ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ | Talwandi Bhai News
ਬਸੰਤ ਸਿੰਘ ਬਰਾੜ ਤਲਵੰਡੀ ਭਾਈ । Talwandi Bhai News : ਪਿੰਡਾਂ ਸਹਿਰਾਂ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ (ਆਰ ਐਮ ਪੀ ਡਾਕਟਰ) ਮੈਡੀਕਲ ਪ੍ਰੈਕਟੀਸ਼ਨਰਾਂ ਦੀ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ (ਤਲਵੰਡੀ ਭਾਈ) ਜਿਲ੍ਹਾ ਫਿਰੋਜ਼ਪੁਰ ਦੀ ਮਹੀਨੇ ਵਾਰੀ ਡਾ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਜਿਲ੍ਹਾ ਜਰਨਲ ਸਕੱਤਰ ਤੇ ਡਾ ਜਸਵਿੰਦਰ ਸਿੰਘ ਸਕੂਰ ਜਿਲ੍ਹਾ ਮੀਤ ਪ੍ਰਧਾਨ ਤੇ ਡਾ ਕੁਲਦੀਪ ਸਿੰਘ ਕੈਲਾਸ ਬਲਾਕ ਪ੍ਰਧਾਨ ਤੇ ਡਾ ਕੁਲਦੀਪ ਸਿੰਘ ਨਾਗੀ ਮੈਡੀਕਲ ਵਿੰਗ ਕੋਆਰਡੀਨੇਟਰ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਦੀ ਅਗਵਾਈ ਹੇਠ ਪਿੰਡ ਘੱਲ ਖੁਰਦ ਵਿਖੇ ਹੋਈ । ਇਸ ਮੌਕੇ ਡਾ ਸੁਖਦੇਵ ਸਿੰਘ ਵੈਦ ਕੋਟ ਕਰੋੜ ਕਲਾਂ ਸਟੇਜ ਸੈਕਟਰੀ ਨੇ ਮੀਟਿੰਗ ਦੀ ਸੁਰੂਆਤ ਕੀਤੀ।
ਮੀਟਿੰਗ ਵਿੱਚ ਥਾਨਾ ਘੱਲ ਖੁਰਦ ਦੇ ਐਸਐਚਓ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ
ਇਸ ਮੌਕੇ ਬੋਲਦਿਆ ਵੱਖ ਵੱਖ ਬੁਲਾਰਿਆ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਮੰਗਦਿਆ ਮੰਗ ਕੀਤੀ ਕਿ ਚੋਣਾਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕੀਤਾ ਜਾਵੇ ਤਾਂ ਜੋ ਉਹ ਬੇਫਿਕਰ ਹੋ ਕੇ ਆਪਣੀ ਪ੍ਰੈਕਟਿਸ ਕਰ ਸਕਣ ।ਇਸ ਤੋਂ ਅੱਗੇ ਬੋਲਦਿਆਂ ਡਾ ਰਾਕੇਸ਼ ਜਰਨਲ ਸਕੱਤਰ ਤੇ ਡਾ ਕੁਲਦੀਪ ਸਿੰਘ ਕੈਲਾਸ ਬਲਾਕ ਪ੍ਰਧਾਨ ਨੇ ਕਿਹਾ ਕਿ ਛੱਡ ਨਸ਼ੇ ਘਰ ਮੁੜ ਆ ਯਾਰਾ, ਤੂੰ ਮਾਪਿਆ ਦਾ ਬਣੀ ਸਹਾਰਾ ਦੇ ਬੈਨਰ ਹੇਠ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਜੋ ਸਖਤ ਐਕਸ਼ਨ ਪਲੇਨ ਉਲੀਕਿਆ ਗਿਆ ਹੈ । (Talwandi Bhai News)
ਉਸ ਵਿੱਚ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਸਹਿਯੋਗ ਕਰਨ ਤੇ ਕੋਈ ਵੀ ਯੂਨੀਅਨ ਦਾ ਮੈਂਬਰ ਨਸ਼ਾ ਕਰਦਾ ਜਾ ਨਸਾਂ ਵੇਚਦਾ ਪਾਇਆ ਗਿਆ ਉਸ ਨੂੰ ਯੂਨੀਅਨ ਵਿੱਚੋਂ ਬਾਹਰ ਕਰਕੇ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ।ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਪਹੁੰਚੇ ਥਾਨਾ ਘੱਲ ਖੁਰਦ ਦੇ ਮੁੱਖੀ ਐਸ ਐਚ ਓ ਸਰਦਾਰ ਗੁਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਪੰਜਾਬ ਵਿੱਚੋ ਨਸ਼ਿਆ ਨੂੰ ਖਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਤੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਨਸ਼ਾ ਰਹਿਤ ਪ੍ਰੈਕਟਿਸ ਕਰਨ ਲਈ ਕਿਹਾ ਤੇ ਉਹਨਾ ਨਸ਼ੇ ਦੇ ਸੁਦਾਗਰਾ ਨੂੰ ਸਖਤ ਤਾੜਨਾ ਕਰਦਿਆ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Talwandi Bhai News
ਇਸ ਤੋ ਬਾਅਦ ਫਿਰੋਜ਼ਪੁਰ ਦਿਹਾਤੀ ਦੇ ਆਮ ਆਦਮੀ ਪਾਰਟੀ ਦੇ ਮੈਡੀਕਲ ਵਿੰਗ ਦੇ ਕੋਆਰਡੀਨੇਟਰ ਡਾ ਕੁਲਦੀਪ ਸਿੰਘ ਨਾਗੀ ਨੇ ਐਸ ਐਚ ਓ ਗੁਰਪ੍ਰੀਤ ਸਿੰਘ ਨੂੰ ਵਿਸਵਾਸ ਦਵਾਇਆ ਕਿ ਸਾਡਾ ਕੋਈ ਪ੍ਰੈਕਟੀਸ਼ਨਰ ਮੈਡੀਕਲ ਨਸ਼ਾ ਨਹੀ ਵੇਚਦਾ ਤੇ ਜੇਕਰ ਕੋਈ ਨਸ਼ਾ ਵੇਚਣ ਵਿੱਚ ਸ਼ਾਮਲ ਹੋਵੇਗਾ ਉਸ ਦੀ ਅਸੀ ਕੋਈ ਮੱਦਦ ਨਹੀ ਕਰਗੇ ਸਗੋ ਉਸ ਖਿਲਾਫ ਸਖਤ ਕਾਰਵਾਈ ਕਰਾਗੇ।
Also Read : ਕਿਸਾਨਾਂ ਦੀਆਂ ਫਸਲਾਂ ਨੂੰ ਦੇਸੀ ਘਿਓ ਵਾਂਗ ਲੱਗਿਆ ‘ਹਾੜ੍ਹ’ ਦਾ ਮੀਂਹ
ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਰਾਜਿੰਦਰਾ ਹਸਪਤਾਲ ਮੋਗਾ ਦੇ ਹੱਡੀਆ ਦੇ ਮਾਹਿਰ ਡਾਕਟਰ ਕੇਸ਼ਵ ਵਿਜਾਨ ਵਿਸੇਸ਼ ਤੌਰ ਤੇ ਪਹੁੰਚੇ ਜਿਨ੍ਹਾ ਨੇ ਹੱਡੀਆ ਅਤੇ ਜੋੜਾ ਦੇ ਇਲਾਜ ਬਾਰੇ ਵਿਸ਼ੇਸ਼ ਜਾਣਕਰੀ ਦਿੱਤ । ਇਸ ਮੌਕੇ ਡਾ ਰਾਕੇਸ਼ ਕੁਮਾਰ ਮਹਿਤਾ , ਡਾ ਕੁਲਦੀਪ ਸਿੰਘ ਕੈਲਾਸ, ਡਾ ਜਸਵਿੰਦਰ ਸਿੰਘ ਸਕੂਰ, ਡਾ ਕੁਲਦੀਪ ਸਿੰਘ ਨਾਗੀ ਮੁੱਦਕੀ, ਡਾ ਹਰਜਿੰਦਰ ਸਿੰਘ ਢਿੱਲੋਂ, ਜੋਗਿੰਦਰ ਸਿੰਘ ਮੱਲਵਾਲ, ਡਾ ਬਸੰਤ ਸਿੰਘ , ਡਾ ਸੁਖਦੇਵ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਸਨ ।