ਜਵੈਲਰ ਨੂੰ ਲਾਇਆ ਚੂਨਾ, ਪੰਜ ’ਤੇ ਮਾਮਲਾ ਦਰਜ਼ | Fraud
ਨਵੀਂ ਮੁੰਬਈ (ਏਜੰਸੀ)। Fraud : ਖਾਰਘਰ ’ਚ ਮੁਲੁੰਡ ਦੇ ਇੱਕ ਜਵੈਲਰ ਨੂੰ ਸਸਤੇ ’ਚ ਸੋਨਾ ਖਰੀਦਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗਣ ਦੀ ਖ਼ਬਰ ਸਾਹਮਣੇ ਆਈ ਹੈ। ਖਾਰਘਰ ਪੁਲਿਸ ਨੇ ਪੰਜ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਲੁੰਡ ਦੇ ਜਵੈਲਰ ਰਵਿੰਦਰ ਚੌਧਰੀ (50) ਨੂੰ ਇਸ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਰਾਜ ਨਾਂਅ ਦੇ ਵਿਅਕਤੀ ਨੇ ਰਵਿੰਦਰ ਦੇ ਦੋਸਤ ਸੁਨੀਲ ਇੰਗਲੇ (51) ਨੂੰ ਸਸਤੇ ’ਚ ਸੋਨਾ ਦਿਵਾਉਣ ਦੀ ਗੱਲ ਕਹੀ ਸੀ। ਇੰਗਲੇ ਨੇ ਜਵੈਲਰ ਰਵਿੰਦਰ ਚੌਧਰੀ ਨੂੰ ਇਹ ਗੱਲ ਦੱਸੀ। ਇਸ ਦੇ ਚੱਲਦਿਆਂ ਰਵਿੰਦਰ ਚੌਧਰੀ, ਸੁਨੀਲ ਇੰਗਲੇ, ਰਤਨ ਸਿੰਘ ਰਾਠੌੜ ਅਤੇ ਇੱਕ ਹੋਰ ਵਿਅਕਤੀ ਕਾਰ ’ਤੇ ਖਾਰਘਰ ’ਚ ਪਹੁੰਚੇ ਸਨ। ਉੱਥੇ ਇੱਕ ਵਿਅਕਤੀ ਨੇ ਚੌਧਰੀ ਨਾਲ ਮੁਲਾਕਾਤ ਕਰਕੇ ਸੋਨਾ ਖਰੀਦਦਾਰੀ ਦਾ ਸੌਦਾ ਤੈਅ ਕਰਨ ਦੇ ਬਹਾਨੇ ਨਾਲ ਪਹਿਲਾਂ ਹੀ ਸਾਰੀ ਥਾਂ ਰੇਕੀ ਕਰ ਰੱਖੀ ਸੀ। (Fraud)
Also Read : ਹੁਣ ਪੰਜਾਬ ਦੀ ਲੀਚੀ ਦਾ ਸੁਆਦ ਚੱਖਣਗੇ ਵਿਦੇਸ਼ੀ
ਇਸ ਤੋਂ ਬਾਅਦ ਪੰਜ ਜਣੇ ਉੱਥੇ ਕਾਰ ’ਚ ਪੁੱਜੇ ਅਤੇ ਉੱਥੇ ਪੈਸਿਆਂ ਦਾ ਬੈਗ ਲੈ ਕੇ ਇੰਤਜ਼ਾਰ ਕਰ ਰਹੇ ਰਤਨ ਸਿੰਘ ਰਾਠੌੜ ਨੂੰ ਉਨ੍ਹਾਂ ਨੇ ਜਬਰੀ ਕਾਰ ’ਚ ਬਿਠਾ ਲਿਆ। ਕੁਝ ਹੀ ਦੇਰ ’ਚ ਜਦੋਂ ਚੌਧਰੀ ਤੇ ਰਾਠੌੜ ਦੀ ਗੱਲਬਾਤ ਹੋਈ ਤਾਂ ਜਵੈਲਰ ਚੌਧਰੀ ਨੂੰ ਆਪਣੇ ਨਾਲ ਹੋਈ ਠੱਗੀ ਦਾ ਅੰਦਾਜ਼ਾ ਹੋ ਗਿਆ। ਇਸ ਘਟਨਾ ’ਚ 13 ਲੱਖ ਰੁਪਏ ਦੀ ਨਗਦੀ ਚੋਰੀ ਹੋ ਗਈ ਸੀ। ਚੌਧਰੀ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਅਣਪਛਾਤੇ ਪੰਜ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।