ਵਿਰਾਟ ਕੋਹਲੀ ਨੂੰ ਨਹੀਂ ਮਿਲੀ ਜਗ੍ਹਾ | Team Of The Tournament
- ਭਾਰਤੀ ਟੀਮ ਦੇ ਕੁੱਲ 6 ਖਿਡਾਰੀਆਂ ਦੇ ਨਾਂਅ ਹਨ ਸ਼ਾਮਲ
ਸਪੋਰਟਸ ਡੈਸਕ। ਆਈਸੀਸੀ ਨੇ ਟੀ-20 ਵਿਸ਼ਵ ਕੱਪ 2024 ਲਈ ‘ਟੀਮ ਆਫ ਦਿ ਟੂਰਨਾਮੈਂਟ’ ਦਾ ਐਲਾਨ ਕਰ ਦਿੱਤਾ ਹੈ। ਖਿਤਾਬ ਜੇਤੂ ਭਾਰਤੀ ਟੀਮ ਦੇ ਛੇ ਖਿਡਾਰੀਆਂ ਨੂੰ ਆਈਸੀਸੀ ਨੇ ਇਸ ਟੀਮ ’ਚ ਸ਼ਾਮਲ ਕੀਤਾ ਹੈ। ਸਟਾਰ ਬੱਲੇਬਾਜ ਵਿਰਾਟ ਕੋਹਲੀ ਨੂੰ ਇਸ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਉਪ ਜੇਤੂ ਦੱਖਣੀ ਅਫਰੀਕਾ ਦੀ ਟੀਮ ਦਾ ਕੋਈ ਵੀ ਖਿਡਾਰੀ ਸਿਖਰਲੇ 11 ’ਚ ਥਾਂ ਨਹੀਂ ਬਣਾ ਸਕਿਆ ਹੈ। ਐਨਰਿਕ ਨੋਰਟੀਆ ਨੂੰ 12ਵੇਂ ਖਿਡਾਰੀ ਵਜੋਂ ਚੁਣਿਆ ਗਿਆ ਹੈ। (Team Of The Tournament)
ਬੱਲੇਬਾਜ਼…. | Team Of The Tournament
ਭਾਰਤੀ ਕਪਤਾਨ ਰੋਹਿਤ ਸ਼ਰਮਾ | Team Of The Tournament
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਵਿਸ਼ਵ ਕੱਪ ’ਚ ਆਪਣੀ ਧਮਾਕੇਦਾਰ ਬੱਲੇਬਾਜੀ ਨਾਲ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਭਾਰਤੀ ਕਪਤਾਨ ਟੂਰਨਾਮੈਂਟ ਦੇ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਅਸਟਰੇਲੀਆ ਖਿਲਾਫ ਰੋਹਿਤ ਸ਼ਰਮਾ ਨੇ 41 ਗੇਂਦਾਂ ਦਾ ਸਾਹਮਣਾ ਕਰਕੇ 92 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।
ਅਫਗਾਨੀ ਓਪਨਰ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ | Team Of The Tournament
ਅਫਗਾਨਿਸਤਾਨ ਦੇ ਓਪਨਰ ਤੇ ਵਿਕਟਕੀਪਰ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ ਨੇ ਇਬਰਾਹਿਮ ਜਦਰਾਨ ਨਾਲ ਅਫਗਾਨਿਸਤਾਨ ਲਈ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵਾਂ ਨੇ ਟੂਰਨਾਮੈਂਟ ’ਚ ਓਪਨਿੰਗ ਸਾਂਝੇਦਾਰ ਵਜੋਂ 446 ਦੌੜਾਂ ਬਣਾਈਆਂ। ਗੁਰਬਾਜ ਨੇ ਯੁਗਾਂਡਾ ਖਿਲਾਫ (76), ਨਿਊਜੀਲੈਂਡ ਖਿਲਾਫ (80), ਅਸਟਰੇਲੀਆ ਖਿਲਾਫ (60) ਤੇ ਬੰਗਲਾਦੇਸ਼ ਖਿਲਾਫ (43) ਖਿਲਾਫ ਸ਼ਾਨਦਾਰ ਪਾਰੀਆਂ ਖੇਡੀਆਂ। ਉਨ੍ਹਾਂ ਨੇ 281 ਦੌੜਾਂ ਬਣਾ ਕੇ ਟੂਰਨਾਮੈਂਟ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ।
ਵੈਸਟਇੰਡੀਜ਼ ਦੇ ਕਪਤਾਨ ਨਿਕੋਲਸ ਪੁਰਾਣ | Team Of The Tournament
ਵੈਸਟਇੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਟੂਰਨਾਮੈਂਟ ’ਚ ਵੈਸਟਇੰਡੀਜ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ। ਨਿਕੋਲਸ ਪੂਰਨ ਨੇ 98 ਦੌੜਾਂ ਦੀ ਪਾਰੀ ਨਾਲ ਅਫਗਾਨਿਸਤਾਨ ਖਿਲਾਫ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਸੀ। ਇਹ ਟੂਰਨਾਮੈਂਟ ’ਚ ਕਿਸੇ ਵੀ ਖਿਡਾਰੀ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ ਸੀ।
ਭਾਰਤੀ ਤੂਫਾਨੀ ਬੱਲੇਬਾਜ਼ ਸੂਰਿਆਕੁਮਾਰ ਯਾਦਵ | Team Of The Tournament
ਭਾਰਤ ਦੇ ਸੂਰਿਆਕੁਮਾਰ ਯਾਦਵ ਨੇ ਟੂਰਨਾਮੈਂਟ ’ਚ ਦੋ ਅਰਧ ਸੈਂਕੜੇ ਜੜੇ ਤੇ ਇੰਗਲੈਂਡ ਖਿਲਾਫ ਸੈਮੀਫਾਈਨਲ ’ਚ 47 ਦੌੜਾਂ ਦੀ ਅਹਿਮ ਪਾਰੀ ਖੇਡੀ। ਬਾਅਦ ’ਚ ਫਾਈਨਲ ਵਿੱਚ ਟੂਰਨਾਮੈਂਟ ਦਾ ਸਰਵੋਤਮ ਕੈਚ ਲੈ ਕੇ ਭਾਰਤ ਦੀ ਖਿਤਾਬੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਇਹ ਆਖਰੀ ਓਵਰ ਦੀ ਪਹਿਲੀ ਗੇਂਦ ’ਤੇ ਡੇਵਿਡ ਮਿਲਰ ਦਾ ਕੈਚ ਸੀ, ਜਿਸ ਕਾਰਨ ਦੱਖਣੀ ਅਫਰੀਕਾ ਤੋਂ ਜਿੱਤ ਖਿਸਕ ਗਈ ਤੇ ਭਾਰਤ ਨੇ ਵਿਸ਼ਵ ਕੱਪ ਆਪਣੇ ਨਾਂਅ ਕਰ ਲਿਆ।
ਇਹ ਵੀ ਪੜ੍ਹੋ : T20 World Cup 2024: ਬਾਰਬਾਡੋਸ ’ਚ ਫਸੀ ਵਿਸ਼ਵ ਚੈਂਪੀਅਨ ਭਾਰਤੀ ਟੀਮ, ਦੇਸ਼ ਪਰਤਣ ’ਚ ਦੇਰੀ! ਸਾਹਮਣੇ ਆਇਆ ਇਹ ਵੱਡਾ ਕਾਰਨ
ਆਲਰਾਊਂਡਰ… | Team Of The Tournament
ਭਾਰਤੀ ਓਪਕਪਤਾਨ ਹਾਰਦਿਕ ਪੰਡਯਾ
ਹਾਰਦਿਕ ਪੰਡਯਾ ਨੇ ਹੇਠਲੇ ਕ੍ਰਮ ’ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਦੋਂ ਟੀਮ ਨੂੰ ਉਨ੍ਹਾਂ ਦੀ ਲੋੜ ਸੀ, ਉਨ੍ਹਾਂ ਨੇ ਗੇਂਦ ਨਾਲ ਵੀ ਸਫਲਤਾ ਲਿਆਂਦੀ। ਉਨ੍ਹਾਂ ਨੇ ਫਾਈਨਲ ’ਚ ਹੇਨਰਿਕ ਕਲਾਸੇਨ ਤੇ ਡੇਵਿਡ ਮਿਲਰ ਨੂੰ ਆਊਟ ਕਰਕੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ, ਉਨ੍ਹਾਂ ਨੇ ਪਹਿਲਾਂ ਖਤਰਨਾਕ ਬੱਲੇਬਾਜ਼ ਕਲਾਸੇਨ ਦੀ ਵਿਕਟ ਲਈ ਫਿਰ ਆਖਿਰੀ ਓਵਰ ਦੀ ਪਹਿਲੀ ਗੇਂਦ ’ਤੇ ਡੇਵਿਡ ਮਿਲਰ ਨੂੰ ਆਉਟ ਕਰ ਦਿੱਤਾ।
ਭਾਰਤ ਦੇ ਅਕਸ਼ਰ ਪਟੇਲ | Team Of The Tournament
ਅਕਸ਼ਰ ਪਟੇਲ ਵੱਲੋਂ ਬੱਲੇ ਨਾਲ ਮਹੱਤਵਪੂਰਨ ਪ੍ਰਦਰਸ਼ਨ, ਟੂਰਨਾਮੈਂਟ ’ਚ ਸਭ ਤੋਂ ਵਧੀਆ ਕੈਚਾਂ ’ਚੋਂ ਇੱਕ ਫੜਿਆ। ਇਹ ਕੈਚ ਅਸਟਰੇਲੀਆ ਖਿਲਾਫ ਅਸਟਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਦਾ ਸੀ। ਉਨ੍ਹਾਂ ਨੇ ਫਾਈਨਲ ’ਚ ਸ਼ਾਨਦਾਰ 47 ਦੌੜਾਂ ਬਣਾਈਆਂ, ਜਿਸ ਨਾਲ ਵਿਰਾਟ ਕੋਹਲੀ ਨੂੰ ਬਚਣ ’ਚ ਮਦਦ ਮਿਲੀ ਤੇ ਐਂਕਰ ਦੀ ਭੂਮਿਕਾ ਨਿਭਾਈ। ਇੰਗਲੈਂਡ ਖਿਲਾਫ ਸੈਮੀਫਾਈਨਲ ’ਚ ਅਕਸ਼ਰ ਪਟੇਲ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ‘ਪਲੇਆਰ ਆਫ ਦੀ ਮੈਚ’ ਦਾ ਅਵਾਰਡ ਜਿੱਤਿਆ।
ਅਫਗਾਨੀ ਕਪਤਾਨ ਰਾਸ਼ਿਦ ਖਾਨ
ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਅਫਗਾਨਿਸਤਾਨ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ। ਉਨ੍ਹਾਂ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਟੀਮ ਨੂੰ ਸੈਮੀਫਾਈਨਲ ਤੱਕ ਪਹੁੰਚਾ ਕੇ ਇਤਿਹਾਸ ਰਚ ਦਿੱਤਾ। ਰਾਸ਼ਿਦ ਨੇ 6.17 ਦੀ ਸ਼ਾਨਦਾਰ ਇਕਾਨਮੀ ਰੇਟ ’ਤੇ ਗੇਂਦਬਾਜੀ ਕੀਤੀ ਤੇ ਟੂਰਨਾਮੈਂਟ ’ਚ 14 ਵਿਕਟਾਂ ਆਪਣੇ ਨਾਂਅ ਕੀਤੀਆਂ।
ਅਸਟਰੇਲੀਆਈ ਮਾਰਕਸ ਸਟੋਇਨਿਸ
ਮਾਰਕਸ ਸਟੋਇਨਿਸ ਟੀ-20 ਵਿਸ਼ਵ ਕੱਪ ’ਚ ਅਸਟਰੇਲੀਆ ਦੇ ਐਕਸ-ਫੈਕਟਰ ਖਿਡਾਰੀ ਸੀ। ਉਨ੍ਹਾਂ ਨੇ ਓਮਾਨ ਤੇ ਸਕਾਟਲੈਂਡ ਖਿਲਾਫ ਸ਼ਾਨਦਾਰ ਪਾਰੀਆਂ ਖੇਡੀਆਂ ਤੇ ਵਿਕਟਾਂ ਵੀ ਲਈਆਂ।
ਗੇਂਦਬਾਜ… | Team Of The Tournament
ਸਟਾਰ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ
ਜਸਪ੍ਰੀਤ ਬੁਮਰਾਹ ਨੂੰ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਵਜੋਂ ਚੁਣਿਆ ਗਿਆ। ਉਨ੍ਹਾਂ ਨੂੰ ‘ਪਲੇਅਰ ਆਫ ਦੀ ਟੂਰਨਾਮੈਂਟ’ ਚੁਣਿਆ ਗਿਆ। ਬੁਮਰਾਹ ਨੇ ਟੀ-20 ਵਿਸ਼ਵ ਕੱਪ 2024 ’ਚ 15 ਵਿਕਟਾਂ ਲਈਆਂ ਹਨ। ਉਨ੍ਹਾਂ ਦੀ ਇਕਾਨਮੀ ਰੇਟ 4.17 ਸੀ, ਜੋ ਕਿ ਟੀ-20 ਵਿਸ਼ਵ ਕੱਪ ਦੇ ਕਿਸੇ ਵੀ ਐਡੀਸ਼ਨ ’ਚ ਕਿਸੇ ਵੀ ਗੇਂਦਬਾਜ ਤੋਂ ਬਿਹਤਰ ਹੈ।
ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ
ਅਰਸ਼ਦੀਪ ਸਿੰਘ ਫਜਲਹਕ ਫਾਰੂਕੀ ਦੇ ਨਾਲ ਅੱਠ ਮੈਚਾਂ ’ਚ 17 ਵਿਕਟਾਂ ਲੈ ਕੇ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਸਨ। ਅਰਸ਼ਦੀਪ ਨੇ ਫਾਈਨਲ ’ਚ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮੈਚ ਦੇ ਅਹਿਮ ਸਮੇਂ ’ਤੇ ਕਵਿੰਟਨ ਡੀ ਕਾਕ ਦਾ ਵੱਡਾ ਵਿਕਟ ਲਿਆ ਤੇ ਫਿਰ ਸ਼ਾਨਦਾਰ 19ਵਾਂ ਓਵਰ ਸੁੱਟਿਆ, ਜਿਸ ’ਚ ਸਿਰਫ ਚਾਰ ਦੌੜਾਂ ਹੀ ਦਿੱਤੀਆਂ।
ਅਫਗਾਨੀ ਗੇਂਦਬਾਜ਼ ਫਜਲਹਕ ਫਾਰੂਕੀ | Team Of The Tournament
ਟੂਰਨਾਮੈਂਟ ’ਚ ਸਾਂਝੇ ਤੌਰ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਫਾਰੂਕੀ ਨੇ ਅਫਗਾਨਿਸਤਾਨ ਨੂੰ ਉਨ੍ਹਾਂ ਦੇ ਪਹਿਲੇ ਵਿਸ਼ਵ ਕੱਪ ਸੈਮੀਫਾਈਨਲ ’ਚ ਲਿਜਾਣ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀਆਂ 17 ਵਿਕਟਾਂ 6.31 ਦੀ ਪ੍ਰਭਾਵਸ਼ਾਲੀ ਆਰਥਿਕ ਦਰ ਨਾਲ ਆਈਆਂ ਤੇ ਖੱਬੇ ਹੱਥ ਦੇ ਤੇਜ ਗੇਂਦਬਾਜ ਨੇ ਕਈ ਮੈਚਾਂ ’ਚ ਵਿਰੋਧੀ ਟੀਮਾਂ ਨੂੰ ਸ਼ੁਰੂਆਤੀ ਝਟਕੇ ਦੇ ਕੇ ਅਫਗਾਨਿਸਤਾਨ ਨੂੰ ਮਜਬੂਤ ਸਥਿਤੀ ’ਚ ਪਹੁੰਚਾਇਆ। ਉਨ੍ਹਾਂ ਨੇ ਟੂਰਨਾਮੈਂਟ ’ਚ ਯੂਗਾਂਡਾ ਖਿਲਾਫ਼ 5/9 ਵਿਕਟਾਂ ਲਈਆਂ। ਇਹ ਉਨ੍ਹਾਂ ਦਾ ਸਭ ਤੋਂ ਵਧੀਆ ਸਪੈਲ ਸੀ।