ਇਹ ਸੱਤ Solar Trees ਸਾਲਾਨਾ 52 ਹਜ਼ਾਰ ਯੂਨਿਟ ਪੈਦਾ ਕਰਨਗੇ : ਈਟੀਓ
ਪਟਿਆਲਾ (ਸੱਚ ਕਹੂੰ ਨਿਊਜ਼)। Solar Trees : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਪਟਿਆਲਾ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ’ਤੇ 5 ਕਿਲੋਵਾਟ ਦੇ ਸੱਤ ਸੋਲਰ ਦਰੱਖਤ (ਕੁੱਲ ਸਮਰੱਥਾ 35 ਕਿਲੋਵਾਟ) ਚਾਲੂ ਕਰਨ ਦੀ ਵਿਲੱਖਣ ਪਹਿਲਕਦਮੀ ਕੀਤੀ ਹੈ। ਇਸ ਪ੍ਰੋਜੈਕਟ ਦਾ ਅੱਜ ਉਦਘਾਟਨ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੱਤ ਸੋਲਰ ਟਰੀ (ਦਰੱਖਤ) ਵਿੱਚੋਂ, ਇੱਕ ਸੋਲਰ ਦਰੱਖਤ ਪੀਐਸਪੀਸੀਐਲ ਦੇ ਹੈੱਡ ਆਫ਼ਿਸ ਵਿੱਚ ਅਤੇ ਬਾਕੀ ਛੇ ਸੋਲਰ ਦਰੱਖਤ ਪਟਿਆਲਾ ਵਿੱਚ ਪੀਐਸਪੀਸੀਐਲ ਦੀਆਂ ਪਾਵਰ ਕਾਲੋਨੀਆਂ ਵਿੱਚ ਲਾਏ ਗਏ ਹਨ।
ਸੋਲਰ ਦਰੱਖਤ ਨਵੀਨਤਾਕਾਰੀ ਢਾਂਚੇ ਹਨ ਜੋ ਰੁੱਖਾਂ ਵਰਗੇ ਦਿਖਾਈ ਦਿੰਦੇ ਹੋਏ ਸੂਰਜੀ ਊਰਜਾ ਦਾ ਉਪਯੋਗ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀਐਸਪੀਸੀਐਲ ਦੀਆਂ ਇਮਾਰਤਾਂ ’ਤੇ 31 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਟੈਂਡਰਿੰਗ ਪ੍ਰਕਿਰਿਆ ਜਾਰੀ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਸੋਲਰ ਦਰੱਖਤ ਸਾਫ਼ ਅਤੇ ਨਵਿਆਉਣ ਯੋਗ ਊਰਜਾ ਸਰੋਤ ਪ੍ਰਦਾਨ ਕਰਦੇ ਹਨ, ਜੋ ਜੀਵਾਸ਼ਮ ਈਂਧਨ ‘ਤੇ ਨਿਰਭਰਤਾ ਘਟਾਉਂਦੇ ਹਨ ਅਤੇ ਗ੍ਰੀਨ ਹਾਊਸ ਗੈਸ ਨਿਕਾਸ ਨੂੰ ਘਟਾਉਂਦੇ ਹਨ। ਉਨਾਂ ਕਿਹਾ ਕਿ ਇਹ ਸੋਲਰ ਦਰੱਖਤ ਸਾਲਾਨਾ ਲਗਭਗ 52,000 ਯੂਨਿਟ ਬਿਜਲੀ ਪੈਦਾ ਕਰਨਗੇ, ਜੋ ਸਾਲਾਨਾ ਲਗਭਗ 41 ਟਨ ਕਾਰਬਨ ਡਾਈਆਕਸਾਈਡ ਨਿਕਾਸ ਨੂੰ ਬਚਾ ਸਕਦੇ ਹਨ ਜੋ ਕਿ 32 ਸੋਖਣ ਦੇ ਮਾਮਲੇ ਵਿੱਚ ਲਗਭਗ 1015 ਪੂਰੀ ਤਰਾਂ ਵਿਕਸਤ ਰੁੱਖਾਂ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸੋਲਰ ਦਰੱਖਤ ਰਵਾਇਤੀ ਸੋਲਰ ਪੈਨਲਾਂ ਦੇ ਮੁਕਾਬਲੇ ਘੱਟ ਜ਼ਮੀਨੀ ਜਗਾ ਲੈਂਦੇ ਹਨ, ਜੋ ਉਨਾਂ ਨੂੰ ਸ਼ਹਿਰੀ ਵਾਤਾਵਰਣ ਅਤੇ ਸੀਮਤ ਜਗਾ ਵਾਲੇ ਖੇਤਰਾਂ ਲਈ ਆਦਰਸ਼ ਬਣਾਉਂਦਾ ਹੈ ਉੱਚੇ ਸੋਲਰ ਪੈਨਲ ਵਧੇਰੇ ਧੁੱਪ ਨੂੰ ਕੈਪਚਰ ਕਰ ਸਕਦੇ ਹਨ, ਜ਼ਮੀਨੀ ਪੱਧਰ ‘ਤੇ ਮੌਜੂਦ ਪਰਛਾਵਿਆਂ ਅਤੇ ਰੁਕਾਵਟਾਂ ਤੋਂ ਬਚ ਸਕਦੇ ਹਨ। (Solar Trees)
ਇਸ ਮੌਕੇ ਇੰਜ. ਬਲਦੇਵ ਸਿੰਘ ਸਰਾਂ ਸੀ ਐਮਡੀ ਪੀਐਸਪੀਸੀਐਲ, ਇੰਜ. ਡੀਪੀਐਸ ਗਰੇਵਾਲ ਡਾਇਰੈਕਟਰ ਡਿਸਟ੍ਰੀਬਿਊਸ਼ਨ, ਇੰਜ. ਪਰਮਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਇੰਜ. ਰਵਿੰਦਰ ਸਿੰਘ ਸੈਣੀ ਡਾਇਰੈਕਟਰ ਕਮਰਸ਼ੀਅਲ, ਸੀਏ. ਐਸ ਕੇ ਬੇਰੀ ਡਾਇਰੈਕਟਰ ਫਾਈਨਾਂਸ, ਸ. ਜਸਬੀਰ ਸਿੰਘ ਸੂਰ ਸਿੰਘ ਡਾਇਰੈਕਟਰ ਐਡਮਿਨ ਵੀ ਮੌਜੂਦ ਸਨ।