ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਭਰੋਸਾ ਦਿਵਉਣ ‘ਤੇ ਚੁੱਕਿਆ ਧਰਨਾ
- ਜਦੋਂ ਤੱਕ ਸੂਬਾ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਮ੍ਰਿਤਕ ਸਰੀਰਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ : ਕਸ਼ਮੀਰ ਸਿੰਘ ਗਦਾਈਆ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਨੇੜਲੇ ਪਿੰਡ ਤੁੰਗਾਂ ਅਤੇ ਹਸਨਪੁਰ ਦੇ ਵਿਚਕਾਰ ਇੱਕ ਬੇਕਾਬੂ ਟਰੈਕਟਰ ਨਾਲ ਵਾਪਰੇ ਹਾਦਸੇ ਵਿੱਚ ਦੋ ਨਰੇਗਾ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਸੀ ਅਤੇ 8 ਫੱਟੜ ਨਰੇਗਾ ਕਾਮਿਆਂ ਲਈ ਮੁਆਵਜ਼ੇ ਨੂੰ ਲੈ ਕੇ ਅੱਜ ਬੌੜਾਂ ਗੇਟ ਨਾਲ ਨਾਭਾ ਵਿਖੇ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰਾਂ ਵੱਲੋਂ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। Accident Case
ਧਰਨਾਕਾਰੀਆ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਫੌਰੀ ਤੌਰ ‘ਤੇ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਜ਼ਖਮੀ ਨਰੇਗਾ ਮਜ਼ਦੂਰਾਂ ਨੂੰ ਇੱਕ ਲੱਖ ਰੁਪਿਆ ਮੁਆਵਜ਼ਾ ਰਾਸ਼ੀ ਦੇ ਕੇ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਜ਼ਖਮੀ ਮਜ਼ਦੂਰਾਂ ਨੂੰ ਤੰਦਰੁਸਤ ਹੋਣ ਤੱਕ ਲਗਾਤਾਰ ਬਣਦੀ ਦਿਹਾੜੀ ਦਿੱਤੀ ਜਾਵੇ। Accident Case
ਇਹ ਵੀ ਪੜ੍ਹੋ: ਨਕਾਬਪੋਸਾਂ ਨੇ ਨੌਜਵਾਨ ਨੂੰ ਉਸ ਦੇ ਘਰੇ ਹੀ ਉਤਾਰਿਆ ਮੌਤ ਦੇ ਘਾਟ
ਧਰਨਾਕਾਰੀਆਂ ਵੱਲੋਂ ਸੜਕ ਜਾਮ ਕਰਨ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਐਸ.ਡੀ.ਐਮ ਨਾਭਾ ਸ੍ਰੀ ਤਰਸੇਮ ਚੰਦ ਪਹੁੰਚੇ। ਧਰਨਾਕਾਰੀਆਂ ਵੱਲੋਂ ਮੰਗ ਪੱਤਰ ਲੈਣ ਉਪਰੰਤ ਹਲਕਾ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅਤੇ ਸੰਬੰਧਤ ਮਹਿਕਮੇ ਦੇ ਮੰਤਰੀ ਨਾਲ ਗੱਲਬਾਤ ਕਰਕੇ ਪੀੜਤ ਨਰੇਗਾ ਕਾਮਿਆਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਇਸ ਮੌਕੇ ਐਸਡੀਐਮ ਨਾਭਾ ਤਰਸੇਮ ਚੰਦ ਨੇ ਕਿਹਾ ਕਿ ਕਿ ਮੇਰੇ ਵੱਲੋਂ ਸੰਬੰਧਤ ਐਕਸੀਡੈਂਟ ਕੇਸ ਸਬੰਧੀ ਕੁੱਲ ਚਾਰ ਰਿਪੋਰਟਾਂ ਵਿੱਚੋਂ ਤਿੰਨ ਰਿਪੋਰਟਾਂ ਭੇਜੀਆ ਜਾ ਚੁੱਕੀਆ ਹਨ ਤੇ ਬਾਕੀ ਰਹਿੰਦੀ ਇੱਕ ਰਿਪੋਰਟ ਵੀ ਕੱਲ੍ਹ ਭੇਜ ਦਿੱਤੀ ਜਾਵੇਗੀ। ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਵਿਸ਼ਵਾਸ ਦਿਵਾਉਣ ਉਪਰੰਤ ਧਰਨਾਕਾਰੀਆਂ ਵੱਲੋਂ ਧਰਨਾ ਚੁੱਕਿਆ ਗਿਆ।
6 ਜੁਲਾਈ ਨੂੰ ਪੰਜਾਬ ਸਰਕਾਰ ਖਿਲਾਫ ਵਿੱਢਿਆ ਜਾਵੇਗਾ ਵੱਡਾ ਸੰਘਰਸ਼
ਇਸ ਮੌਕੇ ਮ੍ਰਿਤਕ ਔਰਤਾਂ ਦੇ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਧਰਮਵੀਰ ਹਰੀਗੜ੍ਹ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਤੌਂ ਕਸ਼ਮੀਰ ਗਦਾਈਆ, ਡੈਮੋਕਰੇਟਿਕ ਮਨਰੇਗਾ ਫਰੰਟ ਪੰਜਾਬ ਤੋਂ ਰਾਜ ਕੁਮਾਰ ਕਨਸੂਹਾ,ਆਈ.ਡੀ.ਪੀ ਪੰਜਾਬ ਤੋਂ ਸੁਨੀਤਾ ਰਾਣੀ, ਰਵਿਦਾਸ ਸੇਵਾ ਸੋਸਾਇਟੀ ਨਾਭਾ ਤੋਂ ਰਾਮਧਨ ਰਾਮਗੜ, ਟਰੇਡ ਯੂਨੀਅਨ ਪੰਜਾਬ (ਏਟਕ) ਤੋਂ ਕਿਸਨ ਭੜੋ, ਡਾ.ਬੀ.ਆਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਤੋਂ ਕੁਲਵੰਤ ਸਿੰਘ ਸਰੋਏ, ਨਰੇਗਾ ਵਰਕਰ ਫਰੰਟ ਪੰਜਾਬ ਤੋਂ ਅਜੈਬ ਸਿੰਘ ਬਠੋਈ, ਸਮਾਜਿਕ ਸੰਘਰਸ਼ ਪਾਰਟੀ ਤੋਂ ਹਰਚੰਦ ਸਿੰਘ, ਡਾਕਟਰ ਅੰਬੇਦਕਰ ਪਬਲਿਕ ਵੈਲਫੇਅਰ ਸੋਸਾਇਟੀ ਪੰਜਾਬ ਤੋਂ ਗੁਰਚਰਨ ਸਿੰਘ ਚੋਧਰੀਮਾਜਰਾ, ਭਾਰਤੀ ਲੋਕਤੰਤਰ ਪਾਰਟੀ ਪੰਜਾਬ ਤੋਂ ਨਾਜਮ ਹੱਲਾ,ਬੇਗਮਪੁਰਾ ਏਕਤਾ ਦਲ ਮਲੇਰਕੋਟਲਾ ਤੋਂ ਜਸਪਾਲ ਸਿੰਘ, ਮਜ਼ਦੂਰ ਯੂਨੀਅਨ ਤੋਂ ਜਗਤਾਰ ਸਿੰਘ, ਡਾ ਬੀ ਆਰ ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਤੋਂ ਲਖਵੀਰ ਸਿੰਘ,
ਪਸ਼ੂ ਪਾਲਣ ਵਿਭਾਗ ਵੱਲੋਂ ਚਮਕੌਰ ਧਾਰੋਕੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤੋਂ ਸੁੱਚਾ ਸਿੰਘ ਕੌਲ, ਐਟੀ ਕਰੱਪਸ਼ਨ ਐਕਸ਼ਨ ਕਮੇਟੀ ਪੰਜਾਬ ਤੋਂ ਕਰਨੈਲ ਸਿੰਘ ਗੁਣੀਕੇ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਦੋਂ ਤੱਕ ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਿਤੀ 6 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਪੰਜਾਬ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਹੋਵੇਗੀ।