ਮੌਸਮ ਹੋਇਆ ਸੁਹਾਵਣਾ, ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ’ਚ ਪਿਆ ਮੀਂਹ, ਲੋਕ ਘਰਾਂ ’ਚੋਂ ਨਿਕਲੇ ਬਾਹਰ

Rain
ਸਰਸਾ ’ਚ ਮੀਂਹ ਪੈਣ ਨਾਲ ਬਾਜ਼ਾਰ ’ਚ ਭਰਿਆ ਪਾਣੀ। ਤਸਵੀਰਾਂ : ਸੁਸ਼ੀਲ ਕੁਮਾਰ

ਸਰਸਾ (ਸੱਚ ਕਹੂੰ ਨਿਊਜ਼)। Rain ਉੱਤਰੀ ਭਾਰਤ ’ਚ ਗਰਮੀ ਨਾਲ ਬੇਹਾਲ ਲੋਕਾਂ ਨੂੰ ਮੀਂਹ ਪੈਣ ਨਾਲ ਕੁਝ ਰਾਹਤ ਮਿਲੀ। ਪਿਛਲੇ ਕਈ ਹਫਤਿਆਂ ਤੋਂ ਆਸਮਾਨ ਚੋਂ ਵੱਗ ਰਹੀ ਸੀ। ਅਚਾਨਕ ਮੌਸਮ ਨੇ ਕਰਵਟ ਲਈ ਤੇ ਪੰਜਾਬ, ਹਰਿਆਣ, ਰਾਜਸਥਾਨ ਸਮੇਤ ਕਈ ਸੂਬਿਆਂ ’ਚ ਖੂਬ ਮੀਂਹ ਪਿਆ। ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਘਰਾਂ ’ਚੋਂ ਬਾਹਰ ਨਿਕਲੇ। ਮੀਂਹ ਆ ਆਨੰਦ ਲੈਂਦੇ ਨਜ਼ਰ ਆਏ।

ਹਰਿਆਣਾ ਦੇ ਸਰਸਾ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ। ਅੱਜ ਦੁਪਹਿਰ ਤੋਂ ਹੀ ਹਨੇ੍ਹੀ, ਸੰਘਣੇ ਬੱਦਲ ਛਾਏ ਹੋਏ ਸਨ ਅਤੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਇਸ ਨਾਲ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਸਰਸਾ ’ਚ ਵੀ ਸ਼ਾਮ ਨੂੰ ਤੇਜ਼ ਮੀਂਹ ਪਿਆ । ਮੀਂਹ ਪੈਣ ਨਾਲ ਸਰਸਾ ਦੇ ਤਾਪਮਾਨ ’ਚ ਗਿਰਾਵਟ ਆਈ। ਜੋ ਪਿਛਲੇ ਕਈ ਹਫ਼ਤਿਆਂ ਤੋਂ ਹੋਰਨਾਂ ਸੂਬਿਆਂ ਦੇ ਮੁਕਾਬਲੇ ਵਧੇਰੇ ਸੀ।

Rain
Rain

ਪੰਜਾਬ ਦੇ ਕਈ ਸੂਬਿਆਂ ’ਚ ਪਿਆ ਮੀਂਹ

ਵੇਰਵਿਆਂ ਮੁਤਾਬਿਕ ਪਿਛਲੇ ਕਈ ਹਫਤਿਆਂ ਤੋਂ ਪੰਜਾਬ ਦੇ ਕਈ ਜਿਲਿਆਂ ‘ਚ ਤਾਪਮਾਨ 45-46 ਡਿਗਰੀ ਤੋਂ ਟੱਪਣ ਲੱਗਿਆ ਸੀ। ਮੀਂਹ ਨਾਲ ਤਾਪਮਾਨ ਘਟਿਆ ਹੈ। ਗਰਮੀ ਦੇ ਸਤਾਏ ਲੋਕ ਮੀਂਹ ਨੂੰ ਅੱਡੀਆਂ ਚੁੱਕ-ਚੁੱਕ ਉਡੀਕ ਰਹੇ ਸੀ। ਦੇਰ ਰਾਤ ਤੇ ਅੱਜ ਸਵੇਰ ਪੰਜਾਬ ਦੇ ਕਈ ਜਿਲਿਆਂ ਬਠਿੰਡਾ, ਮਾਨਸਾ, ਲੁਧਿਆਣਾ, ਪਟਿਆਲਾ, ਮੋਹਾਲੀ, ਜਲੰਧਰ ਸਮੇਤ ਹੋਰ ਕਈ ਥਾਈਂ ਭਾਵੇਂ ਮੀਂਹ ਕੋਈ ਜ਼ਿਆਦਾ ਨਹੀਂ ਪਿਆ ਪਰ ਇਸ ਹਲਕੇ ਮੀਂਹ ਨੇ ਵੀ ਭਾਰੀ ਰਾਹਤ ਦਿੱਤੀ ਹੈ। (Rain)

Rain

ਆਉਣ ਵਾਲੇ ਦਿਨਾਂ ਤੱਕ ਰਹੇਗਾ ਅਜਿਹਾ ਮੌਸਮ | Rain

ਮੌਸਮ ਮਾਹਿਰਾਂ ਨੇ ਮੌਸਮ ਦੀ ਜੋ ਅਗਾਂਊਂ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਆਉਣ ਵਾਲੇ ਕੁਝ ਦਿਨਾਂ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਹੋਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਹਰ ਖੇਤਰ ਨੂੰ ਹੁਲਾਰਾ ਮਿਲੇਗਾ। ਜ਼ਿਆਦਾ ਮੀਂਹ ਨਾਲ ਹੀ ਬਿਜਲੀ ਦੀ ਮੰਗ ਘੱਟ ਹੋਵੇਗੀ ਜੋ ਪਾਵਰਕਾਮ ਨੂੰ ਰਾਹਤ ਪ੍ਰਦਾਨ ਕਰੇਗਾ। Rain

ਰਾਜਸਥਾਨ ’ਚ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ / Rain

ਰਾਜਸਥਾਨ ‘ਚ ਵੀਰਵਾਰ ਤੋਂ ਪ੍ਰੀ ਮਾਨਸੂਨ ਸਰਗਰਮ ਹੋ ਗਿਆ ਹੈ। ਦੁਪਹਿਰ ਬਾਅਦ ਜੈਪੁਰ, ਅਜਮੇਰ, ਅਲਵਰ, ਦੌਸਾ, ਕਰੌਲੀ, ਭੀਲਵਾੜਾ, ਚਿਤੌੜਗੜ੍ਹ, ਸੀਕਰ, ਨੀਮਕਾਥਾਨਾ, ਗੰਗਾਨਗਰ ਅਤੇ ਸਵਾਈ ਮਾਧੋਪੁਰ ਵਿੱਚ ਮੌਸਮ ਵਿੱਚ ਤਬਦੀਲੀ ਤੋਂ ਬਾਅਦ ਭਾਰੀ ਮੀਂਹ ਪਿਆ। ਮੌਸਮ ‘ਚ ਆਏ ਅਚਾਨਕ ਆਏ ਬਦਲਾਅ ਨੇ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਰਾਹਤ ਦਿੱਤੀ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ‘ਚ ਹੀਟਵੇਵ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਅਲਵਰ ਵਿੱਚ ਪਿਛਲੇ ਦੋ ਦਿਨਾਂ ਵਿੱਚ ਮੌਸਮ ਨੇ 23 ਲੋਕਾਂ ਦੀ ਜਾਨ ਲੈ ਲਈ ਹੈ।

ਸੂਬੇ ‘ਚ ਹੀਟਵੇਵ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ

ਇਸ ਦੇ ਨਾਲ ਹੀ ਪੂਰੇ ਸੂਬੇ ‘ਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 94 ਤੱਕ ਪਹੁੰਚ ਗਈ ਹੈ। ਜੇਕਰ ਪਿਛਲੇ 24 ਘੰਟਿਆਂ ਦੀ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਸੂਬੇ ‘ਚ ਗਰਮੀ ਅਤੇ ਹੁੰਮਸ ਸੀ। ਜੈਪੁਰ ਵਿੱਚ ਕਰੀਬ 20 ਮਿੰਟ ਤੱਕ ਭਾਰੀ ਮੀਂਹ ਪਿਆ। ਜੇਐਲਐਨ ਮਾਰਗ, ਟੋਂਕ ਰੋਡ, ਮਾਲਵੀਆ ਨਗਰ, ਜਗਤਪੁਰਾ, ਝੋਟਵਾੜਾ, ਮੁਰਲੀਪੁਰਾ, ਵਿਦਿਆਧਰ ਨਗਰ ਅਤੇ ਕਲਵਾੜ ਰੋਡ ਵਿੱਚ ਮੀਂਹ ਪਿਆ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।