NEET Exam: ਵਿਦਿਆਥੀਆਂ ਨੂੰ ਨਿਆਂ ਤੇ ਦੋਸ਼ੀਆਂ ਨੂੰ ਮਿਲੇ ਸਜ਼ਾ

NEET Exam

ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ

ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ (ਨੀਟ) ਭਾਰਤ ’ਚ ਇੱਕ ਰਾਸ਼ਟਰੀ ਪੱਧਰ ਦੀ ਮੈਡੀਕਲ ਦਾਖਲਾ ਪ੍ਰੀਖਿਆ ਹੈ ਇਸ ਨੂੰ 2013 ’ਚ ਸੀਬੀਐੱਸਈ ਵੱਲੋਂ ਦੇਸ਼ ਭਰ ’ਚ ਸਾਰੀਆਂ ਮੈਡੀਕਲ ਦਾਖਲਾ ਪ੍ਰੀਖਿਆਵਾਂ ਨੂੰ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ ਬਾਅਦ ’ਚ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਨਿਰਪੱਖ ਰੂਪ ਨਾਲ ਦਾਖਲਾ ਪ੍ਰੀਖਿਆ ਕਰਵਾਉਣ ਦੇ ਮਕਸਦ ਨਾਲ ਨੀਟ ਦੀ ਜਿੰਮੇਵਾਰੀ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਦੇ ਦਿੱਤੀ ਗਈ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਨੈਸ਼ਨਲ ਟੈਸਟਿੰਗ ਏਜੰਸੀ ਹੀ ਇਸ ਪ੍ਰੀਖਿਆ ਨੂੰ ਕਰਵਾਉਂਦੀ ਆ ਰਹੀ ਹੈ ਇਸ ਤੋਂ ਪਹਿਲਾਂ ਦੇਸ਼ ਭਰ ਦੇ ਮੈਡੀਕਲ ਕਾਲਜਾਂ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਲ ਇੰਡੀਆ ਪ੍ਰੀ ਮੈਡੀਕਲ ਟੈਸਟ ’ਚੋਂ ਗੁਜ਼ਰਨਾ ਪੈਂਦਾ ਸੀ। (NEET Exam)

ਦਾਖਲਾ ਪ੍ਰੀਖਿਆ ਦਾ ਏਕੀਕਰਨ ਕਰਨਾ ਕੇਂਦਰ ਸਰਕਾਰ ਦਾ ਇੱਕ ਵਧੀਆ ਕਦਮ ਮੰਨਿਆ ਗਿਆ ਸੀ

ਇਸ ਦਾਖਲਾ ਪ੍ਰੀਖਿਆ ਦਾ ਏਕੀਕਰਨ ਕਰਨਾ ਕੇਂਦਰ ਸਰਕਾਰ ਦਾ ਇੱਕ ਵਧੀਆ ਕਦਮ ਮੰਨਿਆ ਗਿਆ ਸੀ ਪਰ ਵਰਤਮਾਨ ’ਚ ਜਿਸ ਐਨਟੀਏ ਨੂੰ ਇਹ ਦਾਖਲਾ ਪ੍ਰੀਖਿਆ ਕਰਵਾਉਣ ਦੀ ਜਿੰਮੇਵਾਰੀ ਦਿੱਤੀ ਗਈ ਉਹ ਏਜੰਸੀ ਖੁਦ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ ਇੱਕ ਕੇਂਦਰ ਵਿਸ਼ੇਸ਼ ਦੇ ਕੁਝ ਵਿਦਿਆਰਥੀਆਂ ਨੂੰ 720 ’ਚੋਂ 720 ਅੰਕ ਮਿਲਣ ’ਤੇ ਏਜੰਸੀ ਦਾ ਇਹ ਜਵਾਬ ਕਿ ਸ਼ਾਰਟੈਸਟ ਆਫ਼ ਟਾਈਮ ਕਾਰਨ ਕੁਝ ਕੈਂਡੀਡੇਟ ਨੂੰ ਗ੍ਰੇਸ ਮਾਰਕਸ ਦਿੱਤੇ ਗਏ, ਇਹ ਗੱਲ ਭਰੋਸੇ ਲਾਇਕ ਨਹੀਂ ਹੈ ਨੀਟ ਜਿਸ ’ਤੇ ਪੂਰੇ ਦੇਸ਼ ਦੇ ਵਿਦਿਆਰਥੀ ਤੇ ਮਾਪੇ ਭਰੋਸਾ ਕਰਦੇ ਸਨ ਉਨ੍ਹਾਂ ਦਾ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਹੁਣ ਉਹ ਭਰੋਸਾ ਵੀ ਟੁੱਟ ਗਿਆ। (NEET Exam)

ਇਹ ਵੀ ਪੜ੍ਹੋ : West Bengal Train Accident: ਰੇਲ ਢਾਂਚਾ ਦਰੁਸਤ ਕਰਨ ਦੀ ਜ਼ਰੂਰਤ

ਹੈਐਨਾ ਹੀ ਨਹੀਂ ਪ੍ਰੇਸ਼ਾਨ ਵਿਦਿਆਰਥੀਆਂ ਨੇ ਦੇਸ਼ ਦੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੁਣ ਇਸ ਮਾਮਲੇ ’ਚ 8 ਜੁਲਾਈ ਨੂੰ ਸੁਣਵਾਈ ਹੋਣੀ ਹੈ ਇੱਕ ਵੱਡਾ ਖ਼ਤਰਾ ਇਹ ਹੈ ਕਿ ਜੇਕਰ ਕਦਾਚਾਰ ਦਾ ਸਹਾਰਾ ਲੈਣ ਵਾਲੇ ਮਾਫੀਆ ਹੁਣ ਬਚ ਗਏ ਤਾਂ ਮੈਡੀਕਲ ਦਾਖਲਾ ਪ੍ਰੀਖਿਆ ’ਤੇ ਹਮੇਸ਼ਾ ਲਈ ਦਾਗ ਲੱਗ ਜਾਵੇਗਾ ਇਹ ਸੰਭਵ ਹੈ ਕਿ ਇਸ ਕਦਾਚਾਰ ’ਚ ਐਨਟੀਏ ਦੇ ਵੀ ਕੁਝ ਲੋਕ ਰਲ਼ੇ ਹੋ ਸਕਦੇ ਹਨ ਦਰਅਸਲ ਐਨਟੀਏ ਦੀ ਜਾਂਚ ਪੈਨਲ ’ਤੇ ਕਿੰਨਾ ਭਰੋਸਾ ਕੀਤਾ ਜਾਵੇ, ਇਹ ਫੈਸਲਾ ਅਦਾਲਤ ਨੂੰ ਹੀ ਕਰਨਾ ਚਾਹੀਦਾ ਹੈ ਇਹ ਮੰਗ ਸ਼ਾਇਦ ਠੀਕ ਹੈ ਕਿ ਜਾਂਚ ਅਦਾਲਤ ਦੀ ਨਿਗਰਾਨੀ ’ਚ ਹੋਣੀ ਚਾਹੀਦੀ ਹੈ ਪੇਪਰ ਲੀਕ ਮਾਮਲੇ ’ਚ ਭਾਰਤ ’ਚ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਸਾਖ਼ ਡਿੱਗੀ ਹੈ। (NEET Exam)

ਨੀਟ ਤੋਂ ਬਾਅਦ ਜਿੰਨੇ ਵੀ ਮੈਡੀਕਲ ਕੋਰਸੇਜ਼ ਹੁੰਦੇ ਹਨ, ਉਨ੍ਹਾਂ ’ਚ ਭਾਰਤ ਦੇ ਵਿਦਿਆਰਥੀ ਵਿਦੇਸ਼ਾਂ ’ਚ ਵੀ ਦਾਖਲਾ ਲੈਂਦੇ ਹਨ

ਕਿਉਂਕਿ ਨੀਟ ਤੋਂ ਬਾਅਦ ਜਿੰਨੇ ਵੀ ਮੈਡੀਕਲ ਕੋਰਸੇਜ਼ ਹੁੰਦੇ ਹਨ, ਉਨ੍ਹਾਂ ’ਚ ਭਾਰਤ ਦੇ ਵਿਦਿਆਰਥੀ ਵਿਦੇਸ਼ਾਂ ’ਚ ਵੀ ਦਾਖਲਾ ਲੈਂਦੇ ਹਨ ਜੇਕਰ ਅਸਲ ’ਚ ਇਸ ਸਾਖ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਤਾਂ?ਐਨਟੀਏ ਤੇ ਐਨਡੀਏ ਸਰਕਾਰ ਨੂੰ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ ਐਨਾ ਤਾਂ ਸਾਫ਼ ਹੈ ਕਿ ਨੀਟ ਦੀ ਪ੍ਰੀਖਿਆ ’ਚ ਸ਼ਾਮਲ ਹੋਣ?ਵਾਲੇ ਲੱਖਾਂ ਵਿਦਿਆਰਥੀਆਂ ’ਚੋਂ ਸਿਰਫ਼ ਕੁਝ ਹਜ਼ਾਰ ਬੱਚਿਆਂ ਨੂੰ?ਹੀ ਮੈਡੀਕਲ ਕੋਰਸ ’ਚ ਦਾਖਲਾ ਮਿਲੇਗਾ ਪਰ ਉਨ੍ਹਾਂ ਨੂੰ ਦਾਖਲਾ ਪਾਰਦਰਸ਼ੀ ਤਰੀਕੇ ਨਾਲ ਮਿਲੇ ਤਾਂ ਵਿਸ਼ਵਾਸ ਬਹਾਲੀ ਹੋ ਸਕਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ’ਚ ਵਿਦਿਆਰਥੀ ਨੀਟ ਵਰਗੀ ਪਵਿੱਤਰ ਪ੍ਰੀਖਿਆ ਤੋਂ ਵੀ ਭੱਜਦੇ ਨਜ਼ਰ ਆਉਣਗੇ ਨੀਟ ਪ੍ਰੀਖਿਆ ਪਾਸ ਕਰਨ ਦੇ ਨਾਂਅ ’ਤੇ ਕੋਚਿੰਗ ਅਤੇ ਸਾਲਵਰ ਗੈਂਗ ਦਾ ਫੈਲਦਾ ਜਾਲ ਦੇਸ਼ ਦਾ ਵੱਡਾ ਕੈਂਸਰ ਹੈ। (NEET Exam)

ਮਹਾਂਮਾਰੀਆਂ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਸਾਨੂੰ ਯੋਗ, ਮਨੁੱਖੀ ਅਤੇ ਵਧੀਆ ਡਾਕਟਰ ਚਾਹੀਦੇ ਹਨ

ਮਹਾਂਮਾਰੀਆਂ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਸਾਨੂੰ ਯੋਗ, ਮਨੁੱਖੀ ਅਤੇ ਵਧੀਆ ਡਾਕਟਰ ਚਾਹੀਦੇ ਹਨ ਜੇਕਰ ਕੋਚਿੰਗ ਮਾਫੀਆ ਦੇ ਭ੍ਰਿਸ਼ਟ ਸਹਿਯੋਗ ਨਾਲ ਗਲਤ ਲੋਕ ਮੈਡੀਕਲ ਪ੍ਰੋਫੈਸ਼ਨ ’ਚ ਆ ਗਏ ਤਾਂ ਭਿਆਨਕ ਹਾਲਾਤ ਪੈਦਾ ਹੋਣ ਦੇ ਅਸਾਰ ਹਨ ਰਾਜਨੀਤਿਕ ਦਖ਼ਲਅੰਦਾਜ਼ੀ, ਕੋਚਿੰਗ ਮਾਫ਼ੀਆ, ਧਨ-ਬਲ ਦੇ ਵਧਦੇ ਪ੍ਰਭਾਵ ਨਾਲ ਹੇਰਾਫੇਰੀ ਦੇ ਚੱਲਦੇ ਸਿੱਖਿਆ ਦੇ ਨਾਲ ਨੌਕਰੀਆਂ ਦੀ ਗੁਣਵੱਤਾ ਡਿੱਗਣ ਨਾਲ ਸਿਖਲਾਈ ਵਿੱਦਿਅਕ ਅਰਾਜਕਤਾ ਵਧ ਰਹੀ ਹੈ ਕੋਚਿੰਗ ਮਾਫੀਆ ਅਤੇ ਸਾਲਵਰ ਗੈਂਦ ਦੀ ਭ੍ਰਿਸ਼ਟ ਮਿਲੀਭੁਗਤ ਨਾਲ ਅਯੋਗ ਲੋਕਾਂ ਦੇ ਮੈਡੀਕਲ ਪ੍ਰੋਫੈਸ਼ਨ ’ਚ ਆਉਣ ਨਾਲ ਪੂਰੀ ਸਮਾਜਿਕ ਵਿਵਸਥਾ ਦੀ ਹੋਂਦ ਹੀ ਖ਼ਤਰੇ ’ਚ ਪੈ ਸਕਦੀ ਹੈ ਪ੍ਰਤਿਭਾ ਨੂੰ ਹੁਲਾਰਾ ਦੇਣ ਦੇ ਨਾਂਅ ’ਤੇ ਬਣਾਈ ਗਈ। (NEET Exam)

ਭਵਿੱਖ ’ਚ ਲੀਕ ਨੂੰ ਰੋਕਣ ਲਈ ਪ੍ਰੀਖਿਆ ਪੇਪਰਾਂ ਦੀ ਤਿਆਰੀ, ਸੰਚਾਲਨ ਅਤੇ ਵੰਡ ਲਈ ਮਜ਼ਬੂਤ ਸੁਰੱਖਿਆ ਪ੍ਰੋਟੋਕਾਲ ਨੂੰ ਲਾਗੂ ਕਰਨਾ ਜ਼ਰੂਰੀ ਹੈ

ਐਨਟੀਏ ਦੀ ਪ੍ਰੀਖਿਆ ਪ੍ਰਣਾਲੀ ’ਚ ਵਿਅਕਤੀਗਤ ਮੈਰਿਟ ਨੂੰ ਮਾਪਣ ਦੀ ਸਹੀ ਪ੍ਰਣਾਲੀ ਨਾ ਬਣਨ ਨਾਲ ਕੋਚਿੰਗ ਸੰਸਥਾਨਾਂ ਦਾ ਧੰਦਾ ਹੋਰ ਜ਼ੋਰ ਫੜਦਾ ਜਾ ਰਿਹਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਤਿਆਰੀ ਕੀਤੀ ਹੈ, ਉਹ ਠੱਗੇ ਹੋਏ ਮਹਿਸੂਸ ਕਰਦੇ ਹਨ, ਜਿਸ ਨਾਲ ਨਿਰਾਸ਼ਾ ਹੁੰਦੀ ਹੈ ਅਤੇ ਵਿਸ਼ਵਾਸ ’ਚ ਕਮੀ ਆਉਂਦੀ ਹੈ ਲੀਕ ਦੇ ਸਰੋਤ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਾਉਣ ਲਈ ਤੱਤਕਾਲ , ਪਾਰਦਰਸ਼ੀ ਜਾਂਚ ਬਹੁਤ ਜ਼ਰੂਰੀ ਹੈ। ਭਵਿੱਖ ’ਚ ਲੀਕ ਨੂੰ ਰੋਕਣ ਲਈ ਪ੍ਰੀਖਿਆ ਪੇਪਰਾਂ ਦੀ ਤਿਆਰੀ, ਸੰਚਾਲਨ ਅਤੇ ਵੰਡ ਲਈ ਮਜ਼ਬੂਤ ਸੁਰੱਖਿਆ ਪ੍ਰੋਟੋਕਾਲ ਨੂੰ ਲਾਗੂ ਕਰਨਾ ਜ਼ਰੂਰੀ ਹੈ ਹਲਾਤ ਸੁਧਾਰਨ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਹਿੱਤਧਾਰਕਾਂ ਨੂੰ ਸੂਚਿਤ ਰੱਖਣ ਨਾਲ ਵਿਸ਼ਵਾਸ ਨੂੰ ਫਿਰ ਤੋਂ ਬਣਾਉਣ ’ਚ ਮੱਦਦ ਮਿਲ ਸਕਦੀ ਹੈ ਨੈਸ਼ਨਲ ਟੈਸਟਿੰਗ ਏਜੰਸੀ ਲਈ ਇਹ ਮਹੱਤਵਪੂਰਨ ਹੈ। (NEET Exam)

ਕਿ ਉਹ ਆਪਣੀਆਂ ਪ੍ਰੀਖਿਆਵਾਂ ਦੀ ਅਖੰਡਤਾ ਅਤੇ ਨਿਰਪੱਖਤਾ ਨੂੰ ਯਕੀਨੀ ਕਰਨ ਲਈ ਮਜ਼ਬੂਤ ਕਦਮ ਚੁੱਕੇ ਹਾਲਾਂਕਿ ਹੁਣ ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ’ਚ ਵਿਚਾਰਅਧੀਨ ਹੈ ਜਿਸ ’ਤੇ ਸਾਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਨਿਆਂਪਾਲਿਕਾ ’ਤੇ ਸਾਰਿਆਂ ਨੂੰ ਭਰੋਸਾ ਹੁੰਦਾ ਹੈ ਇਸ ਮਾਮਲੇ ’ਚ ਫੌਰੀ ਸੁਣਵਾਈ ਕਰਦੇ ਹੋਏ ਛੇਤੀ ਕਿਸੇ ਵੀ ਫੈਸਲੇ ’ਤੇ ਪਹੁੰਚਿਆ ਜਾ ਸਕਦਾ ਹੈ ਤਾਂ ਕਿ ਪੇਪਰ ਲੀਕ ਵਰਗਾ ਵਿਵਾਦ ਲੰਮਾ ਨਾ ਖਿੱਚਿਆ ਜਾਵੇ ਫਿਲਹਾਲ, ਪੂਰੀ ਪ੍ਰੀਖਿਆ ਨੂੰ ਨਕਾਰ ਦੇਣ ਦੀ ਕਵਾਇਦ ਠੀਕ ਨਹੀਂ ਹੈ ਲੱਖਾਂ ਵਿਦਿਆਰਥੀਆਂ ਨੇ ਬਹੁਤ ਵਸੀਲੇ ਅਤੇ ਸਮਾਂ ਲਾ ਕੇ ਪ੍ਰੀਖਿਆ ਦਿੱਤੀ ਹੈ, ਉਨ੍ਹਾਂ ਨਾਲ ਨਿਆਂ ਹੋਣਾ ਚਾਹੀਦਾ ਹੈ ਅਕਸਰ ਅਜਿਹਾ ਹੁੰਦਾ ਹੈ ਕਿ ਜੋ ਵਿਦਿਆਰਥੀ ਪਾਸ ਨਹੀਂ ਹੁੰਦੇ ਉਹ ਫਿਰ ਤੋਂ ਪ੍ਰੀਖਿਆ ਦੀ ਮੰਗ ਕਰਦੇ ਹਨ ਪਰ ਇੱਥੇ ਕਿਸੇ ਵੀ ਪ੍ਰੀਖਿਆ ਨੂੰ ਨਿਆਂਸੰਗਤ ਢੰਗ ਨਾਲ ਹੀ ਦੇਖਣਾ ਚਾਹੀਦਾ ਹੈ। (NEET Exam)

ਸੰਦੀਪ ਸਿੰਹਮਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)