ਕੰਜਰਵੇਟਿਵ ਪਾਰਟੀ ਦੀ ਹਾਰ

Conservative Party

ਇੰਗਲੈਂਡ ’ਚ 14 ਸਾਲਾਂ ਬਾਅਦ ਕੰਜਰਵੇਟਿਵ ਪਾਰਟੀ ਸੱਤਾ ’ਚੋਂ ਬਾਹਰ ਹੋ ਗਈ ਹੈ ਲੇਬਰ ਪਾਰਟੀ ਨੇ ਕੀਰ ਸਟਾਰਮਰ ਦੀ ਅਗਵਾਈ ’ਚ ਆਮ ਚੋਣਾਂ ਜਿੱਤ ਲਈਆਂ ਹਨ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅਸਤੀਫ਼ਾ ਦੇ ਦਿੱਤਾ ਹੈ ਤੇ ਕੀਰ ਸਟਾਰਮਰ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ ਚੋਣਾਂ ਦੇ ਨਤੀਜਿਆਂ ਦਾ ਵੱਡਾ ਸੰਦੇਸ਼ ਇਹੀ ਹੈ ਕਿ ਦੇਸ਼ ਦੀ ਜਨਤਾ ਨੇ ਭ੍ਰਿਸ਼ਟਾਚਾਰ ਤੇ ਮਾੜੇ ਪ੍ਰਬੰਧਾਂ ਪ੍ਰਤੀ ਗੁੱਸਾ ਵਿਖਾਇਆ ਹੈ ਭਾਵੇਂ ਰਿਸ਼ੀ ਸੁਨਕ ਦਾ ਨਿੱਜੀ ਤੌਰ ’ਤੇ ਪ੍ਰਭਾਵ ਵਧੀਆ ਰਿਹਾ ਸੀ ਪਰ ਉਹਨਾਂ ਦੀ ਸਰਕਾਰ ਨਾਲ ਸਬੰਧਿਤ ਵਿਅਕਤੀਆਂ ਦਾ ਘਪਲਿਆਂ ’ਚ ਨਾਂਅ ਆਉਣ ਕਰਕੇ ਗਾਰੰਟੀ ਆਲੋਚਨਾ ਹੋਈ ਸਾਰੀ ਖੇਡ ਬੋਰਿਸ ਜੌਨਸਨ ਕਾਰਜਕਾਲ ਤੋਂ ਵਿਗੜੀ ਹੈ। (Conservative Party)

ਇਹ ਵੀ ਪੜ੍ਹੋ : ਅਸ਼ੀਰਵਾਦ ਸਕੀਮ ਤਹਿਤ 870 ਲਾਭਪਾਤਰੀਆਂ ਨੂੰ 4.43 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਜਦੋਂ ਉਹਨਾਂ ਦੀ ਸਰਕਾਰ ’ਤੇ ਕੋਵਿਡ ਪ੍ਰਬੰਧਾਂ ’ਚ ਖਾਮੀਆਂ ਦਾ ਮਾਮਲਾ ਉੱਭਰਿਆ ਸੀ ਕਈ ਮੰਤਰੀਆਂ ਨੇ ਵੀ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਸੀ ਬੋਰਿਸ ਜੌਨਸਨ ਤੋਂ ਬਾਅਦ ਸੱਤਾ ਲਿਜ ਟਰੱਸ ਨੇ ਸੰਭਾਲੀ ਪਰ ਉਹ 40 ਦਿਨਾਂ ਤੱਕ ਹੀ ਕੁਰਸੀ ’ਤੇ ਰਹੇ ਸੱਤਾਧਾਰੀ ਪਾਰਟੀ ਨੂੰ ਇਸੇ ਕਾਰਨ ਹੀ ਦੋ ਪ੍ਰਧਾਨ ਮੰਤਰੀ ਬਦਲਣੇ ਪਏ ਜਿੱਥੋਂ ਤੱਕ ਇੰਗਲੈਂਡ ਤੇ ਭਾਰਤ ਦੇ ਸਬੰਧਾਂ ਦਾ ਮਸਲਾ ਹੈ ਲੇਬਰ ਪਾਰਟੀ ਦਾ ਕਸ਼ਮੀਰ ਪ੍ਰਤੀ ਨਜ਼ਰੀਆ ਬਦਲਦਾ ਰਿਹਾ ਹੈ ਲੇਬਰ ਪਾਰਟੀ ਕਦੇ ਭਾਰਤ ਦੇ ਖਿਲਾਫ ਤੇ ਕਦੇ ਹੱਕ ’ਚ ਬੋਲਦੀ ਆਈ ਹੈ ਉਂਜ ਜਿੱਥੋਂ ਤੱਕ ਭਾਰਤ ਦੇ ਅੰਤਰਰਾਸ਼ਟਰੀ ਕੱਦ ਤੇ ਪ੍ਰਭਾਵ ਦਾ ਸਬੰਧ ਹੈ ਕੋਈ ਵੀ ਪਾਰਟੀ ਭਾਰਤ ਦੀ ਮਹੱਤਤਾ ਨੂੰ ਨਕਾਰ ਨਹੀਂ ਸਕਦੀ ਉਂਜ ਵੀ ਅੰਤਰਰਾਸ਼ਟਰੀ ਪਰਿਸਥਿਤੀਆਂ ਅਜਿਹੀਆਂ ਹਨ ਕਿ ਆਖ਼ਰਕਾਰ ਇੰਗਲੈਂਡ ਲਈ ਭਾਰਤ ਸਾਥ ਜ਼ਰੂਰੀ ਹੈ। (Conservative Party)