੇ ਬਲਾਕ ਫ਼ਰੀਦਕੋਟ, ਕੋਟਕਪੂਰਾ, ਸ੍ਰੀ ਮੁਕਤਸਰ ਸਾਹਿਬ, ਦੋਦਾ ਦੀ ਸਾਧ-ਸੰਗਤ ਹਾਜ਼ਰ ਸੀ। ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਨੇ ਪਵਿੱਤਰ ਲੇ ਨਾਅਰਾ ਲਾ ਕੇ ਸ਼ੁਰੂ ਕਰਵਾਈ।