IND Vs SA Final : ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਕੀਤਾ

IND Vs SA Final

ਬਾਰਬਾਡੋਸ । IND Vs SA Final ਵਿਸ਼ਵ ਕੱਪ ਫਾਈਨਲ ਵਿੱਚ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਕਿਹਾ ਕਿ ਜੇਕਰ ਉਹ ਜਿੱਤ ਜਾਂਦੇ ਤਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ। ਭਾਰਤ ਅਤੇ ਦੱਖਣੀ ਅਫਰੀਕਾ ਨੇ ਆਪਣੀਆਂ ਟੀਮਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।

ਵਿਸ਼ਵ ਕੱਪ 2024 ਦੌਰਾਨ ਮੀਂਹ ਦਾ ਅਸਰ | IND Vs SA Final

ਬਾਰਬਾਡੋਸ ਦੇ ਮੈਦਾਨ ’ਤੇ ਇਸ ਵਿਸ਼ਵ ਕੱਪ ’ਚ ਕਾਫੀ ਮੈਚ ਖੇਡੇ ਗਏ ਹਨ। ਇਸ ਮੈਦਾਨ ’ਤੇ ਮੀਂਹ ਕਾਰਨ 8 ਮੈਚ ਪ੍ਰਭਾਵਿਤ ਹੋਏ ਹਨ। ਇਸ ਮੈਦਾਨ ’ਤੇ ਮੀਂਹ ਦੌਰਾਨ 4 ਮੈਚਾਂ ਦਾ ਨਤੀਜਾ ਤਾਂ ਡੀਐੱਲਐੱਸ ਨਿਯਮ ਤਹਿਤ ਕੱਢਿਆ ਗਿਆ ਹੈ ਤੇ 4 ਹੀ ਮੈਚ ਇਸ ਮੈਦਾਨ ’ਤੇ ਮੀਂਹ ਕਾਰਨ ਪ੍ਰਭਾਵਿਤ ਹੋ ਕੇ ਬੇਨਤੀਜਾ ਨਿਕਲੇ ਹਨ। ਅੱਜ ਵਾਲਾ ਫਾਈਨਲ ਮੁਕਾਬਲਾ ਇਸ ਜਗ੍ਹਾ ’ਤੇ 9ਵਾਂ ਮੁਕਾਬਲਾ ਹੋਵੇਗਾ। ਜਿਹੜਾ ਕਿ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। (Barbados Weather)

ਹੁਣ ਮੌਸਮ ਕਿਵੇਂ, 5 AM ਸਵੇਰੇ | Barbados Weather

ਫਿਲਹਾਲ ਬਾਰਬਾਡੋਸ ’ਚ ਅਜੇ ਸਵੇਰੇ ਦੇ 5 ਵਜੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਮੀਂਹ ਪਿਛਲੇ 4 ਘੰਟਿਆਂ ਤੋਂ ਰੂਕਿਆ ਹੋਇਆ ਹੈ ਤੇ ਬੱਦਲ ਵੀ ਸਾਫ ਹੋਣੇ ਸ਼ੁਰੂ ਹੋ ਗਏ ਹਨ। ਤਾਪਮਾਨ ਫਿਲਹਾਲ 27 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ।

ਹੁਣ ਮੌਸਮ ਕਿਵੇਂ, ਸਵੇਰ ਦੇ 6 AM

ਹੁਣ ਬਾਰਬਾਡੋਸ ’ਚ ਫਿਲਹਾਲ ਸਵੇਰੇ ਦੇ 6 ਵਜੇ ਹਨ। ਐਕਯੂ ਮੌਸਮ ਦੇ ਅਨੁਸਾਰ, ਬਾਰਿਸ਼ ਬਿਲਕੁਲ ਨਹੀਂ ਹੋ ਰਹੀ ਹੈ ਤੇ ਅਸਮਾਨ ਸਾਫ ਹੈ। ਸੂਰਜ ਵੀ ਨਿਕਲ ਗਿਆ ਹੈ। ਤਾਪਮਾਨ 28 ਡਿਗਰੀ ਸੈਲਸੀਅਸ ਹੈ।