India vs England : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ

India vs England
India vs England : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ

India vs England : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ

(ਸਪੋਰਟਸ ਡੈਸਕ) ਗੁਆਨਾ। India vs England ਭਾਰਤ ਅਤੇ ਇੰਗਲੈਂਡ ਦਰਮਿਆਨ ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਵੀਰਵਾਰ ਨੂੰ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਭਾਰਤ ਪਹਿਲਾਂ ਬੱਲੇਬਾਜ਼ੀ ਕਰੇਗਾ। ਹਾਲਾਂਕਿ ਸਵੇਰੇ ਤੋਂ ਮੀਂਹ ਪੈ ਰਿਹਾ ਹੈ ਜਿਸ ਕਾਰਨ ਮੈਦਾਨ ਗਿਲਾ ਹੋਣ ਕਾਰਨ ਟਾਸ ’ਚ ਦੇਰੀ ਜ਼ਰੂਰ ਹੋਈ ਹੈ। ਸ਼ਾਨਦਾਰ ਫਾਰਮ ’ਚ ਚੱਲ ਰਹੇ ਕਪਤਾਨ ਰੋਹਿਤ ਸ਼ਰਮਾ ਤੋਂ ਇੱਕ ਵਾਰ ਫਿਰ ਟੀਮ ਨੂੰ ਵੱਡੀ ਪਾਰੀ ਦੀ ਉਮੀਦ ਹੈ।

ਭਾਰਤੀ ਟੀਮ ਟੀ-20 ਵਿਸ਼ਵ ਕੱਪ ’ਚ ਹਾਲੇ ਤੱਕ ਆਪਣਾ ਕੋਈ ਵੀ ਮੁਕਾਬਲਾ ਨਹੀਂ ਹਾਰੀ ਹੈ। ਇਸ ਟੂਰਨਾਮੈਂਟ ’ਚ ਭਾਰਤ ਨੇ ਪਾਕਿਸਤਾਨ ਤੇ ਅਸਟਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾਇਆ ਹੈ। ਭਾਰਤੀ ਗੇਂਦਬਾਜਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਲੇਬਾਜਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਤੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਅਰਸ਼ਦੀਪ ਨੇ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ।

ਦੂਜੇ ਪਾਸੇ ਇੰਗਲੈਂਡ ਦੀ ਗੱਲ ਕਰੀਏ ਤਾਂ ਉਸ ਤੇ ਚੋਟੀ ਦੇ ਬੱਲੇਬਾਜ਼ ਸ਼ਾਨਦਾਰ ਫਾਰਮ ’ਚ ਹਨ। ਬੱਲੇਬਾਜ ਜੋਸ ਬਟਲਰ ਨੇ ਅਮਰੀਕਾ ਸਾਹਮਣੇ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 9.4 ਓਵਰਾਂ ’ਚ ਹੀ ਜਿੱਤ ਦਰਜ ਕਰ ਲਈ। ਓਮਾਨ ਸਾਹਮਣੇ 47 ਦੌੜਾਂ ਦੇ ਟੀਚੇ ਦਾ ਪਿੱਛਾ 19 ਗੇਂਦਾਂ ’ਚ ਕਰ ਲਿਆ ਸੀ। ਭਾਰਤ ਤੇ ਇੰਗਲੈਂਡ ਦਰਮਿਆਨ ਇਹ ਸੈਮੀਫਾਈਨਲ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ। ਜੋ ਵੀ ਟੀਮ ਇਸ ਮੁਕਾਬਲੇ ਨੂੰ ਜਿੱਤੇਗੀ ਉਸ ਦਾ ਫਾਈਨਲ ’ਚ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। India vs England

ਟੀ 20 ’ਚ ਭਾਰਤ ਦਾ ਪੱਲਾ ਭਾਰੀ | India vs England

ਭਾਰਤ ਤੇ ਇੰਗਲੈਂਡ ਵਿਚਕਾਰ ਟੀ20 ਕੌਮਾਂਤਰੀ ’ਚ ਕੁਲ 23 ਮੁਕਾਬਲੇ ਖੇਡੇ ਗਏ ਹਨ, ਜਿਸ ਵਿੱਚੋਂ ਭਾਰਤ ਨੇ 12 ਜਿੱਤੇ ਹਨ ਤੇ ਇੰਗਲੈਂਡ ਦੀ ਟੀਮ 11 ਮੈਚਾਂ ’ਚ ਜਿੱਤੀ ਹੈ, ਜੇਕਰ ਦੋਵਾਂ ਟੀਮਾਂ ਦੇ ਟੀ20 ਵਿਸ਼ਵ ਕੱਪ ਦੇ ਅੰਕੜਿਆਂ ਵੱਲ ਵੇਖਿਏ ਤਾਂ ਦੋਵਾਂ ਟੀਮਾਂ ’ਚ ਕੁਲ 4 ਮੈਚ ਖੇਡੇ ਗਏ ਹਨ, ਜਿਸ ਵਿੱਚ 2 ਮੈਚ ਭਾਰਤ ਨੇ ਜਿੱਤੇ ਹਨ ਤੇ 2 ਹੀ ਮੈਚ ਇੰਗਲੈਂਡ ਦੀ ਟੀਮ ਨੇ ਜਿੱਤੇ ਹਨ। ਕੁੱਲ ਮਿਲਾ ਕੇ ਭਾਰਤੀ ਟੀਮ ਦਾ ਪੱਲਾ ਭਾਰੀ ਹੈ। (India vs England)

ਖਿਡਾਰੀਆਂ ’ਤੇ ਇੱਕ ਨਜ਼ਰਾਂ… | India vs England

  • ਕਪਤਾਨ ਰੋਹਿਤ ਸ਼ਰਮਾ ਭਾਰਤ ਵੱਲੋਂ ਟਾਪ ਸਕੋਰਰ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੂਰਨਾਮੈਂਟ ’ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ ਹਨ, ਉਨ੍ਹਾਂ ਪਿਛਲੇ ਮੁਕਾਬਲੇ ’ਚ ਅਸਟਰੇਲੀਆ ਖਿਲਾਫ ਸ਼ਾਨਦਾਰ 92 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਨੇ ਕੁਲ ਮਿਲਾ ਕੇ 192 ਦੌੜਾਂ ਬਣਾਈਆਂ ਹਨ।
  • ਸੂਰਿਆਕੁਮਾਰ ਯਾਦਵ : ਭਾਰਤ ਦੇ 360 ਡਿਗਰੀ ਸੂਰਿਆਕੁਮਾਰ ਯਾਦਵ ਇਸ ਵਿਸ਼ਵ ਕੱਪ ’ਚ ਸ਼ਾਨਦਾਰ ਫਾਰਮ ’ਚ ਹਨ। ਉਨ੍ਹਾਂ ਨੇ ਅਫਗਾਨਿਸਤਾਨ ਤੇ ਅਮਰੀਕਾ ਖਿਲਾਫ 2 ਅਰਧ ਸੈਂਕੜੇ ਜੜੇ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 6 ਮੈਚਾਂ ’ਚ 149 ਦੌੜਾਂ ਬਣਾਈਆਂ ਹਨ। ਆਪਣੇ ਅਨੋਖੇ ਸ਼ਾਟਾਂ ਨਾਲ ਉਹ ਕਿਸੇ ਵੀ ਟੀਮ ਦੀ ਗੇਂਦਬਾਜੀ ਨੂੰ ਪਰੇਸ਼ਾਨ ਕਰ ਸਕਦੇ ਹਨ।
  • ਕੁਲਦੀਪ ਯਾਦਵ : ਵੈਸਟਇੰਡੀਜ ਦੀ ਮੁਸ਼ਕਲ ਪਿੱਚ ’ਤੇ ਕੁਲਦੀਪ ਯਾਦਵ ਭਾਰਤ ਲਈ ਟਰੰਪ ਦਾ ਕਾਰਡ ਬਣ ਰਹੇ ਹਨ। ਜਦੋਂ ਤੋਂ ਕੁਲਦੀਪ ਟੀਮ ’ਚ ਸ਼ਾਮਲ ਹੋਏ ਹਨ, ਉਨ੍ਹਾਂ ਨੇ ਵਿਰੋਧੀ ਟੀਮ ਦੇ ਮੱਧਕ੍ਰਮ ਨੂੰ ਤਬਾਹ ਕਰ ਦਿੱਤਾ ਹੈ। ਕੁਲਦੀਪ ਨੇ ਇਸ ਵਿਸ਼ਵ ਕੱਪ ਦੇ 3 ਮੈਚਾਂ ’ਚ ਹੁਣ ਤੱਕ 7 ਵਿਕਟਾਂ ਲਈਆਂ ਹਨ। ਕੁਲਦੀਪ ਦੀ ਗੁਗਲੀ ਪੜ੍ਹਨਾ ਬੱਲੇਬਾਜ ਲਈ ਸਭ ਤੋਂ ਔਖਾ ਕੰਮ ਹੈ। ਗੁਆਨਾ ਦੀ ਪਿੱਚ ਵੀ ਸਪਿਨਰਾਂ ਨੂੰ ਮਦਦ ਦੇ ਰਹੀ ਹੈ। ਅਜਿਹੇ ’ਚ ਇੰਗਲਿਸ਼ ਬੱਲੇਬਾਜ ਲਈ ਕੁਲਦੀਪ ਦੀ ਗੇਂਦ ਨੂੰ ਖੇਡਣਾ ਮੁਸ਼ਕਿਲ ਹੋਵੇਗਾ।
ਇਹ ਵੀ ਪੜ੍ਹੋ : Afghanistan vs South Africa: ਦੱਖਣੀ ਅਫਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ’ਚ, ਅਫਗਾਨਿਸਤਾਨ ਨੂੰ ਹਰਾਇਆ

ਇੰਗਲੈਂਡ ਦੇ ਖਿਡਾਰੀਆਂ ’ਤੇ ਨਜ਼ਰਾਂ…

  1. ਜੋਸ ਬਟਲਰ : ਇੰਗਲਿਸ਼ ਕਪਤਾਨ ਦਾ ਭਾਰਤ ਖਿਲਾਫ ਸ਼ਾਨਦਾਰ ਰਿਕਾਰਡ ਹੈ। ਆਪਣੇ ਵੱਡੇ ਛੱਕਿਆਂ ਨਾਲ ਬਟਲਰ ਕਿਸੇ ਵੀ ਟੀਮ ਨੂੰ ਗੋਡਿਆਂ ਤੱਕ ਲਿਆ ਸਕਦੇ ਹਨ। ਅਮਰੀਕਾ ਖਿਲਾਫ ਖੇਡੇ ਗਏ ਆਖਰੀ ਮੈਚ ’ਚ ਉਨ੍ਹਾਂ ਨੇ ਸਪਿਨਰ ਹਰਪ੍ਰੀਤ ’ਤੇ ਲਗਾਤਾਰ 5 ਛੱਕੇ ਜੜੇ ਸਨ। ਇਸ ਵਿਸ਼ਵ ਕੱਪ ਦੀਆਂ 6 ਪਾਰੀਆਂ ’ਚ ਬਟਲਰ ਨੇ 48 ਦੀ ਔਸਤ ਨਾਲ 191 ਦੌੜਾਂ ਬਣਾਈਆਂ ਹਨ।
  2. ਆਦਿਲ ਰਾਸ਼ਿਦ : ਇੰਗਲਿਸ਼ ਲੈੱਗ ਸਪਿਨਰ ਆਦਿਲ ਇਸ ਸਮੇਂ ਟਾਪ ਫਾਰਮ ’ਚ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 7 ਮੈਚਾਂ ’ਚ 9 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਓਮਾਨ ਖਿਲਾਫ 11 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਇੰਗਲੈਂਡ ਨੇ ਓਮਾਨ ਨੂੰ 47 ਦੌੜਾਂ ’ਤੇ ਆਲਆਊਟ ਕਰ ਦਿੱਤਾ। ਇਹ ਮੈਚ ਇੰਗਲੈਂਡ ਲਈ ਇਸ ਵਿਸ਼ਵ ਕੱਪ ਦਾ ਅਹਿਮ ਮੈਚ ਸੀ।

ਪਿਛਲਾ ਮੁਕਾਬਲਾ : ਬਟਲਰ-ਹੇਲਸ ਨੇ ਤੋੜਿਆ ਭਾਰਤ ਦਾ ਸੁਪਨਾ | India vs England

ਐਡੀਲੇਡ ਦੇ ਮੈਦਾਨ ’ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੇ 20 ਓਵਰਾਂ ’ਚ 168 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਲਈ ਹਾਰਦਿਕ ਪੰਡਯਾ (63 ਦੌੜਾਂ) ਤੇ ਸੂਰਿਆਕੁਮਾਰ ਯਾਦਵ (50) ਨੇ ਅਰਧ ਸੈਂਕੜੇ ਜੜੇ। ਜਵਾਬੀ ਪਾਰੀ ’ਚ ਇੰਗਲੈਂਡ ਦੇ ਸਲਾਮੀ ਬੱਲੇਬਾਜਾਂ ਨੇ 16 ਓਵਰਾਂ ’ਚ 169 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਕਪਤਾਨ ਜੋਸ ਬਟਲਰ ਨੇ ਨਾਬਾਦ 80 ਤੇ ਐਲੇਕਸ ਹੇਲਸ ਨੇ ਨਾਬਾਦ 86 ਦੌੜਾਂ ਬਣਾਈਆਂ। ਦੋਵਾਂ ਨੇ 96 ਗੇਂਦਾਂ ’ਤੇ 170 ਦੌੜਾਂ ਦੀ ਅਟੁੱਟ ਸ਼ੁਰੂਆਤੀ ਸਾਂਝੇਦਾਰੀ ਕੀਤੀ। ਭਾਰਤੀ ਗੇਂਦਬਾਜੀ ਇੱਥੇ ਬੇਅਸਰ ਨਜਰ ਆਈ। ਕੋਈ ਵੀ ਗੇਂਦਬਾਜ ਵਿਕਟ ਨਹੀਂ ਲੈ ਸਕਿਆ ਤੇ ਭਾਰਤ ਇਹ ਮੈਚ 10 ਵਿਕਟਾਂ ਨਾਲ ਹਾਰ ਗਿਆ। (India vs England)

ਮੌਸਮ ਸਬੰਧੀ ਜਾਣਕਾਰੀ | India vs England

India vs England

ਵੈਸਟਇੰਡੀਜ਼ ਦੇ ਪ੍ਰੋਵੀਡੇਂਟ ਮੈਦਾਨ ਗੁਆਨਾ ’ਚ ਸੈਮੀਫਾਈਨਲ ਵਾਲੇ ਦਿਨ ਕਾਫੀ ਮੀਂਹ ਦੀ ਸੰਭਾਵਨਾ ਹੈ। ਇਸ ਮੈਦਾਨ ’ਤੇ 70 ਫੀਸਦੀ ਤੱਕ ਮੀਂਹ ਦੀ ਸੰਭਾਵਨਾ ਹੈ। ਦਿਨ ਭਰ ਬੱਦਲ ਵੀ ਛਾਏ ਰਹਿਣਗੇ। ਇਸ ਤੋਂ ਇਲਾਵਾ ਸੈਮੀਫਾਈਨਲ ਵਾਲੇ ਦਿਨ ਇਸ ਜਗ੍ਹਾ ’ਤੇ 28 ਫੀਸਦੀ ਤੱਕ ਤੂਫਾਨ ਦੀ ਵੀ ਸੰਭਾਵਨਾ ਹੈ। ਜੇਕਰ ਮੈਚ ਰੱਦ ਹੁੰਦਾ ਹੈ ਤਾਂ ਭਾਰਤੀ ਟੀਮ ਗਰੁੱਪ ’ਚ ਸਿਖਰ ’ਤੇ ਰਹਿਣ ਕਰਕੇ ਸਿੱਧਾ ਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਨਾਲ ਖੇਡੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | India vs England

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ।

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ, ਜੌਨੀ ਬੇਅਰਸਟੋ, ਮੋਇਨ ਅਲੀ (ਓਪ ਕਪਤਾਨ), ਲਿਆਮ ਲਿਵਿੰਗਸਟੋਨ, ਹੈਰੀ ਬਰੂਕ, ਸੈਮ ਕੁਰਾਨ/ਰੀਸ ਟੋਪਲੇ, ਜੋਫਰਾ ਆਰਚਰ, ਆਦਿਲ ਰਾਸ਼ਿਦ, ਕ੍ਰਿਸ ਜੌਰਡਨ, ਮਾਰਕ ਵੁੱਡ।