ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ

ਅੰਮ੍ਰਿਤਸਰ: ਪਿੰਡ ਅਜੈਬਵਾਲੀ ਵਿੱਚ ਬਣ ਰਹੇ ਪੁੱਲ ਦੇ ਕਾਰਨ ਹੋਏ ਨੁਕਸਾਨ ਬਾਰੇ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸੱਚਰ ਨੂੰ ਜਾਣਕਾਰੀ ਦੇਂਦੇ ਹੋਏ ਪਿੰਡ ਵਾਸੀ ਤੇ ਹੇਠਾਂ ਪਾਣੀ ਦੀ ਮਾਰ ਨਾਲ ਭਰੇ ਖੇਤ ।

ਸਰਕਾਰ ਹੋਏ ਨੁਕਸਾਨ ਦਾ ਤੁਰੰਤ ਦੇਵੇ ਮੁਆਵਜ਼ਾ : ਸੱਚਰ / Amritsar News

(ਰਾਜਨ ਮਾਨ) ਅੰਮ੍ਰਿਤਸਰ। ਮਜੀਠਾ ਹਲਕੇ ਦੇ ਪਿੰਡ ਅਜੈਬਵਾਲੀ ਵਿੱਚ ਹੰਸਲੀ ਦੇ ਪੁਲ ’ਤੇ ਲੰਮੇ ਸਮੇਂ ਤੋਂ ਨਿਰਮਾਣ ਅਧੀਨ ਅਧੂਰੇ ਪੁਲ ਦੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਦਾ ਨਿਕਾਸ ਨਾਂ ਹੋਣ ਕਾਰਨ ਤਬਾਹ ਹੋ ਗਈ ਹੈ । ਰੋਹ ਵਿੱਚ ਆਏ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਦੇ ਵਿਰੱਧ ਨਾਅਰੇਬਾਜ਼ੀ ਕੀਤੀ ਤੇ ਸਬੰਧਤ ਮਹਿਕਮੇ ਤੇ ਠੇਕੇਦਾਰ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਹੁਣ ਪੰਜਾਬ ਦੀ ਲੀਚੀ ਦਾ ਸੁਆਦ ਚੱਖਣਗੇ ਵਿਦੇਸ਼ੀ

ਮੌਕੇ ’ਤੇ ਪਹੁੰਚੇ ਮਜੀਠਾ ਹਲਕੇ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਮਹਿਕਮੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੇਂ-ਸਮੇਂ ਤੋਂ ਜਾਣੂ ਕਰਵਾਉਂਦੇ ਰਹੇ ਹਾਂ ਕਿ ਠੇਕੇਦਾਰ ਤੇ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਪੁਲ ਦਾ ਨਿਰਮਾਣ ਸਹੀ ਢੰਗ ਨਾਲ ਤੇ ਸਮਾਂ ਬੰਦ ਤਰੀਕੇ ਨਾਲ ਨਹੀਂ ਹੋ ਰਿਹਾ ਤੇ ਨਾ ਹੀ ਰਾਹਗੀਰਾਂ ਵਾਸਤੇ ਕੋਈ ਬਦਲਵੇਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਅੰਮ੍ਰਿਤਸਰ: ਪਿੰਡ ਅਜੈਬਵਾਲੀ ਵਿੱਚ ਬਣ ਰਹੇ ਪੁੱਲ ਦੇ ਕਾਰਨ ਹੋਏ ਨੁਕਸਾਨ ਬਾਰੇ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸੱਚਰ ਨੂੰ ਜਾਣਕਾਰੀ ਦੇਂਦੇ ਹੋਏ ਪਿੰਡ ਵਾਸੀ ਤੇ ਹੇਠਾਂ ਪਾਣੀ ਦੀ ਮਾਰ ਨਾਲ ਭਰੇ ਖੇਤ ।

ਦੱਸਣ ਯੋਗ ਹੈ ਕਿ ਇਹ ਸੜਕ ਹਲਕੇ ਦੀ ਸਭ ਤੋ ਵੱਧ ਚੱਲ਼ਣ ਵਾਲੀ ਹੈ ਕਿਉਂਕਿ ਹਰੇਕ ਵਿਅਕਤੀ ਨੂੰ ਤਹਿਸੀਲ , ਬੀ ਡੀ ਪੀ ਓ, ਡੀ ਐਸ ਪੀ , ਥਾਣਾ ਮਜੀਠਾ , ਸਿਵਲ ਹਸਪਤਾਲ ਤੇ ਹੋਰਨਾ ਕੰਮਾਂ ਲਈ ਵੀ ਇੱਥੋਂ ਲੰਘਕੇ ਜਾਣਾ ਪੈਂਦਾ ਹੈ ਪਰ ਕੁੰਭਕਰਨੀ ਨੀਂਦ ਸੁੱਤੀ ਇਸ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ,ਇਸ ਬਾਰੇ ਪਿੰਡ ਦੇ ਅਗਾਂਹਵਧੂ ਕਿਸਾਨ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਜੇਕਰ ਅਣ ਗਹਿਲੀ ਵਰਤਣ ਵਾਲੇ ਸਬੰਧਤ ਅਧਿਕਾਰੀਆਂ ਤੇ ਠੇਕੇਦਾਰ ਵਿਰੁੱਧ ਕਾਰਵਾਈ ਨਾ ਹੋਈ ਤਾਂ ਅਸੀ ਕਿਸਾਨ ਯੂਨੀਅਨਾਂ ਦੀ ਮੱਦਦ ਨਾਲ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਇਸ ਪੁਲ਼ ’ਤੇ ਪੱਕਾ ਮੋਰਚਾ ਲਾਵਾਂਗੇ ਤੇ ਸਰਕਾਰ ਕੋਲ਼ੋਂ ਹੋਏ ਨੁਕਸਾਨ ਦੀ ਭਰਪਾਈ ਵੀ ਕਰਾਵਾਂਗੇ । ਇਸ ਮੌਕੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ । Amritsar News