ZIM vs IND: ਪਹਿਲੇ ਟੀ-20 ਮੈਚ ’ਚ ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ

ZIM vs IND
ZIM vs IND: ਪਹਿਲੇ ਟੀ-20 ਮੈਚ ’ਚ ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ

ਸਿਕੰਦਰ ਰਜ਼ਾ ਨੇ 3 ਵਿਕਟਾਂ ਲਈਆਂ / ZIM vs IND

ਹਰਾਰੇ । ZIM vs IND ਪਹਿਲੇ ਟੀ-20 ਮੈਚ ’ਚ ਭਾਰਤ ਨੂੰ ਜ਼ਿੰਬਾਬਵੇ ਨੇ ਹਰਾ ਸਭ ਨੂੰ ਹੈਰਾਨ ਕਰ ਦਿੱਤਾ। ਹਰਾਰੇ ‘ਚ ਜ਼ਿੰਬਾਬਵੇ ਨੇ 5 ਟੀ-20 ਸੀਰੀਜ਼ ਦਾ ਪਹਿਲਾ ਮੈਚ 13 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਦੇ ਕਪਤਾਨ ਸਿਕੰਦਰ ਰਜ਼ਾ ਨੇ 3 ਵਿਕਟਾਂ ਲਈਆਂ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 115 ਦੌੜਾਂ ਬਣਾਈਆਂ। ਮਾਮੂਲੀ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 19.5 ਓਵਰਾਂ ’ਚ 102 ਦੌੜਾਂ ’ਤੇ ਆਲ ਆਊਟ ਹੋ ਗਈ।

ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਜ਼ਿੰਬਾਬਵੇ ਨੇ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 115 ਦੌੜਾਂ ਬਣਾਈਆਂ। ਵਿਕਟਕੀਪਰ ਕਲਾਈਵ ਮਦਾਨਡੇ ਨੇ ਅਜੇਤੂ 29 ਦੌੜਾਂ ਬਣਾਈਆਂ, ਉਨ੍ਹਾਂ ਨੇ 10ਵੀਂ ਵਿਕਟ ਲਈ ਟੇਂਡਾਈ ਚਤਾਰਾ ਨਾਲ 25 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ।

ਭਾਰਤ ਦੀ ਸ਼ੁਰੂਆਤ ਰਹੀ ਖਰਾਬ

ZIM vs IND

115 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਹੈ।  ਅਭਿਸ਼ੇਕ ਸ਼ਰਮਾ ਪਹਿਲੇ ਓਵਰ ’ਚ ਬਿਨਾ ਖਾਤਾ ਖੋਲ੍ਹੇ ਆਊਟ ਹੋ ਗਈ। ਪਵਾਰਪਲੇਅ ਤੱਕ ਭਾਰਤੀ ਟੀਮ ਦੇ ਪੰਜ ਬੱਲੇਬਾਜ਼ ਆਊਟ ਹੋ ਗਏ। ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ ਆਖਿਰਕਾਰ 27 ਦੌੜਾਂ ਬਣਾ ਕੇ ਆਊਟ ਹੋ ਗਏ। ਅਵੇਸ਼ ਖਾਨ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਬਾਕੀ 8 ਵਿੱਚੋਂ ਕੋਈ ਵੀ ਬੱਲੇਬਾਜ਼ 7 ਦੌੜਾਂ ਤੋਂ ਵੱਧ ਨਹੀਂ ਬਣਾ ਸਕਿਆ। ਭਾਰਤੀ ਪੂਰੀ ਟੀਮ 19.5 ਓਵਰਾਂ ਵਿੱਚ 102 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ZIM vs IND