Benefits Of Tea : ਤੁਸੀਂ ਵੀ ਚਾਹੁੰਦੇ ਹੋਵੋਗੇ ਨਾ ਕਿ ਬੱਸ ਇੱਕ ਚੀਜ਼ ਅਜਿਹੀ ਮਿਲ ਜਾਵੇ, ਜਿਸ ਨੂੰ ਲਾਉਣ ਜਾਂ ਖਾਣ-ਪੀਣ ਨਾਲ ਸਕਿੱਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇ ਹੁਣ ਲਾਉਣ ਅਤੇ ਖਾਣ ਦੀਆਂ ਚੀਜ਼ਾਂ ਦਾ ਤਾਂ ਪਤਾ ਨਹੀਂ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਚਾਹ ਬਾਰੇ ਜ਼ਰੂਰ ਦੱਸਾਂਗੇ, ਜੋ ਚਿਹਰੇ ਦੀਆਂ ਦਿੱਕਤਾਂ ਨੂੰ ਝੱਟ ਦੂਰ ਕਰ ਦੇਵੇਗੀ।
ਇਹ ਵੀ ਪੜ੍ਹੋ: ਐੱਨਟੀਏ ਨੇ ਤਿੰਨ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, ਵੇਖੋ ਪੂਰਾ ਵੇਰਵਾ
ਅਸੀਂ ਤੁਹਾਨੂੰ ਜਿਸ ਚਾਹ ਬਾਰੇ ਦੱਸਣ ਵਾਲੇ ਹਾਂ, ਉਸ ਨੂੰ ਬਣਾਉਣ ਲਈ ਤੁਹਾਨੂੰ ਚਾਹੀਦੈ ਅੱਧਾ ਚਮਚ ਸੌਂਫ, ਜੀਰਾ ਅਤੇ ਧਨੀਆ ਤੁਸੀਂ ਕਰਨਾ ਇਹ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨੇ ਸਮੱਗਰੀਆਂ ਨੂੰ ਇੱਕ ਗਲਾਸ ਪਾਣੀ ’ਚ ਭਿਉਂ ਕੇ ਰੱਖ ਦੇਣਾ ਹੈ ਅਤੇ ਫਿਰ ਸਵੇਰੇ ਉੱਠ ਕੇ ਇਸ ਨੂੰ ਛਾਣ ਕੇ ਪੀ ਲੈਣਾ ਹੈ ਪਰ ਧਿਆਨ ਰਹੇ, ਇਸ ਨੂੰ ਪੀਣ ਦਾ ਵੀ ਸਮਾਂ ਹੈ ਤੁਸੀਂ ਇਸ ਚਾਹ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀ ਸਕਦੇ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਣ ’ਚ ਵੀ ਮੱਦਦ ਕਰੇਗੀ। Benefits Of Tea
ਗਲੋ ਦੇ ਲਈ: ਜੀਰਾ, ਸੌਂਫ ਅਤੇ ਧਨੀਏ ਨਾਲ ਬਣੀ ਇਹ ਚਾਹ ਸਾਡੀ ਚਮੜੀ ਨੂੰ ਇੰਸਟੈਂਟ ਗਲੋ ਦੇਣ ’ਚ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ, ਜੋ ਵਿਸ਼ੇਸ਼ ਤੌਰ ’ਤੇ ਗਰਮੀਆਂ ਲਈ ਇੱਕਦਮ ਪਰਫੈਕਟ ਸਮਰ ਡ੍ਰਿੰਕ ਹੈ ਇਸ ਦੇ ਨਾਲ ਇਹ ਸਾਡੀ ਬਾਡੀ ਨੂੰ ਡਿਟਾਕਸ ਕਰਨ ’ਚ ਵੀ ਲਾਭਦਾਇਕ ਹੁੰਦੀ ਹੈ।
ਐਂਟੀਸੈਪਟਿਕ ਵਾਂਗ ਕਰਦੀ ਹੈ ਕੰਮ: ਇਨ੍ਹਾਂ ਤਿੰਨਾਂ ਚੀਜਾਂ ਨਾਲ ਬਣੀ ਇਹ ਚਾਹ ਮਿਨਰਲ ਅਤੇ ਵਿਟਾਮਿਨਸ ਦੇ ਖਜ਼ਾਨੇ ਤੋਂ ਘੱਟ ਨਹੀਂ ਹੈ ਇਨ੍ਹਾਂ ਦੀ ਐਂਟੀਸੈਪਟਿਕ ਪ੍ਰਾਪਰਟੀ ਸਾਡੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੰਮ ਕਰਦੀ ਹੈ ਨਾਲ ਹੀ ਜੀਰੇ ਵਾਲੇ ਪਾਣੀ ’ਚ ਪੋਟੇਸ਼ੀਅਮ, ਕੈਲਸ਼ੀਅਮ ਅਤੇ ਮੈਂਗਨੀਜ਼ ਹੁੰਦੀ ਹੈ, ਹਾਰਮੋਨ ਨੂੰ ਬੈਲੇਂਸ ਕਰਨ ਅਤੇ ਆਕਸੀਜ਼ਨ ਲੈਵਲ ਨੂੰ ਮੈਂਟੇਨ ਕਰਦਾ ਹੈ, ਜੋ ਚਮੜੀ ਨੂੰ ਹੈਲਦੀ ਗਲੋ ਦੇਣ ਦਾ ਕੰਮ ਕਰਦੇ ਹਨ।
ਐਕਸਟ੍ਰਾ ਤੇਲ : ਤੁਹਾਡੇ ’ਚੋਂ ਜਿਨ੍ਹਾਂ ਦੀ ਚਮੜੀ ਤੇਲ ਵਾਲੀ ਹੈ, ਉਨ੍ਹਾਂ ਨੂੰ ਰੋਜ਼ ਸਵੇਰੇ ਇਹ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਇਸ ਚਾਹ ’ਚ ਮੌਜੂਦ ਧਨੀਆ ਧੁੱਪ ਅਤੇ ਪਸੀਨੇ ਕਾਰਨ ਚਿਹਰੇ ’ਤੇ ਜੰਮਣ ਵਾਲੇ ਤੇਲ ਨੂੰ ਹਟਾਉਣ ਦਾ ਕੰਮ ਕਰਦਾ ਹੈ ਅਤੇ ਨਾਲ ਹੀ ਫੇਸ ’ਤੇ ਬਣਨ ਵਾਲੇ ਐਕਸਟ੍ਰਾ ਤੇਲ ਨੂੰ ਵੀ ਸਾਫ ਕਰਨ ’ਚ ਮੱਦਦ ਕਰਦਾ ਹੈ। (ਡੈਸਕ)