ਦੇਸ਼ ਦੇ ਉੱਤਰੀ ਸੂਬੇ ਭਿਆਨਕ ਗਰਮੀ ਨਾਲ ਤਪ ਰਹੇ ਹਨ ਬੀਤੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਕਈ ਥਾਵਾਂ ਤੇ ਪਾਰਾ 48 ਡਿਗਰੀ ਨੂੰ ਪਾਰ ਕਰ ਗਿਆ ਸੀ ਇਸ ਵਾਰ ਤਾਂ ਗਰਮੀ ਨੇ ਪਹਾੜਾਂ ’ਤੇ ਵੀ ਰਿਕਾਰਡ ਤੋੜ ਦਿੱਤਾ ਹੈ ਇਤਿਹਾਸ ’ਚ ਪਹਿਲੀ ਵਾਰ ਅਸੀਂ ਇਸ ਸੰਸਾਰਿਕ ਗਰਮੀ ਦੀ ਇਹ ਭਿਆਨਕਤਾ ਦੇਖ ਰਹੇ ਹਾਂ, ਜਿਸ ਦੀ ਹੁਣ ਤੱਕ ਵਾਤਾਵਰਨ ਮਾਹਿਰ ਅਤੇ ਵਿਗਿਆਨੀ ਚਿਤਾਵਨੀ ਦੇ ਰਹੇ ਹਨ। (Weather Update)
ਵਿਸ਼ਵ ਮੌਸਮ ਵਿਗਿਆਨ ਸੰਗਠਨ ਅਨੁਸਾਰ, ਅਗਲੇ ਪੰਜ ਸਾਲਾਂ ’ਚ ਪਹਿਲੀ ਵਾਰ ਸੰਸਾਰਿਕ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਵਧਣ ਦੇ 66 ਫੀਸਦੀ ਅਸਾਰ ਹਨ ਕੰਕਰੀਟ ਦੇ ਸ਼ਹਿਰੀ ਜੰਗਲਾਂ ’ਚੋਂ ਪਹਾੜਾਂ ਵੱਲ ਭੱਜਣ ਵਾਲਿਆਂ ਲਈ ਹੁਣ ਉੱਥੇ ਵੀ ਬਹੁਤੀ ਰਾਹਤ ਨਹੀਂ, ਕਿਉਂਕਿ ਮਸੂਰੀ, ਦੇਹਰਾਦੂਨ ਵਰਗੀਆਂ ਥਾਵਾਂ ’ਤੇ ਵੀ ਭਿਆਨਕ ਗਰਮੀ ਨੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਇਸ ਲਈ ਬਿਹਤਰ ਹੋਵੇਗਾ ਕਿ ਤਰੱਕੀ ਦੀਆਂ ਇਮਾਰਤਾਂ ਖੜ੍ਹੀਆਂ ਕਰਦਿਆਂ ਕੁਦਰਤ ਨਾਲ ਤਾਲਮੇਲ ਨਾ ਵਿਗਾੜਿਆ ਜਾਵੇ, ਤਾਂ ਕਿ ਮਨਸੂਨ ਦੀ ਉਡੀਕ ’ਚ ਇਸ ਤਰ੍ਹਾਂ ਤੜਫਣਾ ਨਾ ਪਵੇ ਜੇਕਰ ਵਿਸ਼ਵੀ ਪੱਧਰ ਦੀ ਗੱਲ ਕਰੀਏ। (Weather Update)
ਇਹ ਵੀ ਪੜ੍ਹੋ : IND vs AUS: ਅਸਟਰੇਲੀਆ ਨੂੰ ਹਰਾ ਭਾਰਤੀ ਟੀਮ ਦਾ ODI ਵਿਸ਼ਵ ਕੱਪ ਦੀ ਹਾਰ ਦਾ ਬਦਲਾ ਪੂਰਾ
ਤਾਂ ਵਿਕਸਿਤ ਦੇਸ਼ ਇਸ ਗਲਤਫਹਿਮੀ ’ਚ ਹਨ ਕਿ ਗਰਮੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ, ਪੈਸੇ ਅਤੇ ਊਰਜਾ ਭੰਡਾਰ ਨਾਲ ਉਹ ਆਪਣਾ ਬਚਾਅ ਕਰ ਲੈਣਗੇ ਅਜਿਹੇ ਦੇਸ਼ਾਂ ਨੂੰ ਸੱਚਾਈ ਨੂੰ ਪਰਖਣਾ ਅਤੇ ਸਮਝਣਾ ਚਾਹੀਦਾ ਹੈ ਭਾਰਤ ਲਗਾਤਾਰ ਅਪੀਲ ਕਰਦਾ ਆ ਰਿਹਾ ਹੈ, ਪਰ ਹਰੀ ਤਕਨੀਕ ਦੇ ਲੈਣ-ਦੇਣ ’ਚ ਹਾਲੇ ਵੀ ਬਹੁਤ ਰੁਕਾਵਟਾਂ ਹਨ ਹਰੀ ਤਕਨੀਕ ਨੂੰ ਮਹਿੰਗਾ ਕੀਤਾ ਜਾ ਰਿਹਾ ਹੈ ਇਲੈਕਟ੍ਰਿਕ ਵਾਹਨਾਂ ਨੂੰ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ’ਚ ਬਹੁਤ ਕਿਫਾਇਤੀ ਹੋ ਜਾਣਾ ਚਾਹੀਦੈ, ਪਰ ਵਿਕਸਿਤ ਦੇਸ਼ ਇੱਥੇ ਵੀ ਆਪਣਾ ਕਾਰੋਬਾਰੀ ਲਾਭ ਦੇਖ ਰਹੇ ਹਨ ਸਮੱਸਿਆ ਦੀ ਅਸਲੀ ਜੜ੍ਹ ਜੀਵਾਸ਼ਮ ਈਂਧਨ ਹੈ, ਜਿਸ ਤੋਂ ਸਾਨੂੰ ਦੂਰ ਹੋਣਾ ਹੋਵੇਗਾ। (Weather Update)