ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ADC Jagwinderjit Singh Grewal

ਅੰਤਿਮ ਸਸਕਾਰ 23 ਜੂਨ ਨੂੰ ਪਿੰਡ ਕਿਲ੍ਹਾ ਰਾਏਪੁਰ ਵਿਖੇ ਹੋਵੇਗਾ

ਕਿਲ੍ਹਾ ਰਾਏਪੁਰ/ਲੁਧਿਆਣਾ (ਜਸਵੀਰ ਗਹਿਲ)। ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਪੀਸੀਐੱਸ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸਰਦਾਰਨੀ ਸੁਰਜੀਤ ਕੌਰ ਪਤਨੀ ਦਰਸ਼ਨ ਸਿੰਘ ਗਰੇਵਾਲ (ਸਾਬਕਾ ਸਰਪੰਚ ਪਿੰਡ ਕਿਲ੍ਹਾ ਰਾਏਪੁਰ) ਬੀਤੀ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ 84 ਸਾਲਾਂ ਦੇ ਸਨ ਅਤੇ ਅੱਜ ਮਿਤੀ 22 ਜੂਨ ਨੂੰ ਹੀ ਉਹਨਾਂ ਦਾ ਜਨਮ ਦਿਨ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਦਪਿੰਦਰਜੀਤ ਸਿੰਘ ਗਰੇਵਾਲ ਅਤੇ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਹੱਸਦੇ-ਵੱਸਦੇ ਪਰਿਵਾਰ ਨੂੰ ਛੱਡ ਗਏ ਹਨ।

Also Read : ਵੱਡਾ ਹਾਦਸਾ, ਫੈਕਟਰੀ ’ਚ ਧਮਾਕਾ, 2 ਦੀ ਦਰਦਨਾਕ ਮੌਤ, ਕਈ ਜਖ਼ਮੀ

ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 23 ਜੂਨ ਦਿਨ ਐਤਵਾਰ ਨੂੰ ਪਿੰਡ ਕਿਲ੍ਹਾ ਰਾਏਪੁਰ ਨੇੜੇ ਡੇਹਲੋਂ ਵਿਖੇ ਸ਼ਾਮ 3 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਗਰੇਵਾਲ ਪਰਿਵਾਰ ਨਾਲ ਉਹਨਾਂ ਦੇ ਸਾਕ ਸਬੰਧੀਆਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ੁਭ ਚਿੰਤਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।