Shafali Verma ਨੇ ਸਿਰਫ 194 ਗੇਂਦਾਂ ’ਤੇ ਦੂਹਰਾ ਸੈਂਕੜਾ ਠੋਕਿਆ
(ਏਜੰਸੀ) ਚੇੱਨਈ। ਭਾਰਤ ਦੀ ਵਿਸਫੋਟਕ ਓਪਨਰ ਬੱਲੇਬਾਜ਼ ਸੈਫਾਲੀ ਵਰਮਾ ਸ਼ੁੱਕਰਵਾਰ ਨੂੰ ਦੱਖਣੀ ਅਫ਼ਰੀਕਾ ਖਿਲਾਫ ਚੱਲੇ ਰਹੇ ਟੈਸਟ ਮੈਚ ਦੇ ਪਹਿਲੇ ਦਿਨ ਸਭ ਤੋਂ ਤੇਜ਼ ਦੂਹਰਾ ਸੈਂਕੜਾ ਲਗਾਇਆ ਹੈ। ਉਸ ਨੇ ਆਸਟਰੇਲੀਆ ਦੀ ਐਨਾਬੇਲ ਸਦਰਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ। 20 ਸਾਲਾ ਸੈਫਾਲੀ ਵਰਮਾ ਨੇ ਸਿਰਫ 194 ਗੇਂਦਾਂ ’ਤੇ ਆਪਣਾ ਦੂਹਰਾ ਸੈਂਕੜਾ ਠੋਕਿਆ। Shafali Verma
ਇਹ ਵੀ ਪੜ੍ਹੋ: ਖੁਸ਼ਖਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ ਤੇ ਗਰੀਬ ਪਰਿਵਾਰਾਂ ਮਿਲੇਗਾ ਮੁਫ਼ਤ ਸਿਲੰਡਰ
ਆਸਟਰੇਲੀਆ ਦੀ ਖਿਡਾਰਨ ਸਦਰਲੈਂਡ ਨੇ ਇਸ ਸਾਲ ਦੀ ਸ਼ੁਰੂਆਤ ’ਚ ਦੱਖਣੀ ਅਫ਼ਰੀਕਾ ਖਿਲਾਫ਼ 248 ਗੇਂਦਾਂ ’ਤੇ ਦੂਹਰਾ ਸੈਂਕੜਾ ਬਣਾਇਆ ਸੀ। ਸੈਫਾਲੀ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਤੋਂ ਬਾਅਦ ਲਗਭਗ 22 ਸਾਲਾਂ ਦੇ ਲੰਮੇ ਸਮੇਂ ਬਾਅਦ ਟੈਸਟ ਕਿ੍ਰਕਟ ’ਚ ਦੂਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਭਾਰਤੀ ਖਿਡਾਰਨ ਬਣੀ। ਮਿਤਾਲੀ ਨੇ ਅਗਸਤ 2002 ’ਚ ਟਾਨਟਨ ’ਚ ਇੰਗਲੈਂਡ ਖਿਲਾਫ ਡਰਾਅ ਹੋਏ ਦੂਜੇ ਟੈਸਸ ਮੈਚ ਦੌਰਾਨ 407 ਗੇਂਦਾਂ ’ਤੇ 214 ਦੌੜਾਂ ਬਣਾਈਆਂ ਸਨ। ਸੈਫਾਲੀ ਵਰਮਾ ਨੇ ਆਪਣੀ ਹਮਲਾਵਰ ਪਾਰੀ ’ਚ 23 ਚੌਕੇ ਅਤੇ 8 ਛੱਕੇ ਲਗਾਏ ਉਸ ਨੇ ਡੇਲਮੀ ਟਕਰ ਖਿਲਾਫ ਲਗਾਤਾਰ ਦੋ ਛੱਕੇ ਲਗਾਉਣ ਤੋਂ ਬਾਅਦ ਇਕ ਦੌੜ ਲੈ ਕੇ ਆਪਣਾ ਦੂਹਰਾ ਸੈਂਕੜਾ ਪੂਰਾ ਕੀਤਾ। ਉਹ 197 ਗੇਂਦਾਂ ’ਚ 205 ਦੌੜਾਂ ਬਣਾ ਕੇ ਰਨ ਆਊਟ ਹੋਈ।