ਮੁਸ਼ਕਿਲ ਨਾਲ ਬਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸ਼ਾਨ੍ਹ ਨੇ ਕੀਤਾ ਅਚਾਨਕ ਪਿੱਛੋਂ ਹਮਲਾ

Raja Warring
ਮੁਸ਼ਕਿਲ ਨਾਲ ਬਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸ਼ਾਨ੍ਹ ਨੇ ਕੀਤਾ ਅਚਾਨਕ ਪਿੱਛੋਂ ਹਮਲਾ

ਜਲੰਧਰ ਵਿਖੇ ਪ੍ਰਚਾਰ ਦੌਰਾਨ ਮੀਡੀਆ ਨਾਲ ਕਰ ਰਹੇ ਸਨ ਗੱਲਬਾਤ

ਪਿਛੋਂ ਆਏ ਸਾਨ ਤੋਂ ਸੁਰੱਖਿਆ ਕਰਮਚਾਰੀਆਂ ਨੇ ਬਚਾਇਆ, ਇੱਕ ਵਿਅਕਤੀ ਦੀ ਮੁਸ਼ਕਿਲ ਨਾਲ ਬੱਚੀ ਜਾਨ

(ਅਸ਼ਵਨੀ ਚਾਵਲਾ) ਜਲੰਧਰ। ਅਵਾਰਾ ਪਸ਼ੂਆ ਨੂੰ ਲੈ ਕੇ ਵਿਧਾਨ ਸਭਾ ਵਿੱਚ ਰੌਲਾ ਗੋਲਾ ਪਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਹੀ ਸੋਮਵਾਰ ਨੂੰ ਅਵਾਰਾ ਸ਼ਾਨ੍ਹ ਦੀ ਲਪੇਟ ਵਿੱਚ ਆਉਂਦੇ-ਆਉਂਦੇ ਮਸਾਂ ਬਚੇ। ਸੁਰੱਖਿਆ ਕਰਮਚਾਰੀਆਂ ਵੱਲੋਂ ਰਾਜਾ ਵੜਿੰਗ ਨੂੰ ਇੱਕ ਪਾਸੇ ਕਰਨ ਦੇ ਨਾਲ ਹੀ ਸ਼ਾਨ੍ਹ ਨੂੰ ਇੱਕ ਪਾਸੇ ਕਰ ਦਿੱਤਾ ਅਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਤੇ ਬਚਾਅ ਹੋ ਗਿਆ। ਜੇਕਰ ਸਮੇਂ ਸਿਰ ਇੱਕ ਵਿਅਕਤੀ ਵੱਲੋਂ ਰੌਲਾ ਨਾ ਪਾਇਆ ਜਾਂਦਾ ਤਾਂ ਸ਼ਾਨ੍ਹ ਰਾਜਾ ਵੜਿੰਗ ਅਤੇ ਨਾਲ ਖੜੇ ਕਾਂਗਰਸੀਆਂ ਸਣੇ ਮੀਡੀਆ ਕਰਮਚਾਰੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਲੁੱਟ ਕੇਸ: ਪੁਲਿਸ ਨੇ 24 ਘੰਟਿਆਂ ’ਚ ਡਰਾਈਵਰ ਦੀ ਧੀ ਤੇ ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ ਕੀਤੇ

ਜਲੰਧਰ ਵਿਖੇ ਜਿਮਨੀ ਚੋਣ ਪ੍ਰਚਾਰ ਦੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਇੱਕ ਸੜਕ ’ਤੇ ਖੜੇ ਹੋ ਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਪਿਛਲੀ ਗਲੀਂ ਵਿੱਚੋਂ ਇੱਕ ਸ਼ਾਨ੍ਹ ਬਹੁਤ ਹੀ ਤੇਜ਼ੀ ਨਾਲ ਉਨ੍ਹਾਂ ਵੱਲ ਨੂੰ ਆ ਰਿਹਾ ਸੀ ਰਸਤੇ ਵਿੱਚ ਸ਼ਾਨ੍ਹ ਨੂੰ ਆਉਂਦੇ ਦੇਖ ਇੱਕ ਵਿਅਕਤੀ ਵੱਲੋਂ ਰੌਲਾ ਪਾ ਦਿੱਤਾ ਗਿਆ। ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਪਿੱਛੇ ਮੁੜ ਕੇ ਦੇਖਿਆ ਕਿ ਸਾਨ ਬਹੁਤ ਹੀ ਤੇਜ਼ੀ ਨਾਲ ਉਨਾਂ ਵੱਲ ਆ ਰਿਹਾ ਹੈ ਤਾਂ ਰਾਜਾ ਵੜਿੰਗ ਭੱਜ ਕੇ ਇੱਕ ਸਾਈਡ ਨੂੰ ਹੋ ਗਏ ਤਾਂ ਸੁਰੱਖਿਆ ਕਰਮਚਾਰੀਆਂ ਨੇ ਵੀ ਉਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ਼ਾਨ੍ਹ ਦੂਜੀ ਸਾਈਡ ਖੜੇ ਇੱਕ ਵਿਅਕਤੀ ’ਤੇ ਤਾਂ ਉਹ ਵਿਅਕਤੀ ਵੀ ਬਹੁਤ ਹੀ ਮੁਸ਼ਕਿਲ ਨਾਲ ਬੱਚਿਆ। ਇਸ ਦੌਰਾਨ ਮੌਕੇ ’ਤੇ ਭਾਜੜ ਦਾ ਮਾਹੌਲ ਵੀ ਪੈਦਾ ਹੋ ਗਿਆ ਸੀ।