ਸ਼ਿਵ ਸੈਨਾ ਆਗੂ ’ਤੇ ਹਮਲੇ ਮਾਮਲੇ ’ਚ ਆਈ ਵੱਡੀ ਅਪਡੇਟ

Shiv Sena leader Attack
ਸ਼ਿਵ ਸੈਨਾ ਆਗੂ ’ਤੇ ਹਮਲੇ ਮਾਮਲੇ ’ਚ ਆਈ ਵੱਡੀ ਅਪਡੇਟ

ਸ਼ਿਵ ਸੈਨਾ ਆਗੂ ’ਤੇ ਹਮਲਾ ਕਰਨ ਵਾਲੇ ਕਾਬੂ (Shiv Sena leader Attack)

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ’ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ। ਲੁਧਿਆਣਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ਼ ਕਾਰਵਾਈ ਕਰਦਿਆਂ ਸ਼ਿਵ ਸੈਨਾ ਆਗੂ ਉੱਤੇ ਹੋਏ ਹਮਲੇ ਨੂੰ ਟ੍ਰੇਸ ਕਰਦਿਆਂ ਮਹਿਜ 01 ਘੰਟੇ ਵਿੱਚ 02 ਦੋਸ਼ੀਆਂ ਨੂੰ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਕੋਲੋਂ 01 ਐਕਟੀਵਾ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਅਗਲੇਰੀ ਤਫਤੀਸ਼ ਜਾਰੀ ਹੈ। ਇਸ ਮਾਮਲੇ ’ਚ ਗੰਨਮੈਨ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ। (Shiv Sena leader Attack)

ਨਿਹੰਗਾਂ ਨੇ ਹਮਲੇ ਤੋਂ ਬਾਅਦਾ ਕੀਤਾ ਸੀ ਵੀਡੀਓ ਜਾਰੀ

Ludhiana News
ਦਿਨ-ਦਿਹਾੜੇ ਸ਼ਿਵ ਸੈਨਾ ਆਗੂ ’ਤੇ ਨਿਹੰਗਾਂ ਨੇ ਤੇਜ਼-ਤਰਾਰ ਹਥਿਆਰਾਂ ਨਾਲ ਕੀਤਾ ਹਮਲਾ

ਸ਼ਿਵ ਸੈਨਾ ਆਗੂ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਨੇ ਹਮਲੇ ਤੋਂ ਬਾਅਦ ਇੱਕ ਵੀਡੀਓ ਵੀ ਜਾਰੀ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਧਰਮ, ਮਰਿਆਦਾ ਅਤੇ ਸ਼ਹੀਦਾਂ ਬਾਰੇ ਕੁਝ ਵੀ ਬੋਲੇਗਾ ਉਸਦਾ ਇਹੀ ਹਸ਼ਰ ਹੋਵੇਗਾ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਗਵਾਹ ਦੂਜੀ ਵਾਰੀ ਵੀ ਨਹੀਂ ਪਹੁੰਚੇ ਅਦਾਲਤ

ਇਸ ਦੇ ਵਿਰੋਧ ਵਿੱਚ ਹਿੰਦੂ ਆਗੂਆਂ ਨੇ ਸ਼ਨੀਵਾਰ ਨੂੰ ਲੁਧਿਆਣਾ ਬੰਦ ਦਾ ਐਲਾਨ ਕੀਤਾ ਸੀ ਪਰ ਦੇਰ ਰਾਤ ਹਿੰਦੂ ਆਗੂਆਂ ਨੇ ਲੁਧਿਆਣਾ ਬੰਦ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦੌਰਾਨ ਸੀਪੀ ਕੁਲਦੀਪ ਚਾਹਲ ਨੇ ਸ਼ਿਵ ਸੈਨਾ ਆਗੂ ਥਾਪਰ ਦਾ ਹਾਲ-ਚਾਲ ਪੁੱਛਿਆ। ਹਿੰਦੂ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਅਤੇ ਹੁਣ ਸੰਦੀਪ ਥਾਪਰ ਦੇ ਮਾਮਲੇ ਵਿੱਚ ਗੰਨਮੈਨ ਨੇ ਕੁਝ ਨਹੀਂ ਕੀਤਾ। ਜੇਕਰ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਤਾਂ ਪੁਲਿਸ ਉਨ੍ਹਾਂ ਦੀ ਜਾਨ ਨੂੰ ਖਤਰੇ ਵਿੱਚ ਕਿਉਂ ਪਾ ਰਹੀ ਹੈ।