Artificial Rain: ਬਣਾਉਟੀ ਮੀਂਹ ਤਕਨੀਕ ਬੇਹੱਦ ਮਹਿੰਗੀ ਤੇ ਖ਼ਤਰਨਾਕ

Artificial Rain

Artificial Rain : ਭਾਰਤ ’ਚ ਹੀ ਨਹੀਂ, ਸਮੁੱਚੇ ਏਸ਼ੀਆ ’ਚ ਤਾਪਮਾਨ ਅਸਮਾਨ ਨੂੰ ਛੂਹ ਰਿਹਾ ਹੈ। ਤੇਜ਼ ਗਰਮੀ ਜਾਂ ਪਰਲੋ ਆਉਣ ’ਤੇ ਸਾਂਵਰਤਕ ਸੂਰਜ ਆਪਣੀਆਂ ਪ੍ਰਚੰਡ ਕਿਰਨਾਂ ਨਾਲ ਧਰਤੀ, ਪ੍ਰਾਣੀ ਦੇ ਸਰੀਰ, ਸਮੁੰਦਰ ਅਤੇ ਜਲ ਦੇ ਹੋਰ ਸਰੋਤਾਂ ’ਚੋਂ ਰਸ ਭਾਵ ਨਮੀ ਖਿੱਚ ਕੇ ਸੋਖ ਲੈਂਦਾ ਹੈ। ਨਤੀਜੇ ਵਜੋਂ ਉਮੀਦ ਤੋਂ ਜ਼ਿਆਦਾ ਤਾਪਮਾਨ ਵਧਦਾ ਹੈ, ਜੋ ਗਰਮ ਹਵਾਵਾਂ ਚੱਲਣ ਦਾ ਕਾਰਨ ਬਣਦਾ ਹੈ। ਇਹੀ ਹਵਾਵਾਂ ਲੋਅ ਅਖਵਾਉਂਦੀਆਂ ਹਨ। ਪਰ ਹੁਣ ਇਹ ਹਵਾਵਾਂ ਦੇਸ਼ ਦੇ ਪੰਜ ਤੋਂ ਜ਼ਿਆਦਾ ਸ਼ਹਿਰਾਂ ਨੂੰ ‘ਉਸ਼ਮਾ ਦੀਪ’ (ਹੀਟ ਆਈਲੈਂਡ) ’ਚ ਬਦਲ ਰਹੀਆਂ ਹਨ।

ਇਹੀ ਤਾਪਮਾਨ ਬਣੇ ਰਹਿਣ ਦਾ ਐਲਾਨ

ਰਾਜਸਥਾਨ, ਗੁਜਰਾਤ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਾਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਪਾਰਾ 43 ਤੋਂ 47 ਡਿਗਰੀ ਵਿਚਕਾਰ ਬਣਿਆ ਹੋਇਆ ਹੈ। ਰਾਜਸਥਾਨ ਦੇ ਬਾੜਮੇਰ ’ਚ ਦਿਨ ਦਾ ਤਾਪਮਾਨ 48 ਡਿਗਰੀ ਅਤੇ ਹਿਮਾਲਿਆ ਦੀ ਸੀਲਤ ਘਾਟੀ ਕਸ਼ਮੀਰ ’ਚ ਗਰਮ ਹਵਾਵਾਂ ਦੇ ਚੱਲਦੇ ਤਾਪਮਾਨ 34 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਹੋਰ ਦਿਨ ਇਹੀ ਤਾਪਮਾਨ ਬਣੇ ਰਹਿਣ ਦਾ ਐਲਾਨ ਕਰ ਦਿੱਤਾ ਹੈ। ਆਮ ਤੌਰ ’ਤੇ ਗਰਮ ਹਵਾਵਾਂ ਤਿੰਨ ਤੋਂ ਅੱਠ ਦਿਨ ਚੱਲਦੀਆਂ ਹਨ ਅਤੇ ਇੱਕ-ਦੋ ਦਿਨ ’ਚ ਮੀਂਹ ਪੈ ਜਾਣ ਨਾਲ ਤਿੰਨ-ਚਾਰ ਦਿਨ ਰਾਹਤ ਰਹਿੰਦੀ ਸੀ ਪਰ ਇਸ ਵਾਰ ਗਰਮ ਹਵਾਵਾਂ ਲਗਾਤਾਰ ਚੱਲ ਰਹੀਆਂ ਹਨ। ਜਿਸ ਨੇ ਕਈ ਸ਼ਹਿਰਾਂ ਨੂੰ ਹੀਟ ਆਈਲੈਂਡ ’ਚ ਬਦਲ ਕੇ ਰਹਿਣ ਲਾਈਕ ਨਹੀਂ ਰਹਿਣ ਦਿੱਤਾ ਹੈ। ਇਸ ਦੇ ਪ੍ਰਮੁੱਖ ਕਾਰਨਾਂ ’ਚ ਸ਼ਹਿਰੀਕਰਨ ਦਾ ਵਧਣਾ ਅਤੇ ਹਰਿਆਲੀ ਦਾ ਖੇਤਰ ਘਟਣਾ ਮੰਨਿਆ ਜਾ ਰਿਹਾ ਹੈ। (Artificial Rain)

ਬਣਾਉਟੀ ਮੀਂਹ ਦੇ ਉਪਾਅ

ਇਸ ਲਈ ਸਾਨੂੰ ਆਪਣੇ ਮਹਾਂਨਗਰਾਂ ਨੂੰ ਜਲਵਾਯੂ ਦੇ ਅਨੁਕੂਪ ਬਣਾਉਣਾ ਹੋਵੇਗਾ। ਉਸ ਲਈ ਬਹੁ-ਮੰਜ਼ਿਲੀ ਇਮਾਰਤਾਂ ’ਤੇ ਵਰਟੀਕਲ ਸਥਿਤੀ ’ਚ ਖੇਤੀ ਕਰਨੀ ਹੋਵੇਗੀ। ਇਸ ਤੋਂ ਤੁਰੰਤ ਛੁਟਕਾਰੇ ਲਈ ਬਣਾਉਟੀ ਮੀਂਹ ਦੇ ਉਪਾਅ ਵੀ ਕੀਤੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਗਰਮੀ ਨਾਲ ਤਪਦੇ ਦੁਬਈ ’ਚ ਡ੍ਰੋਨ ਜ਼ਰੀਏ ਬੱਦਲਾਂ ਨੂੰ ਬਿਜਲੀ ਦੇ ਝਟਕੇ ਦੇ ਕੇ ਮੀਂਹ ਪਵਾਇਆ ਗਿਆ ਸੀ। ਹਾਲਾਂਕਿ ਇਹ ਮੀਂਹ ਪਵਾਉਣ ਦੀ ਨਵੀਂ ਤਕਨੀਕ ਹੈ। ਇਸ ਵਿਚ ਬੱਦਲਾਂ ਨੂੰ ਬਿਜਲੀ ਦੇ ਝਟਕੇ ਦੇ ਕੇ ਮੀਂਹ ਪਵਾਇਆ ਜਾਂਦਾ ਹੈ। ਇਸ ਦੇ ਪ੍ਰਭਾਵ ਨਾਲ ਬੱਦਲਾਂ ’ਚ ਰਗੜ ਪੈਦਾ ਹੁੰਦੀ ਹੈ ਅਤੇ ਮੀਂਹ ਪੈਣ ਲੱਗਦਾ ਹੈ। ਪਰ ਦੁਬਈ ’ਚ ਬਿਜਲੀ ਦਾ ਕੁਝ ਜ਼ਿਆਦਾ ਝਟਕਾ ਲੱਗ ਗਿਆ, ਨਤੀਜੇ ਵਜੋਂ ਦੁਬਈ ਅਤੇ ਆਸ-ਪਾਸ ਦੇ ਸ਼ਹਿਰਾਂ ’ਚ ਅਜਿਹਾ ਮੀਂਹ ਪਿਆ ਕਿ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਬਣਾਉਟੀ ਮੀਂਹ ਖਤਰਨਾਕ ਵੀ ਸਾਬਤ ਹੋ ਸਕਦਾ ਹੈ।

Artificial Rain

ਗਰਮੀ ਨਾਲ ਤਪਦੇ ਸੰਯੁਕਤ ਅਰਬ ਅਮੀਰਾਤ ਨੇ ਡਰੋਨ ਜ਼ਰੀਏ ਬੱਦਲਾਂ ਨੂੰ ਪਹਿਲਾਂ ਬਣਾਉਟੀ ਤਰੀਕੇ ਨਾਲ ਇਲੈਕਟ੍ਰੋਨਿਕ ਚਰਚ ਕੀਤਾ ਸੀ। ਹਾਲਾਂਕਿ ਦੁਬਈ ਅਤੇ ਉਸ ਦੇ ਆਸ-ਪਾਸ ਦੇ ਸ਼ਹਿਰਾਂ ’ਚ ਪਿਆ ਬਣਾਉਟੀ ਮੀਂਹ ਬਿਲਕੁਲ ਨਵੀਂ ਤਕਨੀਕ ਨਾਲ ਪਵਾਇਆ ਗਿਆ ਸੀ। ਇਸ ਵਿਚ ਡਰੋਨ ਦੀ ਵਰਤੋਂ ਹੋਈ ਸੀ। ਦਰਅਸਲ ਯੂਨੀਵਰਸਿਟੀ ਆਫ਼ ਰੀਡਿੰਗ ਦੇ ਵਿਗਿਆਨੀ ਇਸ ’ਤੇ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਹੇ ਸਨ। ਹਾਲਾਂਕਿ ਇਸ ਤਰ੍ਹਾਂ ਮੀਂਹ ਪਵਾਉਣਾ ਬੇਹੱਦ ਮਹਿੰਗਾ ਹੈ।

ਬਣਾਉਟੀ ਮੀਂਹ ਦੇ ਹੋਰ ਤਰੀਕਿਆਂ ’ਚ ਪਹਿਲਾਂ ਬਣਾਉਟੀ ਬੱਦਲ ਬਣਾਏ ਜਾਂਦੇ ਹਨ ਅਤੇ ਫਿਰ ਉਨ੍ਹਾਂ ਤੋਂ ਮੀਂਹ ਪਵਾਇਆ ਜਾਂਦਾ ਹੈ। ਚੀਨ ਨੇ ਇਸ ਤਕਨੀਕ ਨਾਲ ਮੀਂਹ ਪਵਾਉਣ ’ਚ ਮਹੱਤਵਪੂਰਨ ਉਪਲੱਬਧੀ ਹਾਸਲ ਕਰ ਲਈ ਹੈ। ਪੰਜਵੇਂ ਦਹਾਕੇ ’ਚ ਵਿਗਿਆਨੀਆਂ ਨੇ ਪ੍ਰਯੋਗ ਕਰਦੇ ਹੋਏ ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ’ਚ ਬਣਾਉਟੀ ਮੀਂਹ ਪਵਾਇਆ ਸੀ। ਦਿੱਲੀ ’ਚ ਇਸੇ ਸਾਲ ਸਰਦ ਰੁੱਤ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਣਾਉਟੀ ਮੀਂਹ ਦੀ ਤਿਆਰੀ ਕਰ ਲਈ ਗਈ ਸੀ ਪਰ ਸੰਭਵ ਨਹੀਂ ਹੋਈ।

Artificial Rain

ਭਾਰਤ ’ਚ ਬਣਾਉਟੀ ਮੀਂਹ ਦੀ ਸ਼ੁਰੂਆਤ 70 ਸਾਲ ਪਹਿਲਾਂ ਹੋਈ ਸੀ। ਉਦੋਂ ਬਣਾਉਟੀ ਮੀਂਹ ਦੇ ਮੰਨੇ-ਪ੍ਰਮੰਨੇ ਮੌਸਮ ਵਿਗਿਆਨੀ ਐੱਸ. ਕੇ. ਚਟਰਜੀ ਦੀ ਅਗਵਾਈ ’ਚ ਗੈਸ ਦੇ ਗੁਬਾਰਿਆਂ ਨਾਲ ਮੀਂਹ ਪਵਾਇਆ ਗਿਆ ਸੀ। ਬਣਾਉਟੀ ਮੀਂਹ ਪਵਾਉਣਾ ਇੱਕ ਵਿਗਿਆਨਕ ਪ੍ਰਕਿਰਿਆ ਹੈ, ਇਸ ਲਈ ਪਹਿਲਾਂ ਬਣਾਉਟੀ ਬੱਦਲ ਬਣਾਏ ਜਾਂਦੇ ਹਨ। ਪੁਰਾਣੀ ਅਤੇ ਸਭ ਤੋਂ ਜ਼ਿਆਦਾ ਪ੍ਰਚਲਿਤ ਤਕਨੀਕ ਜਹਾਜ਼ ਜਾਂ ਰਾਕੇਟ ਜ਼ਰੀਏ ਉੱਪਰ ਪਹੁੰਚ ਕੇ ਬੱਦਲਾਂ ’ਚ ਸਿਲਵਰ ਆਇਓਡਾਈਡ ਮਿਲਾ ਦਿੱਤਾ ਜਾਂਦਾ ਹੈ। ਸਿਲਵਰ ਆਇਓਡਾਈਡ ਕੁਦਰਤੀ ਬਰਫ਼ ਵਰਗੀ ਹੁੰਦੀ ਹੈ। ਇਸ ਦੀ ਵਜ੍ਹਾ ਨਾਲ ਬੱਦਲਾਂ ਦਾ ਪਾਣੀ ਭਾਰੀ ਹੋ ਜਾਂਦਾ ਹੈ ਅਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ।

Also Read : Rain: ਹਲਕੇ ਮੀਂਹ ਨਾਲ ‘ਭਾਰੀ’ ਰਾਹਤ, ਹਾੜ ਦੀ ਗਰਮੀ ਦੇ ਸਤਾਏ ਲੋਕਾਂ ਲਿਆ ਸੁੱਖ ਦਾ ਸਾਹ

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਬਣਾਉਟੀ ਮੀਂਹ ਲਈ ਬੱਦਲਾਂ ਦਾ ਹੋਣਾ ਜ਼ਰੂਰੀ ਹੈ। ਬਿਨਾ ਬੱਦਲਾਂ ਦੇ ਕਲਾਉਡ ਸੀਡਿੰਗ ਨਹੀਂ ਕੀਤੀ ਜਾ ਸਕਦੀ ਹੈ। ਬੱਦਲ ਬਣਨ ’ਤੇ ਸਿਲਵਰ ਆਇਓਡਾਈਡ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਭਾਫ਼ ਪਾਣੀ ਦੀਆਂ ਬੁੰਦਾਂ ’ਚ ਬਦਲ ਜਾਂਦੀ ਹੈ ਅਤੇ ਇਸ ’ਚ ਭਾਰੀਪਣ ਆ ਜਾਂਦਾ ਹੈ। ਫਿਰ ਗੁਰਤਾਕਰਸ਼ਣ ਬਲ ਦੀ ਵਜ੍ਹਾ ਨਾਲ ਇਹ ਧਰਤੀ ’ਤੇ ਡਿੱਗਣ ਲੱਗਦੀਆਂ ਹਨ। ਲਖਨਊ ਅਤੇ ਮਹਾਂਰਾਸ਼ਟਰ ’ਚ ਵੀ ਬਣਾਉਟੀ ਮੀਂਹ ਦੀ ਤਕਨੀਕ ਅਪਣਾਈ ਜਾ ਚੁੱਕੀ ਹੈ। ਪਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਿਸੇ ਵੱਡੇ ਭੂ-ਭਾਗ ’ਚ ਇਸ ਦੀ ਵਰਤੋਂ ਹੁਣ ਤੱਕ ਸੰਭਵ ਨਹੀਂ ਹੋ ਸਕੀ ਹੈ। ਹਾਲਾਂਕਿ ਭਾਰਤ ’ਚ ਬਣਾਉਟੀ ਮੀਂਹ ਪਵਾਉਣ ’ਚ ਯੋਗਦਾਨ ਆਈਆਈਟੀ ਨਾਲ ਸਬੰਧਿਤ ‘ਦ ਰੇਨ ਐਂਡ ਕਲਾਊਡ ਫਿਜਿਕਸ ਰਿਸਰਚ’ ਲਗਾਤਾਰ ਦੇ ਰਿਹਾ ਹੈ।

Artificial Rain

ਟਾਟਾ ਫਰਮ ਨੇ 1951 ’ਚ ਵੈਸਟਰਨ ਘਾਟ ’ਚ ਕਈ ਥਾਵਾਂ ’ਤੇ ਇਸ ਤਰ੍ਹਾਂ ਦਾ ਮੀਂਹ ਪਵਾਇਆ ਸੀ। ਫਿਰ ਪੂਨੇ ਦੇ ਰੇਨ ਐਂਡ ਕਲਾਊਡ ਇੰਸਟੀਚਿਊਟ ਨੇ ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਕਈ ਇਲਾਕਿਆਂ ’ਚ ਅਜਿਹਾ ਬਣਾਉਟੀ ਮੀਂਹ ਪਵਾਇਆ ਸੀ। 1993-94 ’ਚ ਸੋਕੇ ਨਾਲ ਨਜਿੱਠਣ ਲਈ ਤਾਮਿਲਨਾਡੂ ’ਚ , 2003-04 ’ਚ ਕਰਨਾਟਕ ’ਚ ਅਤੇ ਸਾਲ 2008 ’ਚ ਆਂਧਰਾ ਪ੍ਰਦੇਸ਼ ਦੇ 12 ਜ਼ਿਲ੍ਹਿਆਂ ’ਚ ਬਣਾਉਟੀ ਮੀਂਹ ਪਵਾਇਆ ਗਿਆ ਸੀ। ਪਰ ਇਹ ਉਪਾਅ ਬੇਹੱਦ ਮਹਿੰਗੇ ਹੋਣ ਦੇ ਨਾਲ ਕੁਦਰਤੀ ਵਾਤਾਵਰਨ ਨੂੰ ਨੁਕਸਾਨ ਪਹੁੰਚਣ ਵਾਲੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਵਾਤਾਵਰਨ ਨੂੰ ਨੁਕਸਾਨ ਤੋ ਬਚਾਇਆ ਜਾ ਸਕਦਾ ਹੈ।

ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਨਿੱਜੀ ਵਿਚਾਰ ਹਨ)